ਜਲੰਧਰ 30 ਅਪ੍ਰੈਲ ( ) ਪੰਜਾਬ ਵਿੱਚ ਪੈਦਾ ਹੋਏ ਬਿਜਲੀ ਸੰਕਟ ਕਾਰਨ ਲੱਗ ਰਹੇ ਲੰਮੇ ਲੰਮੇ ਬਿਜਲੀ ਕੱਟਾ ਦੇ ਵਿਰੋਧ ਵਿਚ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਆਦੇਸ਼ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਜਲੰਧਰ ਸ਼ਹਿਰੀ ਵਲੋਂ ਇਕਬਾਲ ਸਿੰਘ ਢੀਂਡਸਾ ਦੀ ਅਗਵਾਈ ਹੇਠ ਮਾਣਯੋਗ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕਰਦਿਆਂ ਧਰਨਾ ਲਾਇਆ ਗਿਆ। ਉਪਰੰਤ ਮਾਣਯੋਗ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਮੌਕੇ ਤੇ ਹਾਜ਼ਰ ਨਾ ਮਿਲਣ ਕਾਰਨ ਮਾਣਯੋਗ ਐਸ ਡੀ ਐਮ ਵਨ ਨਵਦੀਪ ਸਿੰਘ ਪੀਸੀਐਸ ਨੂੰ ਰਾਜਪਾਲ ਪੰਜਾਬ ਦੇ ਨਾਮ ਮੰਗ ਪੱਤਰ ਸੌਂਪਿਆ ਗਿਆ।
ਇਸ ਮੌਕੇ ਇਕਬਾਲ ਸਿੰਘ ਢੀਂਡਸਾ ਨੇ ਕਿਹਾ ਕਿ ਗਰਮੀਆਂ ਦੀ ਸ਼ੁਰੂਆਤ ਮੌਕੇ ਹੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੇ ਮਾੜੇ ਪ੍ਰਬੰਧਾਂ ਕਾਰਨ ਪੰਜਾਬ ਵਿਚ ਬਿਜਲੀ ਸੰਕਟ ਪੈਦਾ ਹੋ ਗਿਆ ਹੈ। ਕਈ ਕਸਬਿਆਂ, ਸ਼ਹਿਰਾਂ ਵਿਚ ਕਈ ਕਈ ਘੰਟਿਆਂ ਦੇ ਕੱਟ ਲਗ ਰਹੇ ਹਨ। ਜਿਸ ਕਾਰਨ ਜਿਥੇ ਘਰੇਲੂ ਹਾਲਾਤ ਤਾਂ ਤਰਸਯੋਗ ਬਣੇ ਹੋਏ ਹਨ ਉਥੇ ਸਮੂਚੇ ਰੂਪ ਵਿਚ ਇਹ ਸਥਿਤੀ ਹਰ ਤਰ੍ਹਾਂ ਦੇ ਉਤਪਾਦਨ ਤੇ ਅਸਰ ਅੰਦਾਜ਼ ਹੋ ਰਹੀ ਹੈ। ਮਾੜੇ ਪ੍ਰਬੰਧਾਂ ਕਾਰਨ ਲੋਕ ਪ੍ਰੇਸ਼ਾਨ ਹਨ,ਤ੍ਰਾਅ ਤ੍ਰਾਅ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਇਹ ਭਿਆਨਕ ਬਿਜਲੀ ਕੱਟ ਕੋਈ ਅਚਾਨਕ ਨਹੀਂ ਹਨ, ਇਹ ਪੰਜਾਬ ਸਰਕਾਰ ਅਤੇ ਬਿਜਲੀ ਵਿਭਾਗ ਦੀ ਮਾੜੀ ਯੋਜਨਾਬੰਦੀ ਅਤੇ ਪ੍ਰਸ਼ਾਸਕੀ ਅਯੋਗਤਾ ਦਾ ਨਤੀਜਾ ਹੈ। ਬਿਜਲੀ ਸੰਕਟ ਦੇ ਘਾਟੇ ਨੂੰ ਪੂਰਾ ਕਰਨ ਲਈ ਬਦਲਵੀਆਂ ਯੋਜਨਾਵਾਂ ਬਨਾਉਣ ਲਈ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਅਸਫ਼ਲ ਹੋ ਗਈ ਹੈ।
ਚੌਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਕਨਵੀਨਰ ਕੇਜਰੀਵਾਲ ਚੌਵੀਂ ਘੰਟੇ ਬਿਜਲੀ ਦੇਣ ਦੇ ਵਾਅਦੇ ਕਰ ਰਹੇ ਸਨ। ਪਰ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਵਲੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਬਣਵਾਏ ਗਏ ਥਰਮਲ ਪਲਾਂਟ ਬੰਦ ਕਰ ਦਿੱਤੇ ਹਨ। ਅੱਜ ਭਗਵੰਤ ਮਾਨ ਸਰਕਾਰ ਦੀਆਂ ਨਿਕੰਮੀਆਂ ਨਿਰੰਤਰ ਕਾਰਗੁਜ਼ਾਰੀਆਂ ਕਾਰਨ ਪੰਜਾਬ ਦੀ ਜਨਤਾ ਪ੍ਰੇਸ਼ਾਨ ਹੈ।
ਉਨ੍ਹਾਂ ਮਾਣਯੋਗ ਰਾਜਪਾਲ ਪੰਜਾਬ ਤੋਂ ਮੰਗ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਬਿਜਲੀ ਸਪਲਾਈ ਦੇਣ ਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ।ਇਸ ਲਈ ਬਿਜਲੀ ਸੰਕਟ ਸਬੰਧੀ ਮਾੜੇ ਪ੍ਰਬੰਧਾਂ ਨੂੰ ਠੀਕ ਕਰਨ ਲਈ ਤੁਰੰਤ ਕਦਮ ਚੁੱਕਣ ਲਈ ਪੰਜਾਬ ਸਰਕਾਰ ਨੂੰ ਹਿਦਾਇਤਾਂ ਜਾਰੀ ਕੀਤੀਆਂ ਜਾਣ ਤਾਂ ਜੋ ਪੰਜਾਬ ਦੇ ਪ੍ਰੇਸ਼ਾਨ ਹੋ ਰਹੇ ਲੋਕਾਂ ਨੂੰ ਅਤੇ ਪੰਜਾਬ ਦੇ ਬਰਬਾਦ ਹੋ ਰਹੇ ਉਦਯੋਗ ਨੂੰ ਬਚਾਇਆ ਜਾ ਸਕੇ।
ਇਸ ਮੌਕੇ ਇਕਬਾਲ ਸਿੰਘ ਢੀਂਡਸਾ, ਮਨਿੰਦਰਪਾਲ ਸਿੰਘ ਗੁੰਬਰ, ਵਿਨੋਦ ਕੌਲ, ਗੁਰਪ੍ਰੀਤ ਸਿੰਘ ਰੰਧਾਵਾ, ਅਰਜਨ ਬੈਹਲ,ਸੁਰਜੀਤ ਸਿੰਘ ਨੀਲਾਮਹਿਲ, ਮਨੀਸ਼ ਗਿੱਲ,ਗੁਰਬਚਨ ਸਿੰਘ ਕਥੂਰੀਆ,ਰਾਜਬੀਰ ਸਿੰਘ ਸ਼ੰਟੀ, ਰਵਿੰਦਰ ਸਿੰਘ ਸਵੀਟੀ,ਮਨਬੀਰ ਸਿੰਘ ਅਕਾਲੀ,ਦਲਵਿੰਦਰ ਸਿੰਘ ਬੜਿੰਗ, ਆਬਿਦ ਹਸਨ ਸਲਮਾਨੀ,ਹਰਦੀਪ ਸਿੰਘ ਸਿੱਧੂ ਜਸਵੀਰ ਸਿੰਘ ਵਾਲੀਆ, ਜਗਦੇਵ ਸਿੰਘ ਜੰਗੀ, ਗੁਰਜੀਤ ਸਿੰਘ ਪੋਪਲੀ, ਗੁਰਬਿੰਦਰ ਸਿੰਘ ਜੱਜ,ਅਮਰਜੀਤ ਸਿੰਘ ਮੰਗਾਂ, ਗੁਰਦੇਵ ਸਿੰਘ ਹੈਪੀ, ਜਗਦੀਸ਼ ਸਿੰਘ ਕਾਲਾ,ਜਸਬੀਰ ਸਿੰਘ ਲਾਡੀ, ਗੁਰਮੀਤ ਸਿੰਘ ਕਲੇਰ, ਪ੍ਰਮਜੀਤ ਸਿੰਘ ਪੰਮਾ, ਹਰਬਖਸ਼ ਸਿੰਘ, ਰਾਜਪ੍ਰੀਤ ਸਿੰਘ ਸੋਢੀ,ਗੁਰਪ੍ਰੀਤ ਸਿੰਘ ਸਚਦੇਵਾ,ਪ੍ਰਮਪ੍ਰੀਤ ਸਿੰਘ ਗੁੰਬਰ,ਪਵਿੰਦਰ ਸਿੰਘ ਪ੍ਰਿੰਸ, ਜੋਤ ਜੀਵਨ ਸਿੰਘ , ਜਸਦੀਪ ਸਿੰਘ ਸਿਡਾਨਾ, ਅਮਨਜੀਤ ਸਿੰਘ ਸੈਂਕੀ,ਉਂਕਾਰ ਸਿੰਘ ਰੰਧਾਵਾ, ਮਹਿੰਦਰ ਪਾਲ ਸਿੰਘ ਬਿੱਟੂ,ਹਰਜਿੰਦਰ ਸਿੰਘ ਉਬਰਾਏ, ਟੋਨੀ ਅਰੋੜਾ, ਇੰਦਰਪ੍ਰੀਤ ਸਿੰਘ ਪ੍ਰਿੰਸ,ਗੋਰਵ ਭਗਤ, ਅਮਿਤ ਕੁਮਾਰ,ਹਰਪ੍ਰੀਤ ਸਿੰਘ ਸਚਦੇਵਾ,ਜੈ ਦੀਪ ਸਿੰਘ ਬਾਜਵਾ, ਸੁੰਦਰ ਸ਼ੇਰਗਿੱਲ,ਰਜੇਸ਼ ਭਗਤ, ਕੁਲਬੀਰ ਸਿੰਘ ਪੱਪੂ,ਮਨਜੀਤ ਸਿੰਘ ਮਿੱਠੂ ਬਸਤੀ, ਜਸਪ੍ਰੀਤ ਸਿੰਘ ਚੌਹਾਨ,ਰਮੇਸ਼ ਭਗਤ,ਮਨੀ ਕੁਮਾਰ, ਤਜਿੰਦਰ ਸਿੰਘ, ਪੰਕਜ਼ ਲਹੋਰੀਆ, ਸੰਨੀ ਘਈ, ਰਿੱਕੀ ਲੂਥਰ,ਰਾਜਨ ਸਹੋਤਾ, ਮਨਜੀਤ ਸਿੰਘ ਬੜਿੰਗ, ਜਤਨਿਆ ਗੁਪਤਾ, ਮਨਪ੍ਰੀਤ ਸਿੰਘ ਸ਼ੇਰਾ, ਨਿੱਕੂ ਕੁਮਾਰ, ਹਰਮਨਪ੍ਰੀਤ ਸਿੰਘ,ਵਿਨੇ ਕੌਲ,ਆਦਿ ਹਾਜ਼ਰ ਸਨ।