Sliderपंजाब

ਅੱਜ ਮਿਤੀ 3 ਜੂਨ 2026 ਨੂੰ ਜਲੰਧਰ ਦੇ ਪੁਲਿਸ ਕਮਿਸ਼ਨਰ ਨੂੰ ਸ਼ਹਿਰ ਦੀਆਂ ਸਮੂਹ ਸਿੱਖ ਜਥੇਬੰਦੀਆਂ ਵੱਲੋਂ ਮਿੱਠੂ ਬਸਤੀ ਵਿੱਚ ਹੋਏ 1 ਜੂਨ ਦੌਰਾਨ ਇਸਾਈਆਂ ਅਤੇ ਸਿੱਖ ਜਥੇਬੰਦੀਆਂ ਦੇ ਆਪਸੀ ਟਕਰਾ ਨੂੰ ਲੈ ਕੇ ਸ਼ਿਕਾਇਤ ਦਰਜ ਕਰਾਉਣ ਲਈ ਮਿਲਿਆ ਗਿਆ

ਅੱਜ ਮਿਤੀ 3 ਜੂਨ 2026 ਨੂੰ ਜਲੰਧਰ ਦੇ ਪੁਲਿਸ ਕਮਿਸ਼ਨਰ ਨੂੰ ਸ਼ਹਿਰ ਦੀਆਂ ਸਮੂਹ ਸਿੱਖ ਜਥੇਬੰਦੀਆਂ ਵੱਲੋਂ ਮਿੱਠੂ ਬਸਤੀ ਵਿੱਚ ਹੋਏ 1 ਜੂਨ ਦੌਰਾਨ ਇਸਾਈਆਂ ਅਤੇ ਸਿੱਖ ਜਥੇਬੰਦੀਆਂ ਦੇ ਆਪਸੀ ਟਕਰਾ ਨੂੰ ਲੈ ਕੇ ਸ਼ਿਕਾਇਤ ਦਰਜ ਕਰਾਉਣ ਲਈ ਮਿਲਿਆ ਗਿਆ। ਜਿਸ ਵਿੱਚ ਇਕ ਜੂਨ ਨੂੰ ਹੋਏ ਸਾਰੇ ਵਾਕਿਆ ਦੇ ਬਾਰੇ ਜਲੰਧਰ ਦੀ ਪੁਲਿਸ ਕਮਿਸ਼ਨਰ ਬੀਬੀ ਧਨਪ੍ਰੀਤ ਕੌਰ ਨੂੰ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ। ਇਸ ਵਿੱਚ ਜਿਨਾਂ ਵੱਲੋਂ ਪ੍ਰੋਗਰਾਮ ਆਪਣੇ ਘਰੇ ਕਰਵਾਏ ਜਾ ਰਹੇ ਸੀ ਉਸ ਬਾਰੇ ਜੋ ਜੋ ਮਹੱਲਾ ਵਾਸੀਆਂ ਨੂੰ ਸਮੱਸਿਆਵਾਂ ਆਈਆਂ ਉਸ ਬਾਰੇ ਦੱਸਿਆ ਗਿਆ। ਅਤੇ ਜਿਸ ਤਰ੍ਹਾਂ ਝੂਠੇ ਪ੍ਰਚਾਰਕਾਂ ਵੱਲੋਂ ਸਿੱਖ ਗੁਰੂਆਂ ਅਤੇ ਬਾਣੀ ਬਾਰੇ ਜੋ ਸ਼ਬਦਾਵਲੀ ਉਹਨਾਂ ਨੇ ਲੋਕਾਂ ਨੂੰ ਬੋਲੀ ਅਤੇ ਜਿਸ ਕਰਕੇ ਸਾਰਾ ਬਸਤੀ ਦਾ ਮਾਹੌਲ ਖਰਾਬ ਹੋਇਆ ਉਸ ਦੀ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਕੁਲਵੰਤ ਸਿੰਘ ਮੰਨਣ ਨੇ ਵਿਸ਼ਵਾਸ ਦਵਾਇਆ ਕਿ ਜੇਕਰ ਪੁਲਿਸ ਕੋਈ ਵੀ ਨਾਜਾਇਜ਼ ਕਾਰਵਾਈ ਸਿੱਖਾਂ ਤੇ ਕਰਦੀ ਹੈ ਤਾਂ ਪੋ ਇਸ ਨੂੰ ਹੋਣ ਤੋਂ ਰੋਕਣਗੇ ਅਤੇ ਨਾਲ ਇਹ ਵੀ ਵਿਸ਼ਵਾਸ ਦਵਾਇਆ ਕਿ ਅਗਾਹ ਇਹੋ ਜਿਹੀ ਧਰਮ ਪਰਿਵਰਤਨ ਵਾਲੀਆਂ ਸਾਜਿਸ਼ਾਂ ਨੂੰ ਨਹੀਂ ਹੋਣ ਦਿੱਤਾ ਜਾਵੇਗਾ। ਸ਼ਿਕਾਇਤ ਕਰਤਾ ਲੱਕੀ ਖਾਲਸਾ ਵੱਲੋਂ ਇਹ ਵਿਨੰਬਰ ਬੇਨਤੀ ਕੀਤੀ ਗਈ ਕਿ ਪੁਲਿਸ ਇਸ ਦੀ ਨਿਰਪੱਖ ਜਾਂਚ ਕਰੇ ਅਤੇ ਦੋਸ਼ੀਆਂ ਨੂੰ ਬਣਦੀਆਂ ਸਜ਼ਾਵਾਂ ਦਿੱਤੀਆਂ ਜਾਣ। ਇਸ ਮੌਕੇ ਹਰਜਿੰਦਰ ਸਿੰਘ ਜਿੰਦਾ, ਸੁਖਮਿੰਦਰ ਸਿੰਘ ਰਾਜਪਾਲ,ਰਣਜੀਤ ਸਿੰਘ ਰਾਣਾ
ਆਈ ਐਸ ਬੱਗਾ
ਦਲਜੀਤ ਸਿੰਘ ਲਮਾ (ਪਿੰਡ)
ਬਹਾਦਰ ਸਿੰਘ (ਜੈਮਲ ਨਗਰ )ਵਰਿਆਮ ਸਿੰਘ ਕੱਲੂ, ਹਰਜਿੰਦਰ ਸਿੰਘ ਜਿੰਦਾ ਆਵਾਜ਼ੇ ਕੌਮ, ਵੱਲੋਂ,ਬਲਦੇਵ ਸਿੰਘ ਗਤਕਾ ਮਾਸਟਰ, ਨਿਹਾਲ ਸਿੰਘ ਅਤੇ ਬਘੇਲ ਸਿੰਘ ਮਿਸਟਰ ਸ਼ਹੀਦਾਂ ਤਰਨਾ ਦਲ ਗੁਰਵਿੰਦਰ ਸਿੰਘ ਪਰਮਾਰ, ਸਰਦਾਰ ਹਰਭਜਨ ਸਿੰਘ ਸਾਬਕਾ ਪ੍ਰਧਾਨ ਗੁਰਦੁਆਰਾ ਸਾਹਿਬ,ਜਤਿੰਦਰ ਪਾਲ ਸਿੰਘ ਮਝੈਲ ਬਾਬਾ ਦੀਪ ਸਿੰਘ ਸੇਵਾ ਦਲ,ਪਰਮਜੀਤ ਸਿੰਘ ਭਾਤੀ ਗੁਰਦੁਆਰਾ ਸ਼ਹੀਦ ਬਾਬਾ ਬਚਿੱਤਰ ਸਿੰਘ ਨਗਰ,ਅਜੀਤ ਸਿੰਘ ਜੀਤਾ,, ਸੁਖਦੇਵ ਸਿੰਘ, ਮੰਗਲ ਸਿੰਘ, ਕੁਲਦੀਪ ਸਿੰਘ ਰਾਜੂ, ਹਰਪ੍ਰੀਤ ਸਿੰਘ,ਜਰਨੈਲ ਸਿੰਘ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਨਗਰ ਕਰਨੈਲ ਸਿੰਘ, ਦਵਿੰਦਰ ਸਿੰਘ ਕੁਕੂ ਗਿਆਨ ਸਿੰਘ

Related Articles

Back to top button