ਜਲੰਧਰ ( ) ਮਿਤੀ: 27 ਅਪ੍ਰੈਲ 2026 ਅੱਜ ਨੂੰ ਸ਼੍ਰੀ ਰਾਜੇਸ਼ ਬਾਘਾ ਸਾਬਕਾ ਚੇਅਰਮੈਨ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ, ਉਪ ਪ੍ਰਧਾਨ ਭਾਜਪਾ ਪੰਜਾਬ ਅਤੇ ਆਲ ਇੰਡੀਆ ਪ੍ਰਧਾਨ ਬ੍ਰਿਟਿਸ਼ ਰਵਿਦਾਸੀਆ ਹੈਰੀਟੇਜ ਫਾਊਂਡੇਸ਼ਨ ਦੀ ਇੱਕ ਵਿਸ਼ੇਸ਼ ਮੀਟਿੰਗ ਸ਼੍ਰੀ ਵਿਜੇ ਕੁਮਾਰ ਸਹਿਜਲ ਜਨਰਲ ਸਕੱਤਰ ਡਾਕਟਰ ਅੰਬੇਡਕਰ ਯੁਵਾ ਸੈਨਾ ਪੰਜਾਬ ਅਤੇ ਰਾਸ਼ਟਰੀ ਮੈਂਬਰ ਬ੍ਰਿਟਿਸ਼ ਰਵਿਦਾਸੀਆ ਹੈਰੀਟੇਜ ਫਾਊਂਡੇਸ਼ਨ ਅਤੇ ਉਨ੍ਹਾਂ ਦੇ ਨਾਲ ਜਰਨੈਲ ਸਿੰਘ ਸਮਾਜ ਸੇਵਕ ਹੁਸ਼ਿਆਰਪੁਰ ਨਾਲ ਹੋਈ। ਇਸ ਮੀਟਿੰਗ ਦੌਰਾਨ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ *650ਵੇਂ ਪ੍ਰਕਾਸ਼ ਪੁਰਬ* ਨੂੰ ਸਮਰਪਿਤ ਰਾਜ ਪੱਧਰੀ / ਰਾਸ਼ਟਰੀ ਪੱਧਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਪ੍ਰੋਗਰਾਮਾਂ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਸ਼੍ਰੀ ਰਾਜੇਸ਼ ਬਾਘਾ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਨੇ ਸਮੁੱਚੀ ਮਨੁੱਖਤਾ ਨੂੰ *”ਬੇਗਮਪੁਰਾ”* ਦਾ ਸੰਕਲਪ ਦਿੱਤਾ ਜਿੱਥੇ ਕੋਈ ਊਚ-ਨੀਚ, ਭੇਦ-ਭਾਵ ਨਹੀਂ ਹੈ। ਉਨ੍ਹਾਂ ਦੀ ਬਾਣੀ ਅੱਜ ਵੀ ਸਮਾਜ ਨੂੰ ਬਰਾਬਰੀ, ਭਾਈਚਾਰੇ ਅਤੇ ਸ਼ਾਂਤੀ ਦਾ ਸੁਨੇਹਾ ਦਿੰਦੀ ਹੈ। 650ਵੇਂ ਪ੍ਰਕਾਸ਼ ਪੁਰਬ ਨੂੰ ਇਤਿਹਾਸਕ ਤਰੀਕੇ ਨਾਲ ਮਨਾਉਣ ਲਈ ਦੇਸ਼-ਵਿਦੇਸ਼ ਦੀਆਂ ਰਵਿਦਾਸੀਆ ਸੰਸਥਾਵਾਂ, ਧਾਰਮਿਕ ਜਥੇਬੰਦੀਆਂ ਅਤੇ ਨੌਜਵਾਨ ਸਭਾਵਾਂ ਨੂੰ ਇੱਕ ਮੰਚ ‘ਤੇ ਇਕੱਠਾ ਕੀਤਾ ਜਾਵੇਗਾ। ਸ਼੍ਰੀ ਵਿਜੇ ਕੁਮਾਰ ਸਹਿਜਲ ਨੇ ਕਿਹਾ ਕਿ ਡਾਕਟਰ ਅੰਬੇਡਕਰ ਯੁਵਾ ਸੈਨਾ ਪੰਜਾਬ ਇਸ ਮਹਾਨ ਪੁਰਬ ਨੂੰ ਸਮਰਪਿਤ *ਸੈਮੀਨਾਰਾਂ* ਦਾ ਆਯੋਜਨ ਕਰੇਗੀ ਤਾਂ ਜੋ ਗੁਰੂ ਜੀ ਦੀ ਬਾਣੀ ਅਤੇ ਵਿਚਾਰਧਾਰਾ ਘਰ-ਘਰ ਪਹੁੰਚ ਸਕੇ। ਮੀਟਿੰਗ ਦੇ ਅੰਤ ਵਿੱਚ, ਰਾਜੇਸ਼ ਬਾਘਾ ਜੀ ਨੇ ਵਿਜੇ ਕੁਮਾਰ ਸਹਿਜਲ ਅਤੇ ਜਰਨੈਲ ਸਿੰਘ ਨੂੰ ਵਿਸ਼ੇਸ਼ ਸਨਮਾਨ ਕੀਤਾ।