
ਅੱਜ ਜਿਲਾ ਕਾਂਗਰਸ ਕਮੇਟੀ ਸ਼ਹਿਰੀ ਅਤੇ ਦਿਹਾਤੀ ਜਲੰਧਰ ਵਲੋ ਦਿੱਲੀ ਵਿਖੇ ਜੋ ਵਿਦਿਆਰਥੀਆਂ ਨੂੰ ਪੁਲਿਸ ਵਲੋ ਜਿਸ ਤਰਾਂ ਨਾਲ ਲਾਠੀਆਂ ਨਾਲ ਕੁੱਟਿਆ ਗਿਆ । ਧੱਕਾ ਮੁੱਕੀ ਕੀਤੀ ਗਈ, ਕਾਂਗਰਸ ਪਾਰਟੀ ਕੇਂਦਰ ਸਰਕਾਰ ਵਲੋ ਕੀਤੀ ਗਈ ਇਸ ਕਾਰਵਾਈ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੀ ਹੈ । ਦੇਸ਼ ਦੇ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ, ਸਿੱਖਿਆ ਮੰਤਰੀ ਨੂੰ ਆਪਣੇ ਅਹੁਦੇ ਤੋ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ । ਨੀਟ ਦਾ ਜੋ ਪੇਪਰ ਲੀਕ ਹੋਇਆ ਹੈ , ਉਸਨਾਲ ਦੇਸ਼ ਦੇ ਲੱਖਾਂ ਵਿਦਿਆਰਥੀਆਂ ਦੇ ਭਵਿਖ ਨਾਲ ਖਿਲਵਾੜ ਹੋਇਆ ਹੈ ਜਦ ਹੁਣ ਵਿਦਿਆਰਥੀ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਕੇ ਆਪਣੇ ਹੱਕ ਦੀ ਗੱਲ ਕਰ ਰਹੇ ਹਨ ਤਾਂ ਉਨਾਂ ਉਪਰ ਲਾਠੀਚਾਰਜ ਕੀਤਾ ਜਾ ਰਿਹਾ ਹੈ । ਦੇਸ਼ ਦੇ ਪ੍ਰਧਾਨ ਮੰਤਰੀ ਆਪਣੇ ਭਾਸ਼ਣਾਂ ਵਿੱਚ ਇਨਾਂ ਵਿਦਿਆਰਥੀਆਂ ਨੂੰ ਆਪਣੇ ਦੇਸ਼ ਦਾ ਭਵਿਖ ਦਸਦੇ ਹਨ ਪਰ ਅਸਲੀਅਤ ਵਿੱਚ ਦੇਸ਼ ਦੇ ਭਵਿਖ ਨਾਲ ਕੀ ਸਲੂਕ ਕੀਤਾ ਜਾ ਰਿਹਾ ਹੈ । ਇਨਾਂ ਵਿਦਿਆਰਥੀਆਂ ਦੇ ਹਕ ਵਿੱਚ ਕਾਂਗਰਸ ਪਾਰਟੀ ਦੇ ਲੋਕ ਸਭਾ ਵਿੱਚ ਵਿਰੋਧੀ ਧਿਰ ਆਗੂ ਰਾਹੁਲ ਗਾਂਧੀ , ਪ੍ਰਿਅੰਕਾਂ ਗਾਂਧੀ, ਸੀਨੀਅਰ ਕਾਂਗਰਸੀ ਲੀਡਰਾਂ ਨੇ ਦਿੱਲੀ ਵਿਚ ਵਿਦਿਆਰਥੀਆਂ ਦੇ ਹੱਕ ਵਿਚ ਧਰਨਾ ਪ੍ਰਦਰਸ਼ਨ ਕੀਤਾ ਤਾਂ ਪੁਲਿਸ ਨੇ ਉਨਾਂ ਕਾਂਗਰਸੀ ਲੀਡਰਾਂ ਨਾਲ ਵੀ ਜੰਮ ਕੇ ਧੱਕੇਸ਼ਾਹੀ ਕੀਤੀ ਜੋ ਕਿ ਸਰਾਸਰ ਗ਼ਲਤ ਹੈ । ਇਸ ਪ੍ਰਦਰਸ਼ਨ ਵਿਚ ਮੋਦੀ ਸਰਕਾਰ ਅਤੇ ਭਗਵੰਤ ਮਾਨ ਦਾ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ । ਭਗਵੰਤ ਮਾਨ ਸਰਕਾਰ ਦੇ ਕਾਰਜਕਾਲ ਦੌਰਾਨ ਹੁਣ ਤੱਕ ਤਿੰਨ ਵੱਡੇ ਪੇਪਰ ਲੀਕ ਹੋਏ ਹਨ । ਫਾਰਮਾਸਿਸਟ ਭਰਤੀ ਪ੍ਰੀਖਿਆ ਤੋਂ ਪਹਿਲਾਂ 12ਵੀਂ ਅੰਗਰੇਜ਼ੀ ਅਤੇ PSTET ਦੇ ਪੇਪਰ ਵੀ ਲੀਕ ਹੋਏ ਹਨ । ਪੰਜਾਬ ਵਿੱਚ 6 ਮਹੀਨਿਆਂ ਤੋਂ ਗਰੁੱਪ ਬੀ ਪੇਪਰ ਲੀਕ ਮਾਮਲੇ ਚ ਨਹੀਂ ਹੋਈ ਕੋਈ ਵੀ ਜਾਂਚ ਨਹੀ ਹੋਈ ਹੈ । NEET ਸਮੇਤ ਲਗਾਤਾਰ ਹੋ ਰਹੇ ਪੇਪਰ ਲੀਕਾਂ ਨੇ ਨੌਜਵਾਨਾਂ ਦਾ ਭਰੋਸਾ ਤੋੜਿਆ ਹੈ । ਇਸ ਪ੍ਰਦਰਸ਼ਨ ਵਿੱਚ ਜਿਲਾ ਕਾਂਗਰਸ ਕਮੇਟੀ ਦਿਹਾਤੀ ਦੇ ਪ੍ਰਧਾਨ ਅਤੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ , ਜਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ, ਅਵਤਾਰ ਸਿੰਘ ਜੂਨੀਅਰ ਬਾਵਾ ਹੈਨਰੀ ਵਿਧਾਇਕ, ਸੁਖਵਿੰਦਰ ਸਿੰਘ ਕੋਟਲੀ ਵਿਧਾਇਕ, ਡਾ ਨਵਜੋਤ ਸਿੰਘ ਦਾਹੀਆ ਹਲਕਾ ਇੰਚਾਰਜ ਨਕੋਦਰ, ਮੈਡਮ ਸੁਰਿੰਦਰ ਕੌਰ ਹਲਕਾ ਇੰਚਾਰਜ ਜਲੰਧਰ ਵੈਸਟ, ਰਾਜਿੰਦਰ ਸਿੰਘ ਸਾਬਕਾ ਐਸ ਐਸ ਪੀ ਹਲਕਾ ਇੰਚਾਰਜ ਕਰਤਾਰਪੁਰ, ਚੌਧਰੀ ਸੁਰਿੰਦਰ ਸਿੰਘ ਸਾਬਕਾ ਵਿਧਾਇਕ, ਅਸ਼ਵਨ ਭੱਲਾ,ਪਰਮਜੋਤ ਸਿੰਘ ਸ਼ੈਰੀ ਚੱਢਾ, ਬਲਰਾਜ ਠਾਕੁਰ, ਡਾ ਜਸਲੀਨ ਸੇਠੀ, ਪਵਨ ਕੁਮਾਰ, ਪ੍ਰੇਮ ਨਾਥ ਦਕੋਹਾ, ਰਛਪਾਲ ਜੱਖੂ, ਦੀਪਕ ਸ਼ਰਮਾ ਮੋਨਾ, ਜਗਦੀਪ ਸਿੰਘ ਸੋਨੂੰ ਸੰਧਰ, ਵਿਪਨ ਕੁਮਾਰ, ਮੰਗਾ ਸਿੰਘ ਮੁਧੜ , ਰਵਿੰਦਰ ਸਿੰਘ ਲਾਡੀ, ਅਨੁਰਾਧਾ ਪ੍ਰਧਾਨ ਮਹਿਲਾ ਕਾਂਗਰਸ, ਅਮਿਤ ਕੁਮਾਰ ਮੱਟੂ, ਨਰੇਸ਼ ਵਰਮਾ, ਬ੍ਰਹਮ ਦੇਵ ਸਹੋਤਾ, ਐਡਵੋਕੇਟ ਗੌਤਮ ਸਹੋਤਾ, ਅਸ਼ਵਨੀ ਜੰਗਰਾਲ, ਪ੍ਰੇਮ ਪਾਲ ਡੁਮੇਲੀ, ਅਰੁਣ ਰਤਨ, ਨਵਦੀਪ ਜਰੇਵਾਲ, ਦਵਿੰਦਰ ਸ਼ਰਮਾ ਬੌਬੀ, ਵਿਕਾਸ ਤਲਵਾੜ , ਰਵੀਸ਼ ਸ਼ਰਮਾ, ਰਾਜੇਸ਼ ਜਿੰਦਲ ਟੋਨੂੰ , ਯਸ਼ ਪਾਲ ਸਫਰੀ, ਲੇਖ ਰਾਜ, ਵਿਦਿਆ ਸਾਗਰ, ਰਵੀ ਬੱਗਾ, ਮੁਕੇਸ਼ ਗਰੋਵਰ , ਪਰਮਜੀਤ ਸਿੰਘ ਬੱਲ, ਆਨੰਦ ਬਿੱਟੂ , ਅਤੁਲ ਚੱਢਾ, ਪ੍ਰਭ ਦਿਆਲ ਭਗਤ, ਸੂਰਜ ਪ੍ਰਕਾਸ਼ ਲਾਡੀ, ਸਤਪਾਲ ਪਾਲ ਮਿੱਕਾ, ਵਿੱਕੀ ਆਬਾਦਪੁਰਾ,ਸੁਦੇਸ਼ ਭਗਤ, ਰਮੇਸ਼ ਕੁਮਾਰ, ਮੁੰਨਾ ਯਾਦਵ, ਮਾਸਟਰ ਸ਼ਰੀਫ ਚੰਦ, ਮੁਖਤਿਆਰ ਅਹਿਮਦ, ਸਮੀਰ ਚਿਸ਼ਤੀ, ਅਸ਼ੋਕ ਹੰਸ, ਮਨਜੀਤ ਸਿਮਰਨ, ਐਡਵੋਕੇਟ ਵਿਕਰਮ ਦੱਤਾ, ਉਮੇਸ਼ ਕੁਮਾਰ, ਕੁਲਦੀਪ ਸ਼ਰਮਾ, ਰਣਦੀਪ ਲੱਕੀ ਸੰਧੂ, ਹਰਮੀਤ ਸਿੰਘ, ਹਨੀ ਜੋਸ਼ੀ, ਕੁਲਦੀਪ ਸ਼ਰਮਾ, ਤਿਲਕ ਰਾਜ ਚੋਹਕਾਂ ਮੌਜੂਦ ਸਨ