Sliderपंजाब

ਆਪ ਸਰਕਾਰ ਲਗਾਤਾਰ ਹੋ ਰਹੀਆਂ ਬੇਅਦਬੀਆਂ ਰੋਕਣ ਵਿੱਚ ਨਾਕਾਮ ਸਿੱਖ ਤਾਲਮੇਲ ਕਮੇਟੀ ਬਰਗਾੜੀ ਵਿੱਚ ਗੁਰੂ ਸਾਹਿਬ ਜੀ ਦੇ ਹੋਏ ਨਿਰਾਦਰ ਦਾ ਇਨਸਾਫ ਦਿਵਾਉਣ ਅਤੇ ਦੋਸੀਆਂ ਨੂੰ ਸਜ਼ਾਵਾਂ ਦੇਣ ਦੇ ਨਾਮ ਤੇ ਸਤਾ ਵਿਚ ਆਈ ਆਪ ਪਾਰਟੀ ਦੀ ਸਰਕਾਰ ਨੇ ਦੋਸੀਆਂ ਨੂੰ

ਆਪ ਸਰਕਾਰ ਲਗਾਤਾਰ ਹੋ ਰਹੀਆਂ ਬੇਅਦਬੀਆਂ ਰੋਕਣ ਵਿੱਚ ਨਾਕਾਮ ਸਿੱਖ ਤਾਲਮੇਲ ਕਮੇਟੀ ਬਰਗਾੜੀ ਵਿੱਚ ਗੁਰੂ ਸਾਹਿਬ ਜੀ ਦੇ ਹੋਏ ਨਿਰਾਦਰ ਦਾ ਇਨਸਾਫ ਦਿਵਾਉਣ ਅਤੇ ਦੋਸੀਆਂ ਨੂੰ ਸਜ਼ਾਵਾਂ ਦੇਣ ਦੇ ਨਾਮ ਤੇ ਸਤਾ ਵਿਚ ਆਈ ਆਪ ਪਾਰਟੀ ਦੀ ਸਰਕਾਰ ਨੇ ਦੋਸੀਆਂ ਨੂੰ ਸਜ਼ਾਵਾਂ ਤਾ ਕਿ ਦੀਵਾਉਣੀਆਂ ਸਨ ਸਗੋਂ ਜਦੋਂ ਦੀ ਸਰਕਾਰ ਹੋਂਦ ਵਿੱਚ ਆਈ ਹੈ ਲਗਾਤਾਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਹੋਰਨਾਂ ਧਰਮਾਂ ਦੇ ਧਾਰਮਿਕ ਗ੍ਰੰਥਾਂ ਦੀ ਲਗਾਤਾਰ ਬੇਅਦਬੀਆਂ ਹੋ ਰਹੀਆਂ ਹਨ ਜਿਸਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਉਹ ਥੋੜੀ ਹੈ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ ਹਰਪਾਲ ਸਿੰਘ ਚੱਡਾ ਹਰਪ੍ਰੀਤ ਸਿੰਘ ਨੀਟੂ ਹਰਜੋਤ ਸਿੰਘ ਲੱਕੀ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਇਸ ਦੀ ਤਾਜ਼ਾ ਉਦਾਹਰਣ ਗੁਰਾਇਆ ਨੇੜੇ ਹੋਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੈ ਜਿੱਥੇ ਗੁਰੂ ਸਾਹਿਬ ਜੀ ਦੇ ਅੰਗਾਂ ਦਾ ਨਿਰਾਦਰ ਕੀਤਾ ਗਿਆ ਹੈ ਉਹਨਾਂ ਕਿਹਾ ਲੋਗਾਂ ਵਿਚ ਸਰਕਾਰ ਦੇ ਡਰ ਨਾ ਦੀ ਕੋਈ ਵੀ ਚੀਜ਼ ਨਹੀਂ ਹੈ ਹੈ ਅਜਿਹੇ ਹਾਲਾਤ ਰਹੇ ਤਾਂ ਸਿੱਖ ਦੋਸੀਆਂ ਨੂੰ ਆਪਣੇ ਤੌਰ ਸਜ਼ਾਵਾਂ ਦੇਣ ਲਈ ਮਜਬੂਰ ਹੋ ਜਾਣਗੇ ਕਿਓਂਕਿ ਗੁਰੂ ਸਾਹਿਬ ਸਾਹਿਬ ਤੌ ਉਪਰ ਸਿੱਖ ਕੌਮ ਕੁਝ ਵੀ ਨਹੀਂ ਹੈਓਹਨਾ ਕਿਹਾ ਜਿਹੜੀਆਂ ਪਾਰਟੀਆਂ ਬੇਅਦਬੀ ਦੇ ਨਾਮ ਤੇ ਆਪਣੀ ਸਿਆਸਤ ਵਿੱਚ ਲੱਗੇ ਹਨ ਹਨ ਉਹਨਾਂ ਨੂੰ ਗੁਰੂ ਸਾਹਿਬ ਜੀ ਦੇ ਘਰੋਂ ਕਦੀ ਢੋਈ ਨਹੀਂ ਮਿਲਦੀ ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਪ੍ਰੀਤਮ ਸਿੰਘ ਬੰਟੀ ਰਾਠੌਰ ਸੁਖਦੇਵ ਸਿੰਘ ਸੁੱਖਾ ਰਣਜੀਤ ਸਿੰਘ ਨੋਨੀ ਅਤੇ ਹਰਵਿੰਦਰ ਸਿੰਘ ਚਾਂਦੀ ਹਾਜਰ ਸਨ

Related Articles

Back to top button