

ਅੰਬਾਲਾ ਵਿਖੇ ਸਿੱਖ ਸੰਗਤਾਂ ਤੇ ਲਾਠੀਚਾਰਜ ਅਤੇ ਅੱਥਰੂ ਗੈਸ ਦੇ ਗੋਲੇ ਸੁਟਣ ਦੀ ਜੋਰਦਾਰ ਨਿੰਦਾ ਸਿੱਖ ਤਾਲਮੇਲ ਕਮੇਟੀ ਅੱਜ ਗੁਰਦਵਾਰਾ ਪੰਖੋਖਰਾ ਸਾਹਿਬ ਵਿੱਚ ਸਿੱਖ ਸੰਗਤਾਂ ਦੇ ਹੋਏ ਇਕੱਠ ਤੋਂ ਬਾਹਰ ਆਈ ਸੰਗਤਾ ਤੇ ਹਰਿਆਣਾ ਪੁਲਿਸ ਵੱਲੋਂ ਕੀਤੇ ਗਏ ਲਾਠੀਚਾਰਜ ਅਤੇ ਅੱਥਰੂ ਗੈਸ ਦੇ ਗੋਲੇ ਸੁਟਣ ਦੀ ਸਿੱਖ ਤਾਲਮੇਲ ਕਮੇਟੀ ਵੱਲੋਂ ਜੋਰਦਾਰ ਸ਼ਬਦਾਂ ਵਿਚ ਨਿੰਦਾ ਕੀਤੀ ਹੈ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ ਹਰਪ੍ਰੀਤ ਸਿੰਘ ਨੀਟੂ ਗੁਰਵਿੰਦਰ ਸਿੰਘ ਸਿੱਧੂ ਪ੍ਰਭਜੋਤ ਸਿੰਘ ਖਾਲਸਾ ਰਣਜੀਤ ਸਿੰਘ ਗੋਲਡੀ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਗੁਰਸਿਮਰਨ ਮੰਡ ਵੱਲੋ ਗੁਰੂ ਹਰ ਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਤੇ ਗੁਰਦਵਾਰਾ ਪੰਜੋਖਰਾ ਸਾਹਿਬ ਦੇ ਬਾਹਰ ਸਿੱਖ ਸੰਗਤਾਂ ਤੇ ਗੱਡੀ ਚੜਾ ਕੇ ਸਿੰਘ ਜਖਮੀ ਕਰ ਦਿੱਤੇ ਜਿਸਤੇ ਸੰਗਤਾ ਨੇ ਉਸ ਦੀ ਛਿੱਤਰ ਪਰੇਡ ਕੀਤੀ ਪੁਲੀਸ ਵੱਲੋ ਹਰਸਿਮਰਨ ਮੰਡ ਨੂੰ ਫੜਨ ਦੀ ਬਜਾਇ ਸਿੱਖ ਨੌਜਵਾਨਾਂ ਦੀ ਫੜੋ ਫੜੀ ਸਿਰੁ ਕਰ ਦਿੱਤੀ ਜਿਸਤੋਂ ਨਿਰਾਸ ਹੋ ਕੇ ਸੰਗਤਾ ਨੇ ਰੋਸ ਵਿਖਾਵਾ ਕਰਨ ਲਈ ਇਕੱਠੇ ਹੋਏ ਜਿਸ ਤੇ ਹਰਿਆਣਾ ਪੁਲਿਸ ਨੇ ਸੰਗਤਾ ਤੇ ਲਾਠੀਚਾਰਜ ਅਤੇ ਅੱਥਰੂ ਗੈਸ ਦੇ ਗੋਲੇ ਛੱਡੇ ਨੇ ਪ੍ਰਸਾਸਨ ਸਿੱਖ ਸੰਗਤਾਂ ਨਾਲ ਜੇ ਵਿਤਕਰਾ ਕਰੇਗਾ ਦੋਸ਼ੀ ਵਿਅਕਤੀ ਨੂੰ ਗ੍ਰਿਫਤਾਰ ਨਹੀਂ ਕਰਨਗੇ ਤਾਂ ਰੋਸ ਪਰਗਟ ਕਰਨਾ ਸਾਡਾ ਲੋਕਤੰਤਰੀ ਹਕ ਹੈ ਅਸੀ ਹਰਿਆਣਾ ਪੁਲਿਸ ਕੋਲੋ ਤੁਰੰਤ ਮੰਡ ਦੀ ਗ੍ਰਿਫਤਾਰੀ ਦੀ ਮੰਗ ਕਰਦੇ ਹਾਂ ਤਾਂ ਜੌ ਸੰਗਤਾ ਦੇ ਰੋਸ ਨੂੰ ਖਤਮ ਕੀਤਾ ਜਾ ਸਕੇ ਅਸੀਂ ਹਰਿਆਣਾ ਸਰਕਾਰ ਨੂੰ ਬੇਨਤੀ ਕਰਦੇ ਹਾਂ ਸਿੱਖ ਕੌਮ ਨਾਲ ਹਰ ਤਰ੍ਹਾਂ ਦਾ ਵਿਤਕਰਾ ਬੰਦ ਕੀਤਾ ਜਾਵੇ ਨਹੀਂ ਤਾਂ ਮੁੱਖ ਮੰਤਰੀ ਦਾ ਸਿੱਖੀ ਸਰੂਪ ਧਾਰਨ ਕਰਨਾ ਇਕ ਪਖੰਡ ਤੋ ਵੱਧ ਕੁਝ ਵੀ ਨਹੀਂ ਹੋਵੇਗਾ


