पंजाबशिक्षा और संस्कृति

ਸਿੱਖ ਨੌਜਵਾਨ ਮੋਹਨਜੀਤ ਸਿੰਘ ਤੇ ਹੋਇਆ ਅਣਮਨੁੱਖੀ ਤਸ਼ੱਦਦ ਸਭਿਅਕ ਸਮਾਜ ਨੂੰ ਸ਼ਰਮਸਾਰ ਕਰਨਵਾਲਾ ਸਿੱਖ ਤਾਲਮੇਲ ਕਮੇਟੀ ਪਿੰਡ ਸ਼ੇਰੋਂ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੇ

ਸਿੱਖ ਨੌਜਵਾਨ ਮੋਹਨਜੀਤ ਸਿੰਘ ਤੇ ਹੋਇਆ ਅਣਮਨੁੱਖੀ ਤਸ਼ੱਦਦ ਸਭਿਅਕ ਸਮਾਜ ਨੂੰ ਸ਼ਰਮਸਾਰ ਕਰਨਵਾਲਾ ਸਿੱਖ ਤਾਲਮੇਲ ਕਮੇਟੀ ਪਿੰਡ ਸ਼ੇਰੋਂ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੇ ਇਕ ਪ੍ਰੋਗਰਾਮ ਦੌਰਾਨ ਇਕ ਸਿੱਖ ਨੌਜਵਾਨ ਮੋਹਨਜੀਤ ਸਿੰਘ ਦੁਵਾਰਾ ਕਾਲਾ ਝੰਡਾ ਦਿਖਾਣ ਉਤੇ ਪੰਜਾਬ ਪੁਲਿਸ ਦੁਆਰਾ ਉਸ ਉੱਤੇ ਕੀਤੇ ਅੰਨਮਨੁਖੀ ਤਸਦਦ ਨੇ ਸਮੁੱਚੇ ਸਭਿਅਕ ਸਮਾਜ ਨੂੰ ਸ਼ਰਮਸਾਰ ਕਰ ਦਿੱਤਾ ਹੈ ਸਿੱਖ ਤਾਲਮੇਲ ਕਮੇਟੀ ਦੇ ਆਗੂਆਂ ਤਜਿੰਦਰ ਸਿੰਘ ਪਰਦੇਸੀ ਹਰਪਾਲ ਸਿੰਘ ਚੱਡਾ ਹਰਪ੍ਰੀਤ ਸਿੰਘ ਨੀਟੂ ਪਰਮਪ੍ਰੀਤ ਸਿੰਘ ਵਿਟੀ ਗੁਰਦੀਪ ਸਿੰਘ ਕਾਲੀਆ ਕਾਲੋਨੀ ਨੇ ਇਸ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਜਿਸ ਤਰਾਂ ਮੋਹਨਜੀਤ ਸਿੰਘ ਵੱਲੋ ਬਿਆਨ ਦਿੱਤੇ ਗਏ ਹਨ ਜਿਸ ਭਿਆਨਕ ਤਰੀਕੇ ਨਾਲ ਉਸ ਗੁਰਸਿੱਖ ਨਾਲ ਜੁਲਮ ਹੋਇਆ ਹੈ ਉਹ ਕਿਸੇ ਤਰ੍ਹਾ ਵੀ ਜੰਗਲ ਰਾਜ ਤੋਂ ਘਟ ਨਹੀ ਹੈ ਇਸ ਤਰੀਕੇ ਨਾਲ ਤੁਸੀਂ ਸਰਕਾਰ ਵਿਰੁੱਧ ਬੋਲਣ ਵਾਲੀ ਹਰ ਅਵਾਜ ਬੰਦ ਨਹੀਂ ਕਰਾ ਸਕਦੇ ਲੋਕਤੰਤਰ ਵਿੱਚ ਤੁਸੀ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕਰਨ ਵਾਲੀ ਅਵਾਜ ਨੂੰ ਕੁਟਮਾਰ ਜਾ ਡਰਾ ਧਮਕਾਕੇ ਬੰਦ ਨਹੀਂ ਕਰਾਇਆ ਜਾ ਸਕਦਾ ਖਾਸ ਤੌਰ ਸਿੱਖਾਂ ਅੰਦਰ ਦਸਮੇਸ਼ ਪਿਤਾ ਦਾ ਖੂਨ ਦੌੜਦਾ ਇਸ ਨੂੰ ਦਬਾਉਣ ਦਾ ਸੋਚਣਾ ਵੀ ਗ਼ਲਤ ਹੈ ਇਤਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਅਸੀ ਪੰਜਾਬ ਸਰਕਾਰ ਤੋਂ ਮੰਗ ਜੇਹੜੇ ਜਿਹੜੇ ਪੁਲੀਸ ਵਾਲੇ ਕੁੱਟ ਮਾਰ ਦੇ ਦੋਸ਼ੀ ਹਨ ਓਹਨਾ ਨੂੰ ਤੁਰੰਤ ਨੌਕਰੀ ਤੋਂ ਫ਼ਾਰਗ਼ ਕਰਕੇ ਗ੍ਰਿਫਤਾਰ ਕੀਤਾ ਜਾਵੇ ਤਾਂ ਜੌ ਸਿੱਖ ਹਿਰਦਿਆਂ ਨੂੰ ਸਾਂਤ ਕੀਤਾ ਜਾ ਸਕੇ ਮੁਲਜ਼ਮਾਂ ਦੀ ਪੁਲਿਸ ਲਾਈਨ ਹਾਜਰੀ ਜਾ ਬਦਲੀ ਮਸਲੇ ਦਾ ਕੋਈ ਹੱਲ ਨਹੀਂ ਸਿੰਘ ਸਾਹਿਬ ਭਾਈ ਕੁਲਦੀਪ ਸਿੰਘ ਗੜਗੱਜ ਜਥੇਦਾਰ ਸ੍ਰੀ ਅਕਾਲ ਤੱਖਤ ਸਾਹਿਬ ਨੂੰ ਸਖ਼ਤ ਸਟੈਂਡ ਲੈਣਾ ਚਾਹੀਦਾ ਹੈ ਕੌਮ ਓਹਨਾ ਦੇ ਬਚਨਾਂ ਤੇ ਪਹਿਰਾ ਦੇਵੇਗੀ

Related Articles

Back to top button