पंजाबशिक्षा और संस्कृति

ਜਿਲ੍ਹੇ ਦੇ ਪਿੰਡਾਂ ਵਿੱਚ ਜਲਦ ਖੁੱਲ੍ਹਣਗੇ 10 ‘ਆਮ ਆਦਮੀ ਪਿੰਡ ਕਲੀਨਿਕ’ : ਸਿਵਲ ਸਰਜਨ ਡਾ. ਰਾਜੇਸ਼ ਗਰਗ

ਜਲੰਧਰ 22 ਅਪ੍ਰੈਲ, 2026 : ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪੰਜਾਬ ਸਰਕਾਰ ਵੱਲੋਂ ਪੇਂਡੂ ਖੇਤਰਾਂ ਵਿੱਚ ਸਿਹਤ ਸਹੂਲਤਾਂ ਦਾ ਕਾਇਆ-ਕਲਪ ਕਰਨ ਲਈ ਵਿੱਢੀ ਗਈ ਮੁਹਿੰਮ ਲੋਕਾਂ ਦੀ ਤੰਦਰੁਸਤ ਸਿਹਤ ਨੂੰ ਲੈਕੇ ਇਕ ਅਹਿਮ ਉਪਰਾਲਾ ਹੈ। ਇਸੇ ਲੜੀ ਤਹਿਤ ਜਿਲ੍ਹਾ ਜਲੰਧਰ ਦੇ ਪਿੰਡਾਂ ਵਿੱਚ ਪਹਿਲੇ ਫੇਜ ਦੌਰਾਨ 10 ਨਵੇਂ ‘ਆਮ ਆਦਮੀ ਪਿੰਡ ਕਲੀਨਿਕ’ ਜਲਦ ਹੀ ਲੋਕਾਂ ਦੀ ਸੇਵਾ ਲਈ ਖੋਲ੍ਹੇ ਜਾ ਰਹੇ ਹਨ । ਇਹਨਾਂ ਕਲੀਨਿਕਾਂ ਵਿੱਚ ਮਾਹਿਰ ਸਟਾਫ ਦੀ ਤਾਇਨਾਤੀ ਯਕੀਨੀ ਬਣਾਉਣ ਲਈ ਸਿਵਲ ਸਰਜਨ ਦਫ਼ਤਰ ਜਲੰਧਰ ਵਿਖੇ 21 ਅਤੇ 22 ਅਪ੍ਰੈਲ ਨੂੰ ਵਿਸ਼ੇਸ਼ ਭਰਤੀ ਪ੍ਰੀਕ੍ਰਿਆ ਚਲਾਈ ਗਈ, ਜਿਸ ਵਿੱਚ ਉਮੀਦਵਾਰਾਂ ਦਾ ਅਥਾਹ ਉਤਸ਼ਾਹ ਦੇਖਣ ਨੂੰ ਮਿਲਿਆ।
ਸਿਵਲ ਸਰਜਨ ਡਾ. ਰਾਜੇਸ਼ ਗਰਗ ਨੇ ਇਸ ਮੌਕੇ ਦੱਸਿਆ ਕਿ ਇਹ ਕਲੀਨਿਕ ਪੇਂਡੂ ਖੇਤਰਾਂ ਲਈ ਸੰਜੀਵਨੀ ਸਾਬਤ ਹੋਣਗੇ ਅਤੇ ਸਿਹਤ ਸੇਵਾਵਾਂ ਉਹਨਾਂ ਦੇ ਘਰਾਂ ਦੇ ਬਿਲਕੁਲ ਨੇੜੇ ਉਪਲਬਧ ਹੋਣਗੀਆਂ। ਸਰਕਾਰ ਦਾ ਮੁੱਖ ਟੀਚਾ ਪੰਜਾਬ ਦੇ ਸਾਰੇ 12,500 ਪਿੰਡਾਂ ਤੱਕ ਹੋਰ ਬਿਹਤਰ ਸਿਹਤ ਸੇਵਾਵਾਂ ਨੂੰ ਪਹੁੰਚਾ ਕੇ ਸੂਬੇ ਨੂੰ ਸਿਹਤਮੰਦ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਕੰਸੈਪਟ ਨੋਟ ਅਨੁਸਾਰ, ਇਹ ਯੋਜਨਾ ਪੰਜਾਬ ਦੇ ਉਨ੍ਹਾਂ 84 ਫੀਸਦੀ ਪਿੰਡਾਂ ਨੂੰ ਕਵਰ ਕਰੇਗੀ ਜਿੱਥੇ ਇਸ ਸਮੇਂ ਕੋਈ ਸਥਾਨਕ ਕਲੀਨਿਕ ਨਹੀਂ ਹੈ ਅਤੇ ਇਹ ਰਣਨੀਤੀ ਮੁੱਖ ਤੌਰ ‘ਤੇ ਟੈਲੀਮੈਡੀਸਨ ‘ਤੇ ਅਧਾਰਤ ਹੈ, ਜਿਸ ਵਿੱਚ ਇੱਕ ਡਾਕਟਰ ਵੀਡੀਓ-ਕਾਨਫਰੰਸਿੰਗ ਰਾਹੀਂ ਇੱਕੋ ਸਮੇਂ ਪੰਜ ਕਲੀਨਿਕਾਂ ਦੀ ਨਿਗਰਾਨੀ ਕਰੇਗਾ ਅਤੇ ਇਕ ਸਟਾਫ ਨਰਸ ਦੋ ਪਿੰਡਾਂ ਨੂੰ ਕਵਰ ਕਰੇਗੀ ।
ਭਰਤੀ ਪ੍ਰੀਕ੍ਰਿਆ ਦੇ ਪਹਿਲੇ ਦਿਨ ਜਿੱਥੇ 10 ਮੈਡੀਕਲ ਅਫ਼ਸਰਾਂ ਦੀ ਇੰਟਰਵਿਊ ਸਫਲਤਾਪੂਰਵਕ ਮੁਕੰਮਲ ਕੀਤੀ ਗਈ, ਉੱਥੇ ਹੀ ਦੂਜੇ ਦਿਨ ਬੁੱਧਵਾਰ ਨੂੰ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਟਾਫ ਨਰਸਾਂ/ਜੀ.ਐੱਨ.ਐੱਮ./ਏ.ਐੱਨ.ਐੱਮ. ਅਤੇ ਫਾਰਮਾਸਿਸਟਾਂ ਦੇ ਅਹੁਦਿਆਂ ਦੇ ਲਈ ਵੱਡੀ ਗਿਣਤੀ ਵਿੱਚ ਪਹੁੰਚੇ ਉਮੀਦਵਾਰਾਂ ਦੀ ਇੰਟਰਵਿਊ ਲਈ ਗਈ।ਇਸ ਪੂਰੀ ਪ੍ਰੀਕ੍ਰਿਆ ਨੂੰ ਨਿਰਪੱਖ ਅਤੇ ਪਾਰਦਰਸ਼ੀ ਬਣਾਉਣ ਲਈ ਸਿਵਲ ਸਰਜਨ ਡਾ. ਰਾਜੇਸ਼ ਗਰਗ, ਸਹਾਇਕ ਸਿਵਲ ਸਰਜਨ ਡਾ. ਜੋਤੀ ਫੋਕੇਲਾ ਅਤੇ ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਵਨਿੰਦਰ ਰਿਆੜ ‘ਤੇ ਅਧਾਰਿਤ ਇੱਕ ਉੱਚ ਪੱਧਰੀ ਪੈਨਲ ਵੱਲੋਂ ਉਮੀਦਵਾਰਾਂ ਦੀ ਇੰਟਰਵਿਊ ਲਈ ਗਈ।ਭਰਤੀ ਪ੍ਰੀਕ੍ਰਿਆ ਦੇ ਦੂਸਰੇ ਦਿਨ ਸਟਾਫ ਨਰਸ ਦੀ ਆਸਾਮੀ ਲਈ 188 ਬੀ.ਐੱਸ.ਸੀ. ਨਰਸਿੰਗ/ਜੀ.ਐੱਨ.ਐੱਮ., 107 ਏ.ਐੱਨ.ਐੱਮਜ਼, ਅਤੇ 43 ਫਾਰਮਾਸਿਸਟ ਇੰਟਰਵਿਊ ਦੇਣ ਲਈ ਹਾਜ਼ਿਰ ਸਨ।
ਉਮੀਦਵਾਰਾਂ ਦੇ ਦਸਤਾਵੇਜ਼ਾਂ ਦੀ ਬਾਰੀਕੀ ਨਾਲ ਪੜਤਾਲ ਕਰਨ ਲਈ ਚਾਰ ਵੱਖ-ਵੱਖ ਮਾਹਿਰ ਟੀਮਾਂ ਗਠਿਤ ਕੀਤੀਆਂ ਗਈਆਂ ਸਨ, ਜਿਨ੍ਹਾਂ ਦੀ ਅਗਵਾਈ ਸੁਪਰਵਿਜ਼ਨ ਅਫ਼ਸਰ ਵਜੋਂ ਏ.ਐੱਚ.ਓ. ਡਾ. ਮੀਰਾ, ਐੱਸ.ਐੱਮ.ਓ. ਡਾ. ਪੂਨਮ ਅਤੇ ਐੱਸ.ਐੱਮ.ਓ. ਡਾ. ਕਮਲਜੀਤ ਨੇ ਕੀਤੀ। ਇਸ ਅਹਿਮ ਕਾਰਜ ਵਿੱਚ ਡਾ. ਸ਼ੋਭਨਾ ਬਾਂਸਲ, ਡਾ. ਨਿਸ਼ਾ ਗਾਂਧੀ, ਡਾ. ਅਦਿਿਤਆਪਾਲ, ਡਾ.ਅਨਾਮਿਕਾ, ਡਾ.ਈਰਾ, ਡਾ. ਮੋਨਿਕਾ, ਡਾ. ਮਾਨਵ, ਡਾ. ਸੁਰਭੀ, ਪਰਮਵੀਰ ਝੱਮਟ, ਵਿਜੇ, ਅਨੂਪ ਮਹਾਜਨ ਅਤੇ ਅਮਿਤ ਸ਼ਰਮਾ ਨੇ ਬਤੌਰ ਮੁੱਖ ਟੀਮ ਮੈਂਬਰ ਵਜੋਂ ਸੇਵਾਵਾਂ ਨਿਭਾਈਆਂ। ਇਸ ਦੇ ਨਾਲ ਹੀ ਭਰਤੀ ਦੀ ਇਸ ਕੜੀ ਨੂੰ ਸਫਲ ਬਣਾਉਣ ਵਿੱਚ ਡੀ.ਆਈ.ਓ. ਡਾ. ਰਾਕੇਸ਼ ਕੁਮਾਰ, ਡੀ.ਪੀ.ਐਮ. ਡਾ. ਸੁਖਵਿੰਦਰ ਕੌਰ, ਡਿਪਟੀ ਐਮ.ਈ.ਆਈ.ਓ. ਅਸੀਮ ਸ਼ਰਮਾ, ਸੁਪਰਡੈਂਟ ਰਾਕੇਸ਼ ਕੁਮਾਰ ਅਤੇ ਹਰੀਸ਼ ਵੱਲੋਂ ਨਿਭਾਈ ਗਈ ਭੂਮਿਕਾ ਵੀ ਬੇਹੱਦ ਸ਼ਲਾਘਾਯੋਗ ਰਹੀ।
ਸਹਾਇਕ ਸਟਾਫ ਅਤੇ ਫਰੰਟ ਡੈਸਕ ‘ਤੇ ਤਾਇਨਾਤ ਹਰੀਸ਼ ਕੁਮਾਰ, ਹਰਪ੍ਰੀਤ ਸਿੰਘ, ਗੀਤੂ ਸ਼ਰਮਾ, ਸੋਨਿਕਾ, ਕੁਲਦੀਪ ਕੌਰ, ਸ਼ਿਪਰਾ ਮਹਾਜਨ, ਨੀਰਜ ਸ਼ਰਮਾ ਅਤੇ ਸ਼ੈਲੀ ਨੇ ਸਾਰੀ ਪ੍ਰੀਕ੍ਰਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਵਿੱਚ ਪੂਰਾ ਸਹਿਯੋਗ ਦਿੱਤਾ।

Related Articles

Back to top button