Sliderपंजाब

ਕੰਟ ਕਲੇਰ ਵੱਲੋਂ ਪੰਜਾਬੀ ਮਿਊਜੀਕਲ ਐਲਬਮ ਇਸ਼ਕ ਵੇ ਨੂੰ ਰੀਲੀਜ਼ ਕਤੀ

ਕਿ ਪੰਜਾਬ ਦੇ ਸੁਰੀਲੇ ਗਾਇਕ ਕੰਠ ਕਲੇਰ ਦੀ ਨਵੀਂ ਐਲਬਮ ‘ਇਸ਼ਕਾ ਵੇ’ ਲੰਮੇ ਸਮੇਂ ਦੇ ਇੰਤਜ਼ਰ ਤੋਂ ਬਾਅਦ ਅੱਜ ਸਰੋਤਿਆਂ ਦੇ ਸਨਮੁੱਖ ਕੀਤੀ ਜਾ ਰਹੀ ਹੈ। ਆਪ ਜੀ ਨਾਲ ਜਾਣਕਾਰੀ ਸਾਂਝੀ ਕਰਨੀ ਚਾਹੁੰਦੇ ਹਾਂ ਕਿ ਨਵੀਂ ਐਲਬਮ ‘ਇਸ਼ਕਾ ਵੇ’ ਵਿਚ ਪੰਮ ਮੋਰੋ ਵਾਲਾ, ਕਮਲ ਮਾਨ, ਮਿੰਟੂ ਹੇਅਰ, ਮੱਲ ਕਲੇਰਾਂ ਵਾਲਾ, ਕਮਲ ਕਲੇਰ, ਨਰਿੰਦਰ ਕੁਮਾਰ, ਮਨ ਮਨਦੀਪ ਸਨੀ ਖਾਲੜਾ ਵਰਗੇ ਸਥਾਪਿਤ ਗੀਤਕਾਰਾਂ ਦੇ ਗੀਤਾਂ ਨੂੰ ਕੰਠ ਕਲੇਰ ਨੇ ਆਪਣੀ ਅਵਾਜ਼ ਦਿੱਤੀ ਹੈ। ਇਸ਼ਕਾ ਵੇ, ਮੁਹੱਬਤ, ਜੁਦਾਈਆਂ, ਮੀਂਹ, ਦਿਲ ਟੁੱਟਿਆ, ਜ਼ਿਕਰ, ਹਾਲ, ਚੜ੍ਹਦੇ ਸੂਰਜ, ਖੰਭ ਵਰਗੇ ਗੀਤਾਂ ਨੂੰ ਪ੍ਰਸਿੱਧ ਸੰਗੀਤਕਾਰਾਂ ਜੱਸੀ ਬ੍ਰਦਰਜ, ਬਮਨ, ਕੁਸ਼ਾਂਨ ਕਲੇਰ, ਸੰਨੀ ਵਿਕ, ਰਜੀਵ ਬੀ ਭੱਲਾ ਨੇ ਮਧੁਰ ਧੁਨਾਂ ‘ਚ ਪਰੋਇਆ ਹੈ, ਇਨ੍ਹਾਂ ਵਿਚੋਂ ਕੁਝ ਗੀਤਾਂ ਦੀ ਵੀਡੀਓ ਕਨੇਡਾ ਦੀਆਂ ਖੂਬਸੂਰਤ ਲੋਕੇਸਨਾਂ ਤੇ ਹੈਰੀ ਜਾਰਡਨ ਫ਼ਿਲਮ ਵਲੋ ਤੇ ਪੰਜਾਬ ਵਿੱਚ ਈ.ਡੀ. ਐਮਰਜ਼ ਵਲੋਂ ਤਿਆਰ ਕੀਤੇ ਗਏ ਹਨ ਤੇ ਇਸ ਐਲਬਮ ਨੂੰ ਕੇ.ਕੇ. ਮਿਊਜ਼ਿਕ ਕੰਪਨੀ ਵਲੋਂ ਆਲਮੀ ਪੱਧਰ ‘ਤੇ ਰਿਲੀਜ਼ ਕੀਤਾ ਜਾ ਰਿਹਾ ਹੈ। ਗੀਤਾਂ ਦੀ ਆਡੀਓ ਹਰ ਪਲੇਟਫਾਰਮ ਉਤੇ ਉਪਲਬਧ ਹੋਵੇਗੀ। ਆਸ ਕਰਦੇ ਹਾਂ ਕਿ ਰੱਬ ਵਰਗੇ ਸਰੋਤਿਆ ਨੇ ਜਿਵੇਂ ਕੰਠ ਕਲੇਰ ਦੇ ਪਹਿਲਾਂ ਆਏ ਧਾਰਮਿਕ ਤੇ ਸੱਭਿਆਚਾਰਕ ਗੀਤਾਂ ਨੂੰ ਮਾਣ ਸਤਿਕਾਰ ਦਿਤਾ ਹੈ, ਇਸ ਐਲਬਮ ਨੂੰ ਵੀ ਕਬੂਲ ਕਰਨਗੇ।

Related Articles

Back to top button