
ਜਲੰਧਰ 23 ਜੁਲਾਈ ਅੱਜ ਜਲੰਧਰ ਸਿੱਖ ਯੂਥ ਕਾਫਲਾ ਦੇ ਨੌਜਵਾਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਲਈ ਸਾਥੀਆਂ ਸਮੇਤ ਪਹੁੰਚੇ ਜਿਨਾਂ ਵੱਲੋਂ ਪਿਛਲੇ ਦਿਨੀ ਮੀਰੀ ਪੀਰੀ ਦਿਵਸ ਨੂੰ ਸਮਰਪਿਤ ਨਵੀਂ ਦਾਣਾ ਮੰਡੀ ਵਿਖੇ ਮਹਾਨ ਪ੍ਰਭਾਵਸ਼ਾਲੀ ਗੁਰਮਤ ਸਮਾਗਮ ਕਰਾਇਆ ਗਿਆ ਜਿਸ ਵਿੱਚ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਨੌਜਵਾਨਾਂ ਵੱਲੋਂ ਧਾਰਮਿਕ ਖੇਤਰ ਵਿੱਚ ਆਪਣੀ ਰੁਚੀ ਅਤੇ ਸੇਵਾਵਾਂ ਅਰਪਤ ਕਰਨਾ ਬਹੁਤ ਸਲਾਘਾਯੋਗ ਕਦਮ ਹੈ ਇਹਨਾਂ ਨੌਜਵਾਨਾਂ ਨੂੰ ਉਤਸਾਹਿਤ ਕਰਨ ਲਈ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਜਥੇਦਾਰ ਕੁਲਵੰਤ ਸਿੰਘ ਮੰਨਣ ਵੱਲੋਂ ਸਿੱਖ ਯੂਥ ਕਾਫਲੇ ਦੀ ਟੀਮ ਨੂੰ ਸਨਮਾਨਿਤ ਕੀਤਾ ਗਿਆ ਅਤੇ ਨੌਜਵਾਨਾਂ ਨੂੰ ਗੁਰਸਿੱਖੀ ਨਾਲ ਜੁੜਨ ਗੁਰ ਇਤਿਹਾਸ ਦੀ ਸੋਝੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀਆਂ ਪਰੰਪਰਾਵਾਂ ਅਤੇ ਪੂਰੇ ਸੰਸਾਰ ਵਿੱਚੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤਾਂ ਤੇ ਪਹਿਰਾ ਦੇਣ ਲਈ ਪ੍ਰੇਰਨਾ ਦਿੱਤੀ ਅਤੇ ਨੌਜਵਾਨਾਂ ਵੱਲੋਂ ਜਲੰਧਰ ਸ਼ਹਿਰ ਵਿੱਚ ਆਉਣ ਵਾਲੇ ਸਮੇਂ ਵਿੱਚ ਧਾਰਮਿਕ ਕਾਰਜਾਂ ਪਤੀ ਵੱਡੇ ਪੱਧਰ ਤੇ ਸੇਵਾਵਾਂ ਦੇਣ ਦਾ ਪ੍ਰਣ ਕਰਦਿਆਂ ਜਥੇਦਾਰ ਮੰਨਣ ਦਾ ਧੰਨਵਾਦ ਕਰਦੇ ਹੋਏ ਆਉਣ ਵਾਲੇ ਦਿਨਾਂ ਵਿੱਚ ਜਲੰਧਰ ਸ਼ਹਿਰ ਦੇ ਨੌਜਵਾਨਾਂ ਨੂੰ ਗੁਰਸਿੱਖੀ ਦੇ ਧੁਰੇ ਨਾਲ ਜੋੜ ਲਈ ਪ੍ਰਣ ਕੀਤਾ ਇਸ ਮੌਕੇ ਉਹਨਾਂ ਨਾਲ ਸਿੱਖ ਚੜਦੀ ਕਲਾ ਫਰੰਟ ਦੇ ਸੀਨੀਅਰ ਮੈਂਬਰ ਰਣਜੀਤ ਸਿੰਘ ਰਾਣਾ ਜਲੰਧਰ ਜਸਕਰਨ ਸਿੰਘ ਜਸਪ੍ਰੀਤ ਸਿੰਘ ਮੱਕੜ ਸਿਮਰਨਜੀਤ ਸਿੰਘ ਚੱਡਾ ਜਸਕਰਨ ਸਿੰਘ ਨੀਲਾ ਮਹਿਲ ਨਵਲਜੀਤ ਸਿੰਘ ਚੀਮਾ ਰਮਿੰਦਰ ਸਿੰਘ ਕਾਲੜਾ ਰਣਵੀਰ ਸਿੰਘ ਰਠੌਰ ਹਰ ਮਨ ਜੋਤ ਸਿੰਘ ਬਠਲਾ ਗੋਬਿੰਦਪ੍ਰੀਤ ਸਿੰਘ ਚੰਦਨ ਗਾਂਧੀ ਗੁਰਪ੍ਰੀਤ ਸਿੰਘ ਬਜਾਜ ਜਸਕਰਨ ਸਿੰਘ ਉਬਰਾਏ ਹਰਜੋਤ ਸਿੰਘ ਨਵਲਪ੍ਰੀਤ ਸਿੰਘ ਪ੍ਰਭਜੀਤ ਸਿੰਘ ਬਿੱਲਾ ਹਰਮਨਪ੍ਰੀਤ ਸਿੰਘ ਬਲਜੀਤ ਸਿੰਘ ਅਮਨਦੀਪ ਸਿੰਘ ਗੁਰ ਕਮਲਪ੍ਰੀਤ ਸਿੰਘ ਸਮੇਤ ਨੌਜਵਾਨਾਂ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕੀਤੇ