Sliderपंजाब

ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ, ਅੱਜ ਫੂਡ ਸੇਫਟੀ ਵਿੰਗ ਜਲੰਧਰ ਵੱਲੋਂ ਜਲੰਧਰ ਦੇ ਵੱਖ-ਵੱਖ ਇਲਾਕਿਆਂ ਵਿੱਚ ਸਵੀਟ ਸ਼ਾਪਾਂ, ਰੈਸਟੋਰੈਂਟਾਂ ਅਤੇ ਨਮਕੀਨ ਬਣਾਉਣ ਵਾਲੀਆਂ ਇਕਾਈਆਂ ਦੀ ਚੈਕਿੰਗ ਕੀਤੀ ਗਈ।

ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ, ਅੱਜ ਫੂਡ ਸੇਫਟੀ ਵਿੰਗ ਜਲੰਧਰ ਵੱਲੋਂ ਜਲੰਧਰ ਦੇ ਵੱਖ-ਵੱਖ ਇਲਾਕਿਆਂ ਵਿੱਚ ਸਵੀਟ ਸ਼ਾਪਾਂ, ਰੈਸਟੋਰੈਂਟਾਂ ਅਤੇ ਨਮਕੀਨ ਬਣਾਉਣ ਵਾਲੀਆਂ ਇਕਾਈਆਂ ਦੀ ਚੈਕਿੰਗ ਕੀਤੀ ਗਈ।

ਇਸ ਦੌਰਾਨ ਮਕਸੂਦਾਂ, ਮਿੱਠੂ ਬਸਤੀ, ਨਗਰਾ ਪਿੰਡ ਅਤੇ ਮਹਾਵੀਰ ਮਾਰਗ ਜਲੰਧਰ ਵਿੱਚੋਂ ਕੁੱਲ 5 ਸੈਂਪਲ ਅਗਲੇਰੀ ਜਾਂਚ ਲਈ ਲਏ ਗਏ, ਜਿਨ੍ਹਾਂ ਵਿੱਚ 2 ਪੇਠਾ, 1 *ਚਨਾ ਬਰਫ਼ੀ*, 1 ਨਮਕੀਨ ਅਤੇ 1 ਫੈਨੀਆ ਸ਼ਾਮਿਲ ਹੈ।

ਫੂਡ ਬਿਜ਼ਨਸ ਆਪਰੇਟਰਾਂ ਨੂੰ ਫੂਡ ਸੇਫਟੀ ਐਕਟ ਦੇ ਮਾਪਦੰਡਾਂ ਅਨੁਸਾਰ ਕੰਮ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ। ਇਸ ਦੌਰਾਨ 2 ਸੁਧਾਰ ਨੋਟਿਸ ਜਾਰੀ ਕੀਤੇ ਗਏ ਅਤੇ 50 ਕਿਲੋ ਬਾਸੀ ਪੇਠਾ ਮੌਕੇ ‘ਤੇ ਨਸ਼ਟ ਕੀਤਾ ਗਿਆ।

*ਸਹਾਇਕ ਕਮਿਸ਼ਨਰ ਫੂਡ ਸ੍ਰੀ ਰਜਿੰਦਰ ਪਾਲ ਸਿੰਘ ਜੀ* ਨੇ ਸਾਰੇ ਐਫ.ਬੀ.ਓਜ਼ ਨੂੰ ਲੋਕਾਂ ਦੀ ਸੁਰੱਖਿਆ ਲਈ ਸਫਾਈ ਪੂਰਵਕ ਤਰੀਕੇ ਨਾਲ ਕੰਮ ਕਰਨ ਦੇ ਨਿਰਦੇਸ਼ ਦਿੱਤੇ ਅਤੇ ਕਿਹਾ ਕਿ ਉਲੰਘਣਾ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਹ ਮੁਹਿੰਮ ਤਿਉਹਾਰਾਂ ਦੌਰਾਨ ਲਗਾਤਾਰ ਜਾਰੀ ਰਹੇਗੀ।

Related Articles

Back to top button