
ਏ ਪੀ ਜੇ ਸਕੂਲ ਹੁਸ਼ਿਆਰਪੁਰ ਰੋਡ ਜਲੰਧਰ ਵਿਖੇ ਏ ਪੀ ਜੇ ਐਜੂਕੇਸ਼ਨ ਦੇ ਬਾਨੀ ਚੇਅਰਮੈਨ ਸ਼੍ਰੀ ਸਤਿਆਪਾਲ ਜੀ ਦੇ ਆਸ਼ੀਰਵਾਦ , ਮੌਜੂਦਾ ਚੇਅਰਮੈਨ ਸ਼੍ਰੀਮਤੀ ਸੁਸ਼ਮਾ ਪਾਲ ਬਰਲੀਆ ਜੀ ਦੀ ਪ੍ਰੇਰਨਾ ਅਤੇ ਲੀਡ – ਐਜੁਕੇਸ਼ਨ ਵਰਟੀਕਲ ਡਾ. ਨੇਹਾ ਬਰਲੀਆ ਜੀ ਦੀ ਅਗਵਾਈ ਅਧੀਨ ਵਿਸ਼ਵ ਧਰਤੀ ਦਿਵਸ ਅਤੇ ਵਿਸ਼ਵ ਕਿਤਾਬ ਦਿਵਸ ਮਨਾਇਆ ਗਿਆ । ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਸ੍ਰੀ ਏ ਕੇ ਸ਼ਰਮਾ ਅਤੇ ਵਾਈਸ ਪ੍ਰਿੰਸੀਪਲ ਸ੍ਰੀਮਤੀ ਲਵਲੀਨ ਬੱਗਾ ਜੀ ਦੀ ਅਗਵਾਈ ਵਿੱਚ ਵਿਸ਼ੇਸ਼ ਸਭਾ ਦਾ ਆਯੋਜਨ ਕੀਤਾ ਗਿਆ। ਵਿਸ਼ੇਸ਼ ਸਭਾ ਦੌਰਾਨ ਵਿਦਿਆਰਥੀਆਂ ਨੇਂ ਇੱਕ ਗੀਤ ਦੁਆਰਾ ਧਰਤੀ ਮਾਂ ਲਈ ਆਪਣਾ ਪਿਆਰ ਪ੍ਰਗਟ ਕੀਤਾ ਅਤੇ ਸਾਰਿਆਂ ਨੂੰ ਧਰਤੀ ਦੀ ਸੁਰੱਖਿਆ ਲਈ ਪ੍ਰੇਰਿਤ ਕੀਤਾ । ਸਕੂਲ ਦੇ ਵਿਦਿਆਰਥੀਆਂ ਨੇ ਧਰਤੀ ਦਿਵਸ ਅਤੇ ਕਿਤਾਬ ਦਿਵਸ ਦੇ ਸੰਬੰਧ ਵਿੱਚ ਵਿਚਾਰ, ਅਤੇ ਭਾਸ਼ਣ ਪੇਸ਼ ਕੀਤੇ । ਧਰਤੀ ਦੀ ਕਹਾਣੀ ਕਹਿੰਦੀ ਹੋਈ ਇੱਕ ਵਿਡੀਓ ਵਿਦਿਆਰਥੀਆਂ ਨੁੰ ਦਿਖਾਈ ਗਈ । ਇਸ ਮੌਕੇ ਤੇ ਤੀਜੀ ਜਮਾਤ ਲਈ ਬੁੱਕ ਮਾਰਕ, ਚੌਥੀ – ਪੰਜਵੀਂ ਲਈ ਸਲੋਗਨ ਲਿਖਣ, ਛੇਵੀਂ ਲਈ ਪੋਸਟਰ ਬਣਾਉਣ ਅਤੇ ਸੱਤਵੀਂ ਅੱਠਵੀਂ ਲਈ ਪੇਪਰ ਬੈਗ ਬਣਾਉਣ ਦੇ ਮੁਕਾਬਲੇ ਕਰਵਾਏ ਗਏ।
ਇਸ ਸਮੇਂ ਸਕੂਲ ਦੇ ਪ੍ਰਿੰਸੀਪਲ ਸ੍ਰੀ ਏ ਕੇ ਸ਼ਰਮਾ ਨੇਂ ਜਲ ਅਤੇ ਧਰਤੀ ਨੂੰ ਸੁਰਖਿਅਤ ਰੱਖਣ ਲਈ ਨੁਕਤੇ ਵਿਦਿਆਰਥੀਆਂ ਨਾਲ ਸਾਂਝੇ ਕੀਤੇ। ਉਹਨਾਂ ਨੇਂ ਕਿਹਾ ਕਿ ਸਾਨੂੰ ਕੁਦਰਤੀ ਸ੍ਰੋਤਾਂ ਦੀ ਸੰਭਾਲ ਕਰਨੀ ਚਾਹੀਦੀ ਹੈ ਤਾਂ ਜੋ ਸਾਨੂੰ ਭਵਿੱਖ ਵਿੱਚ ਪਛਤਾਉਣਾ ਨਾਂ ਪਵੇ। ਸਾਨੂੰ ਵੱਧ ਤੋਂ ਵੱਧ ਪਰ ਚੰਗੀਆਂ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਹਨ ਕਿਉਂਕਿ ਚੰਗੀਆਂ ਕਿਤਾਬਾਂ ਸਾਡੀ ਮਾਨਸਿਕਤਾ ਨੂੰ ਬਦਲ ਕੇ ਸਾਨੂੰ ਸਹੀਂ ਦਿਸ਼ਾ ਦਿੰਦੀਆਂ ਹਨ ।