
2027 ਵਿੱਚ ਪੰਜਾਬ ਵਿੱਚ ਵੀ ਭਾਜਪਾ ਇਤਿਹਾਸ ਰਚੇਗੀ*
“ਜਨਤਾ ਜਨਾਰਦਨ ਈਸ਼ਵਰ ਦਾ ਰੂਪ ਹੁੰਦੀ ਹੈ” ਇਹ ਸੱਚ ਪੱਛਮੀ ਬੰਗਾਲ, ਅਸਾਮ ਅਤੇ ਪੁਡੂਚੇਰੀ ਦੇ ਚੋਣ ਨਤੀਜਿਆਂ ਨੇ ਫਿਰ ਸਾਬਤ ਕਰ ਦਿੱਤਾ ਹੈ। ਭਾਰਤੀ ਜਨਤਾ ਪਾਰਟੀ ਦੀ ਇਨ੍ਹਾਂ ਰਾਜਾਂ ਵਿੱਚ ਹੋਈ ਇਤਿਹਾਸਕ ਜਿੱਤ ਸਿਰਫ਼ ਇੱਕ ਰਾਜਨੀਤਕ ਦਲ ਦੀ ਜਿੱਤ ਨਹੀਂ, ਸਗੋਂ ਰਾਸ਼ਟਰਵਾਦ, ਵਿਕਾਸ ਅਤੇ ਗਰੀਬ ਕਲਿਆਣ ਦੀ ਵਿਚਾਰਧਾਰਾ ਦੀ ਜਿੱਤ ਹੈ। ਪੱਛਮੀ ਬੰਗਾਲ : ਮਾਂ-ਮਾਟੀ-ਮਾਨੁਸ਼ ਨੇ ਚੁਣਿਆ ਕਮਲ
ਬੰਗਾਲ ਦੀ ਧਰਤੀ ਹਮੇਸ਼ਾ ਇਨਕਲਾਬ ਦੀ ਧਰਤੀ ਰਹੀ ਹੈ। ਇਸ ਵਾਰ ਬੰਗਾਲ ਦੀ ਜਨਤਾ ਨੇ ਤੁਸ਼ਟੀਕਰਨ, ਹਿੰਸਾ ਅਤੇ ਮਾਫੀਆ ਰਾਜ ਨੂੰ ਨਕਾਰ ਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਦੇ ਵਿਕਸਿਤ ਬੰਗਾਲ ਦੇ ਸੁਪਨੇ ‘ਤੇ ਮੋਹਰ ਲਗਾਈ ਹੈ। ਇਹ ਜਿੱਤ ਦੱਸਦੀ ਹੈ ਕਿ ਬੰਗਾਲ ਦਾ ਹਿੰਦੂ, ਦਲਿਤ, OBC, ਆਦਿਵਾਸੀ ਸਭ ਪਰਿਵਰਤਨ’ ਚਾਹੁੰਦੇ ਹਨ।ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੀ ਆਤਮਾ ਅੱਜ ਜ਼ਰੂਰ ਖੁਸ਼ ਹੋ ਰਹੀ ਹੋਵੇਗੀ। ਜਿਸ ਵਿਚਾਰ ਧਾਰਾ ਦੀ ਸਥਾਪਨਾ ਉਨ੍ਹਾਂ ਵੱਲੋਂ ਕੀਤੀ ਗਈ ਜਨਸੰਘ ਦੇ ਰੂਪ ਵਿੱਚ ਅੰਬਰ ਹੋਕੇ ਭਾਜਪਾ ਦੇ ਰੂਪ ਵਿੱਚ ਸਥਾਪਤ ਹੋਈ ਹੈ!
*ਅਸਾਮ: ਡਬਲ ਇੰਜਣ ਸਰਕਾਰ ‘ਤੇ ਫਿਰ ਭਰੋਸਾ*
ਅਸਾਮ ਦੀ ਜਨਤਾ ਨੇ ਘੁਸਪੈਠ, ਭ੍ਰਿਸ਼ਟਾਚਾਰ ਅਤੇ ਅਸਥਿਰਤਾ* ਦੇ ਵਿਰੁੱਧ ਵੋਟ ਪਾਈ ਹੈ। ਪਿਛਲੇ 5 ਸਾਲਾਂ ਵਿੱਚ ਮੋਦੀ ਸਰਕਾਰ ਨੇ NRC, ਬੋਡੋ ਸਮਝੌਤਾ, ਏਮਜ਼, ਐਕਸਪ੍ਰੈਸ-ਵੇਅ* ਦੇ ਕੇ ਅਸਾਮ ਨੂੰ ਮੁੱਖ ਧਾਰਾ ਵਿੱਚ ਲਿਆਂਦਾ। ਅੱਜ ਅਸਾਮ ਦਾ ਨੌਜਵਾਨ *ਬੰਦੂਕ ਨਹੀਂ, ਲੈਪਟਾਪ* ਚੁੱਕਣਾ ਚਾਹੁੰਦਾ ਹੈ। ਇਹ ਜਿੱਤ *’ਏਕ ਭਾਰਤ, ਸ਼੍ਰੇਸ਼ਠ ਭਾਰਤ’ ਦੀ ਜਿੱਤ ਹੈ।
*ਪੁਡੂਚੇਰੀ: ਦੱਖਣ ਵਿੱਚ ਖਿੜਿਆ ਕਮਲ*
ਪੁਡੂਚੇਰੀ ਦੀ ਜਿੱਤ ਸਭ ਤੋਂ ਖਾਸ ਹੈ। ਦੱਖਣ ਭਾਰਤ ਵਿੱਚ ਭਾਜਪਾ ਨੂੰ ਲੈ ਕੇ ਜੋ ਭਰਮ ਫੈਲਾਇਆ ਜਾਂਦਾ ਸੀ, ਪੁਡੂਚੇਰੀ ਦੀ ਜਨਤਾ ਨੇ ਉਸਨੂੰ ਤੋੜ ਦਿੱਤਾ। *ਫਰਾਂਸੀਸੀ ਸੱਭਿਆਚਾਰ* ਵਾਲੇ ਇਸ ਕੇਂਦਰ ਸ਼ਾਸਿਤ ਪ੍ਰਦੇਸ਼ ਨੇ ਦੱਸ ਦਿੱਤਾ ਕਿ *ਰਾਸ਼ਟਰਵਾਦ ਦੀ ਕੋਈ ਭਾਸ਼ਾ ਨਹੀਂ ਹੁੰਦੀ। ਇਹ ਜਿੱਤ ਕੇਰਲ ਅਤੇ ਤਾਮਿਲਨਾਡੂ ਲਈ ਵੀ ਸੰਦੇਸ਼ ਹੈ।
SC ਸਮਾਜ ਦੀ ਭੂਮਿਕਾ: ਮੋਦੀ ਜੀ ਨਾਲ ਚੱਟਾਨ ਵਾਂਗ ਇਨ੍ਹਾਂ ਤਿੰਨਾਂ ਰਾਜਾਂ ਵਿੱਚ ਅਨੁਸੂਚਿਤ ਜਾਤੀ ਸਮਾਜ ਅਤੇ ਗ਼ਰੀਬ ਵਰਗਾਂ ਨੇ ਇੱਕਮੁੱਠ ਹੋ ਕੇ ਭਾਜਪਾ ਨੂੰ ਵੋਟ ਦਿੱਤੀ। ਕਿਉਂ? ਕਿਉਂਕਿ ਮੋਦੀ ਸਰਕਾਰ ਨੇ ਬਾਬਾ ਸਾਹੇਬ ਅੰਬੇਡਕਰ ਦੇ ਪੰਚਤੀਰਥ ਬਣਾਏ, 26 ਨਵੰਬਰ ਨੂੰ ਸੰਵਿਧਾਨ ਦਿਵਸ ਘੋਸ਼ਿਤ ਕੀਤਾ, ਮੁਦਰਾ ਯੋਜਨਾ ਰਾਹੀਂ 30 ਕਰੋੜ SC-ST-OBC ਨੌਜਵਾਨਾਂ ਨੂੰ ਲੋਨ ਦਿੱਤਾ। ਕਾਂਗਰਸ ਨੇ 70 ਸਾਲ ਸਿਰਫ ‘ਗਰੀਬੀ ਹਟਾਓ’ ਦਾ ਨਾਅਰਾ ਦਿੱਤਾ, ਮੋਦੀ ਜੀ ਨੇ ਗਰੀਬ ਨੂੰ ਹੀ ਹਟਾ ਦਿੱਤਾ ਗਰੀਬੀ ਰੇਖਾ ਤੋਂ ਉੱਪਰ।
ਪੰਜਾਬ ਲਈ ਸੰਦੇਸ਼: 2027 ‘ਚ ਕਮਲ ਖਿੜੇਗਾ ਬੰਗਾਲ, ਅਸਾਮ, ਪੁਡੂਚੇਰੀ ਦੇ ਨਤੀਜੇ ਪੰਜਾਬ ਲਈ ਵੀ ਸੰਦੇਸ਼ ਹਨ। ਪੰਜਾਬ ਦਾ SC ਸਮਾਜ, ਜੋ ਕੁੱਲ ਆਬਾਦੀ ਦਾ *32%* ਹੈ, ਅੱਜ ਨਸ਼ੇ, ਬੇਰੁਜ਼ਗਾਰੀ ਅਤੇ ਮਾਫੀਆ ਰਾਜ ਤੋਂ ਦੁਖੀ ਹੈ। ਉਹ ਵੀ ‘ਡਬਲ ਇੰਜਣ ਸਰਕਾਰ’* ਚਾਹੁੰਦਾ ਹੈ। ਮੈਂ ਦਾਅਵੇ ਨਾਲ ਕਹਿੰਦਾ ਹਾਂ – *2027 ਵਿੱਚ ਪੰਜਾਬ ਵਿੱਚ ਵੀ ਭਾਜਪਾ ਇਤਿਹਾਸ ਰਚੇਗੀ*। ਅਸੀਂ ਆਤਮਨਿਰਭਰ ਪੰਜਾਬ, ਨਸ਼ਾ ਮੁਕਤ ਪੰਜਾਬ’ ਬਣਾਵਾਂਗੇ।
ਅੰਤ ਵਿੱਚ, ਮੈਂ ਦੇਸ਼ ਦੇ ਪ੍ਰਧਾਨ ਮੰਤਰੀ *ਸ਼੍ਰੀ ਨਰੇਂਦਰ ਮੋਦੀ ਜੀ*, ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਅਤੇ ਰਾਸ਼ਟਰੀ ਪ੍ਰਧਾਨ ਸ਼੍ਰੀ ਨਿਤਿਨ ਨਵੀਨ ਜੀ ਨੂੰ ਇਸ ਇਤਿਹਾਸਕ ਜਿੱਤ ਲਈ ਵਧਾਈ ਦਿੰਦਾ ਹਾਂ। 🙏🪷🙏
*ਜੈ ਪੰਜਾਬ, ਜੈ ਭਾਰਤ।*
*ਲੇਖਕ: ਰਾਜੇਸ਼ ਬਾਘਾ ਸਾਬਕਾ ਚੇਅਰਮੈਨ, ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਅਤੇ ਉਪ ਪ੍ਰਧਾਨ, ਭਾਜਪਾ ਪੰਜਾਬ*
—