
ਬਹੁਜਨ ਸਮਾਜ ਪਾਰਟੀ ਦੇ ਸੀਨੀਅਰ ਨੇਤਾ ਜਲੰਧਰ ਵੈਸਟ ਦੇ ਹਲਕਾ ਇੰਚਾਰਜ ਐਡਵੋਕੇਟ ਪ੍ਰਿਤਪਾਲ ਸਿੰਘ ਨੇ ਭਾਰਤ ਸਰਕਾਰ ਦੁਆਰਾ ਮਨੁੱਖੀ ਅਧਿਕਾਰਾਂ ਦੇ ਕਾਰਕੁੰਨ ਭਾਈ ਜਸਵੰਤ ਸਿੰਘ ਖਾਲੜਾ ਜੀ ਦੇ ਸੰਘਰਸ਼ ਤੇ ਆਧਾਰਿਤ ਫਿਲਮ ਸਤਲੁਜ ਦੇ ਜ਼ੀ5 ਤੇ ਪਾਬੰਦੀ ਲਗਾਉਣ ਤੇ ਕੜੇ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਹੈ ਕਿ ਇਸ ਫਿਲਮ ਦੇ ਵਿੱਚ ਪਿਛਲੇ ਦਹਾਕਿਆਂ ਦੇ ਵਿਚ ਪੰਜਾਬ ਦੇ ਵਿਚ ਹੋਏ ਅੱਤਿਆਚਾਰਾਂ ਨੂੰ ਲੋਕਾਂ ਤੱਕ ਸੱਚ ਨੂੰ ਉਜਾਗਰ ਕਰਦੀ ਹੈ। ਪੰਜਾਬ ਦੇ ਲੋਕਾਂ ਨੇ ਓਸ ਸਮੇ ਅਥਾਹ ਪੀੜ ਸਹੀ ਹੈ। ਇਸ ਫਿਲਮ ਦੇ ਵਿਚ ਉਹਨਾਂ ਸਾਰੇ ਹੀ ਅੱਤਿਆਚਾਰਾਂ ਦੇ ਖਿਲਾਫ ਖਾਲੜਾ ਨੇ ਆਵਾਜ ਚੁੱਕੀ। ਬਸਪਾ ਭਾਰਤ ਸਰਕਾਰ ਵੱਲੋਂ ਇਸ ਫਿਲਮ ਦੇ ਪ੍ਰਸਾਰਣ ਦੀ ਰੋਕ ਦੇ ਖਿਲਾਫ ਹੈ। ਐਡਵੋਕੇਟ ਪ੍ਰਿਤਪਾਲ ਸਿੰਘ ਨੇ ਇਹ ਵੀ ਦੱਸਿਆ ਕਿ ਇਸ ਫਿਲਮ ਦੀ ਰੋਕ ਇਹ ਦਰਸਾ ਰਹੀ ਹੈ ਕਿ ਸਰਕਾਰਾਂ ਲੋਕਾਂ ਦੇ ਸਾਹਮਣੇ ਸੱਚਾਈ ਲਿਆਉਣ ਤੋਂ ਡਰ ਲੱਗਦਾ ਹੈ। ਐਡਵੋਕੇਟ ਪ੍ਰਿਤਪਾਲ ਸਿੰਘ ਨੇ ਕਿਹਾ ਕਿ ਬਸਪਾ ਦੀ ਰਾਸ਼ਟਰੀ ਪ੍ਰਧਾਨ ਭੈਣ ਮਾਇਆਵਤੀ ਜੀ ਨੇ 2019 ਦੇ ਵਿੱਚ ਭਾਈ ਖਾਲੜਾ ਦੀ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਖਡੂਰ ਸਾਹਿਬ ਪਾਰਲੀਮੈਂਟ ਹਲਕੇ ਤੋਂ ਅਪਣਾ ਸਮਰਥਨ ਦਿੱਤਾ ਸੀ। ਉਸ ਵੇਲੇ ਬਸਪਾ ਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਨੇ ਹੀ ਉਨ੍ਹਾਂ ਦੀ ਬਾਂਹ ਫੜੀ। ਕਿਸੇ ਹੋਰ ਪਾਰਟੀ ਨੇ ਉਨ੍ਹਾਂ ਨੂੰ ਪੁੱਛਿਆ ਤੱਕ ਨਹੀਂ। ਉਨ੍ਹਾਂ ਕਿਹਾ ਕਿ ਬਸਪਾ ਹਮੇਸ਼ਾ ਹੀ ਹੱਕ ਸੱਚ ਅਤੇ ਮਜ਼ਲੂਮਾਂ ਲਈ ਲੜਣ ਵਾਲੀ ਪਾਰਟੀ ਰਹੀ ਹੈ। ਐਡਵੋਕੇਟ ਪ੍ਰਿਤਪਾਲ ਸਿੰਘ ਨੇ ਕਿਹਾ ਕਿ ਫਿਲਮ ਤੇ ਲੱਗਿਆ ਪ੍ਰਤੀਬੰਧ ਸਿੱਧੇ ਤੌਰ ਤੇ ਵਿਚਾਰਾਂ ਦੇ ਪ੍ਰਗਟਾਵੇ ਉੱਤੇ ਹਮਲਾ ਹੈ ਜੋ ਕਿ ਸੰਵਿਧਾਨਕ ਅਧਿਕਾਰਾਂ ਦੇ ਵਿੱਚੋਂ ਇੱਕ ਹੈ। ਬਸਪਾ ਮੰਗ ਕਰਦੀ ਹੈ ਕਿ ਇਸ ਫਿਲਮ ਉਤੇ ਲੱਗੀ ਪਾਬੰਧੀ ਭਾਰਤ ਤੋਂ ਹਟਾਈ ਜਾਏ।