
ਪੰਜਾਬ ਵਿਧਾਨ ਸਭਾ ਵਿਚ ਸਰਬਸੰਮਤੀ ਨਾਲ ਬੇਅਦਬੀ ਸਬੰਧੀ ਸੋਧ ਬਿੱਲ ਪਾਸ ਹੋਣ ਤੇ ਸਿੱਖ ਤਾਲਮੇਲ ਕਮੇਟੀ ਨੇ ਜਿਥੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹੈ ਉਥੇ ਓਹਨਾ ਪਾਰਟੀਆਂ ਦਾ ਵੀ ਧੰਨਵਾਦ ਕੀਤਾ ਹੈ ਜਿਨ੍ਹਾਂ ਨੇ ਬਿੱਲ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਹੈ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ ਹਰਪਾਲ ਸਿੰਘ ਚੱਡਾ ਹਰਪ੍ਰੀਤ ਸਿੰਘ ਨੀਟੂ ਦਮਨਪਰੀਤ ਸਿੰਘ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ 2015ਤੋਂ ਬਾਅਦ ਪੰਜਾਬ ਵਿੱਚ ਜਿਨੀ ਵਾਰ ਵੀ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਹਨ ਕਿਸੇ ਵੀ ਕੇਸ ਵੀ ਦੋਸ਼ੀਆਂ ਸਜਾ ਨਹੀ ਮਿਲੀ ਹੈ ਕੋਈ ਦੋਸ਼ੀ ਫੜਿਆ ਵੀ ਜਾਂਦਾ ਹੈ ਤਾਂ ਦੂਜੇ ਦਿਨ ਉਸਦੀ ਜਮਾਨਤ ਹੋ ਜਾਂਦੀ ਹੈ ਜਿਸ ਤੇ ਦੋਸੀਆਂ ਦੇ ਹੌਂਸਲੇ ਹੋਰ ਵੀ ਵਧ ਜਾਂਦੇ ਹਨ ਜਿਸ ਕਰਕੇ ਬੇਅਦਬੀਆਂ ਦਾ ਸਿਲਸਲਾ ਲਗਾਤਾਰ ਜਾਰੀ ਹੈ ਪਰ ਹੁਣ ਜਿਹੜਾ ਬਿਲ ਪਾਸ ਕੀਤਾ ਗਿਆ ਹੈ ਉਸ ਵਿੱਚ ਬੇਅਦਬੀ ਕਰਨ ਤੇ 7ਸਾਲ ਤੋਂ ਉਮਰ ਕੈਦ ਦੀ ਸਜਾ ਰੱਖੀ ਗਈ ਹੈ ਅਤੇ ਗੈਰ ਜ਼ਮਾਨਤੀ ਧਾਰਾ ਬਣਾਈ ਗਈ ਹੈ ਅਤੇ 20ਲੱਖ ਤੱਕ ਜੁਰਮਾਨਾ ਦੀ ਵਿਵਸਥਾ ਕੀਤੀ ਹੈ ਉੱਕਤ ਆਗੂਆਂ ਨੇ ਇਸ ਫੈਸਲੇ ਦਾ ਸਵਾਗਤ ਕਰਦਿਆਂ ਪੰਜਾਬ ਦੇ ਰਾਜਪਾਲ ਤੋਂ ਮੰਗ ਕੀਤੀ ਹੈ ਕਿ ਇਸ ਬਿਲ ਤੇ ਜਲਦੀ ਤੋ ਜਲਦੀ ਸਾਈਨ ਕੀਤੇ ਹਨ ਤਾਂ ਨੂੰ ਇਹ ਬਿੱਲ ਕਾਨੂੰਨ ਦੀ ਸ਼ਕਲ ਧਾਰ ਸਕੇ ਅਤੇ ਆਸ ਪ੍ਰਗਟ ਕੀਤੀ ਕਿ ਇਸ ਬਿਲ ਦੇ ਕਾਨੂੰਨ ਬਣਾਏ ਜਾਣ ਨਾਲ ਬੇਅਦਬੀ ਦੀਆਂ ਘਟਨਾਵਾਂ ਨੂੰ ਠੱਲ ਪਾਉਣ ਵਿੱਚ ਮਦਦ ਮਿਲੇਗੀ