

ਤਕਰੀਬਨ 8-9 ਸਾਲ ਪਹਿਲੇ ਕੈਂਟ ਅਤੇ ਆਸ ਪਾਸ ਦੇ ਪਿੰਡ ਅਤੇ ਦੇ ਲੋਕਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ, ਜਲੰਧਰ ਕੈਂਟ ਪੈਰੀਫੇਰੀ ਪ੍ਰੋਜੈਕਟ ਬਣਾਇਆ ਗਿਆ ਸੀ, ਜਿਸ ਰੱਖਿਆ ਵਿਭਾਗ ਨਾਲ ਤਾਲਮੇਲ ਕਰਕੇ ਸ਼ੁਰੂ ਕੀਤੀ ਗਿਆ ਸੀ । ਜਿਸ ਵਿੱਚ ਕੰਟੋਨਮੈਂਟ ਵੱਲੋਂ ਅਟਵਾਲ ਹਾਊਸ ਤੋਂ ਸ਼ੁਰੂ ਹੋ ਕੇ ਕੈਂਟ ਦੀ ਹੱਦ ਦੇ ਨਾਲ-ਨਾਲ ਚੱਲਦੇ ਹੋਏ ਸੰਸਾਰਪੁਰ, ਸੋਫੀ ਪਿੰਡ, ਨੰਗਲ ਕਰਾਰ ਖਾਂ, ਡੀਪ ਨਗਰ ਤੋਂ ਹੁੰਦੇ ਹੋਏ ਜੀ.ਟੀ ਨਾਲ ਜੁੜਣਾ ਹੈ ।
ਇਸ ਸੰਬੰਧ ਵਿੱਚ ਡਿਫੈਂਸ ਵਲੋਂ ਅਪਣੀ ਕੁਝ ਜਮੀਨ ਸੜਕ ਲਈ ਟਰਾਂਸਫਰ ਕਰਨੀ ਇਸ ਦੇ ਬਦਲੇ ਵਿੱਚ ਪੰਜਾਬ ਸਰਕਾਰ ਵੱਲੋਂ ਡਿਫੈਂਸ ਵਿਭਾਗ ਨੂੰ ਦੇ ਕੇ ਇਸ ਪੈਰੀਫੇਰੀ ਰੋਡ ਦੇ ਪ੍ਰੋਜੈਕਟ ਨੂੰ ਪੂਰਾ ਕੀਤਾ ਜਾਣਾ ਹੈ ਕੰਮ ।
ਬਹੁਤ ਦੇਰ ਤੋਂ ਇਸ ਪ੍ਰੋਜੈਕਟ ਦੇ ਲਈ ਪੰਜਾਬ ਸਰਕਾਰ ਵਲੋਂ ਕੋਈ ਯਤਨ ਨਹੀਂ ਕੀਤੇ ਜਾ ਰਹੇ ਹਨ ।
ਜਲੰਧਰ ਕੈਂਟ ਪੈਰੀਫੇਰੀ ਦੀ ਜ਼ਰੂਰਤ ਅਤੇ ਇਸ ਤੋਂ ਹੋਣ ਵਾਲੇ ਫਾਇਦਾ ।
1. ਇਸ ਪ੍ਰੋਜੈਕਟ ਨਾਲ ਜਲੰਧਰ ਕੈਂਟ, ਜਲੰਧਰ ਸ਼ਹਿਰ ਅਤੇ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਹੋਵੇਗਾ ਫ਼ਾਇਦਾ, ਟ੍ਰੈਫਿਕ ਸਮੱਸਿਆ ਦੇ ਹੱਲ ਵਿੱਚ ਪਾਵੇਗੀ ਇਹ ਪ੍ਰੋਪੋਜ਼ਡ ਪੈਰੀਫੇਰੀ ਰੋਡ ।
2. ਡਿਫੈਂਸ ਏਰੀਆ ਨੂੰ ਇਸ ਦੀ ਸੁੱਰਖਿਆ ਲਈ ਵੀ ਫਾਇਦੇਮੰਦ ਹੋਵੇਗਾ ।
3. ਰੂਟੀਨ ਵਿੱਚ ਦੀਆਂ ਕਈ ਐਂਟਰੀ- ਐਕਸਿਟ ਨੂੰ ਆਰਮੀ ਵਲੋਂ ਰਾਤ 11 ਵੱਜੇ ਬੰਦ ਕਰ ਦਿੱਤਾ ਜਾਂਦਾ, ਜਿਸ ਨਾਲ ਲੋਕਾਂ ਦੀ ਆਵਾਜਾਈ ਪ੍ਰਭਾਵਿਤ ਹੁੰਦੀ ਹੈ ।, ਪੈਰੀਫੇਰੀ ਰੋਡ ਬਾਹਰ ਦਾ ਟ੍ਰੈਫਿਕ ਨੂੰ ਬਾਏ ਪਾਸ ਹੋ ਜਾਵੇਗਾ ।
4. ਸ਼ਹਿਰ ਦੀ ਨਵੀਂ ਲਾਇਫ਼ ਲਾਈਨ ਮਿਲੇਗੀ ।
: : ਬਲਰਾਜ ਠਾਕੁਰ



