
ਪ੍ਰੈੱਸ ਦੇ ਨਾਂ ਬਿਆਨ ਵਿੱਚ ਸੀਨੀਅਰ ਭਾਜਪਾ ਨੇਤਾ ਐਸ ਆਰ ਲੱਧੜ ਨੇ ਕਿਹਾ ਕਿ ਦਿੱਲੀ ਦੇ ਸੀਐੱਮ ਅਰਵਿੰਦ ਕੇਜਰੀਵਾਲ ਨੇ ਆਪਣੀ ਗ੍ਰਿਫਤਾਰੀ ਨੂੰ ਹਾਈਕੋਰਟ ਦੇ ਵਿਚ ਚੈਲੰਜ ਕੀਤਾ ਸੀ। ਜਿਸ ਤੇ ਅੱਜ ਦਿੱਲੀ ਹਾਈਕੋਰਟ ਨੇ ਵੱਡਾ ਫ਼ੈਸਲਾ ਸੁਣਾਉਂਦੇ ਹੋਏ, ਈਡੀ ਵਲੋਂ ਜੋ ਕੁੱਝ ਵੀ ਸਾਡੇ ਕੋਲ ਸਬੂਤ ਮੁਹੱਈਆ ਕਰਾਏ ਗਏ ਹਨ, ਉਨ੍ਹਾਂ ਮੁਤਾਬਿਕ, ਕੇਜਰੀਵਾਲ ਸਾਜਿਸ਼ ਵਿਚ ਸ਼ਾਮਲ ਹੈ। ਕੋਰਟ ਨੇ ਕਿਹਾ ਕਿ, ਮੁੱਖ ਮੰਤਰੀ ਤੇ ਆਮ ਲੋਕਾਂ ਲਈ ਵੱਖਰਾ ਕਾਨੂੰਨ ਨਹੀਂ ਹੈ। ਕੋਰਟ ਨੇ ਆਪਣੇ ਫ਼ੈਸਲੇ ਵਿਚ ਇਹ ਵੀ ਕਿਹਾ ਕਿ, ਗ੍ਰਿਫਤਾਰੀ ਚੋਣਾਂ ਦੇ ਨਹੀਂ, ਬਲਕਿ ਕਾਨੂੰਨੀ ਨਜ਼ਰੀਏ ਤੋਂ ਪਰਖੀ ਜਾਵੇਗੀ। ਕੋਰਟ ਨੇ ਆਪਣੇ ਫ਼ੈਸਲਾ ਵਿਚ ਕਿਹਾ ਕਿ, ਕੋਈ ਵੀ ਫ਼ੈਸਲਾ ਸਿਆਸਤ ਅਨੁਸਾਰ ਨਹੀਂ, ਬਲਕਿ ਕਾਨੂੰਨ ਅਨੁਸਾਰ ਕੀਤਾ ਜਾਂਦਾ ਹੈ।
ਕੇਜਰੀਵਾਲ ਦੀ ਪਾਰਟੀ ਤੇ ਇੰਡੀ ਅਲਾਇੰਸ ਇਹ ਪ੍ਰਚਾਰਨ ਤੇ ਲੱਗਾ ਹੋਇਆ ਹੈ ਕੇ ਭਾਜਪਾ ਨੂੰ ਕੇਜਰੀਵਾਲ ਤੋ ਡਰ ਲਗਦਾ ਹੈ , ਕੇਜਰੀਵਾਲ ਕੱਟੜ ਇਮਾਨਦਾਰ ਹੈ, ਕੇਜਰੀਵਾਲ ਭਵਿੱਖ ਦਾ ਪ੍ਰਧਾਨ ਮੰਤਰੀ ਹੈ। ਕੀ ਕੋਈ ਘਪਲੇ ਕਰੇ ਤੇ ਦੇਸ਼ ਦੀ ਦੌਲਤ ਲੁੱਟੇ , ਪੰਜਾਬ ਵਰਗੇ ਸੂਬੇ ਨੂੰ ਕੁਸੇ ਜੁਗਨੂੰ ਦੇਹੱਥ ਫੜਾ ਦੇਵੇ ਤੇ ਪੰਜਾਬ ਨੂੰ ਕਰਜ਼ੇ ਹੇਠਾਂ ਦਬਾ ਕੇ ਗੈਗਸਟਰਾਂ ਦੇ ਹਵਾਲੇ ਕਰ ਦੇਵੇ , ਕੀ ਇਹੀ ਬਦਲਾਵ ਹੈ ?
ਆਪ ਨੇਤਾਵਾਂ ਨੂੰ ਨਾ ਤਾਂ ਦੇਸ਼ ਦੀਆਂ ਅਦਾਲਤਾਂ ਤੇ ਯਕੀਨ ਹੈ ਨਾ ਸੰਵਿਧਾਨ ਤੇ
ਬੱਸ ਆਪਣੇ ਆਕਾ ਨੂੰ ਰੱਬ ਮੰਨੀ ਬੈਠੇ ਹਨ। ਜਦੋ ਕਨੂੰਨ ਦਾ ਡੰਡਾ ਵਰੇਗਾ ਤਾਂ ਸਹੀ – ਠੀਕ ਦਾ ਸਬਕ ਵੀ ਯਾਦ ਹੋ ਜਾਵੇਗਾ।
“ ਕੂੜ ਨਿਖੁੱਟੇ ਨਾਨਕਾ ਉੜਕ ਸੱਚ ਸਹੀ “