Sliderपंजाब

ਕਲ ਜੋ ਨਗਰ ਨਿਗਮ ਦੀ ਹਾਊਸ ਦੀ ਮੀਟਿੰਗ ਵਿੱਚ ਸ਼ਰੇਆਮ ਧੱਕੇਸ਼ਾਹੀ ਕੀਤੀ ਗਈ ਅਤੇ ਧੱਕੇ ਨਾਲ ਏਜੰਡੇ ਦੇ ਮੱਤੇ ਪਾਸ ਕਰ ਦਿੱਤੇ ਗਏ

ਕਲ ਜੋ ਨਗਰ ਨਿਗਮ ਦੀ ਹਾਊਸ ਦੀ ਮੀਟਿੰਗ ਵਿੱਚ ਸ਼ਰੇਆਮ ਧੱਕੇਸ਼ਾਹੀ ਕੀਤੀ ਗਈ ਅਤੇ ਧੱਕੇ ਨਾਲ ਏਜੰਡੇ ਦੇ ਮੱਤੇ ਪਾਸ ਕਰ ਦਿੱਤੇ ਗਏ , ਉਸ ਸੰਬੰਧੀ ਅੱਜ ਕਾਂਗਰਸ ਪਾਰਟੀ ਵਲੋ ਇਕ ਪ੍ਰੈਸ ਵਾਰਤਾ ਕੀਤੀ ਗਈ ਜਿਸ ਪ੍ਰੈਸ ਵਾਰਤਾ ਵਿੱਚ ਸਾਬਕਾ ਮੰਤਰੀ ਅਤੇ ਵਿਧਾਇਕ ਪਰਗਟ ਸਿੰਘ , ਹਲਕਾ ਜਲੰਧਰ ਨਾਰਥ ਤੋ ਵਿਧਾਇਕ ਅਵਤਾਰ ਸਿੰਘ ਜੂਨੀਅਰ ਬਾਵਾ ਹੈਨਰੀ, ਸਾਬਕਾ ਵਿਧਾਇਕ ਅਤੇ ਜਿਲਾ ਕਾਂਗਰਸ ਪ੍ਰਧਾਨ ਰਜਿੰਦਰ ਬੇਰੀ , ਸੁਰਿੰਦਰ ਕੌਰ ਹਲਕਾ ਇੰਚਾਰਜ ਜਲੰਧਰ ਵੈਸਟ , ਕੌਂਸਲਰ ਬਲਰਾਜ ਠਾਕੁਰ, ਪਵਨ ਕੁਮਾਰ , ਗੁਰਵਿੰਦਰਪਾਲ ਸਿੰਘ ਬੰਟੀ ਨੀਲਕੰਠ, ਗੁਰਨਾਮ ਸਿੰਘ ਮੁਲਤਾਨੀ , ਡਾ ਜਸਲੀਨ ਸੇਠੀ , ਪਰਮਜੋਤ ਸਿੰਘ ਸ਼ੈਰੀ ਚੱਢਾ , ਮਹਿੰਦਰ ਸਿੰਘ ਗੁੱਲੂ, ਦਵਿੰਦਰ ਸ਼ਰਮਾ ਬੋਬੀ , ਆਸ਼ੂ ਸ਼ਰਮਾ , ਹਰਪ੍ਰੀਤ ਸਿੰਘ ਵਾਲੀਆ , ਵਿਕਾਸ ਤਲਵਾੜ , ਸਲਿਲ ਬਾਹਰੀ , ਪਰਮਜੀਤ ਸਿੰਘ ਪੰਮਾ , ਨੀਰਜ ਜੱਸਲ , ਮਨਿੰਦਰ ਕੌਰ , ਜਤਿੰਦਰ ਕੁਮਾਰ ਜੋਨੀ , ਹਰਲਗਨ ਸਿੰਘ ਮੌਜੂਦ ਸਨ । ਇਸ ਪ੍ਰੈਸ ਵਾਰਤਾ ਵਿੱਚ ਬੋਲਦਿਆ ਵੱਖ ਵੱਖ ਕਾਂਗਰਸੀ ਆਗੂਆਂ ਨੇ ਕਿਹਾ ਕਿ ਕੱਲ ਜੋ ਨਗਰ ਨਿਗਮ ਵਲੋ ਹਾਊਸ ਦੀ ਮੀਟਿੰਗ ਕੀਤੀ ਗਈ ਹੈ , ਉਸ ਸੰਬੰਧੀ ਜੋ ਏਜੰਡਾ ਜਾਰੀ ਕੀਤਾ ਗਿਆ ਹੈ , ਉਸ ਤੋ ਸਾਫ਼ ਪਤਾ ਲੱਗ ਰਿਹਾ ਹੈ ਕਿ ਨਗਰ ਨਿਗਮ ਵਿਚ ਕਿਸ ਪੱਧਰ ਉਪਰ ਕਰਪਸ਼ਨ ਹੋ ਰਹੀ ਹੈ । ਸੁਪਰ ਸੈਕਸ਼ਨ ਮਸ਼ੀਨਾਂ ਦੇ ਦੁਆਰਾ ਜੋ ਸੀਵਰ ਦੀ ਸਫ਼ਾਈ ਦਾ ਕੰਮ ਚੱਲ ਰਿਹਾ ਹੈ , ਇਨਾਂ ਕੰਮਾਂ ਵਿਚ ਬਹੁਤ ਵੱਡੇ ਪੱਧਰ ਉਪਰ ਕਰਪਸ਼ਨ ਹੋ ਰਹੀ ਹੈ । ਸ਼ਹਿਰ ਵਿਚ ਰਾਜਨੀਤਿਕ ਸ਼ਹਿ ਤੇ ਵਡੀਆ ਵਡੀਆ ਨਾਜਾਇਜ਼ ਬਿਲਡਿੰਗਾਂ ਬਣ ਰਹੀਆਂ ਹਨ , ਨਗਰ ਨਿਗਮ ਦੀ ਅਫ਼ਸਰਸ਼ਾਹੀ ਕੁੰਭਕਰਨੀ ਨੀਂਦ ਸੁੱਤੀ ਪਈ ਹੈ । ਐਡਵਰਟਾਈਜ਼ਮੈਂਟ ਦਾ ਜੋ ਕੰਮ ਅਲਾਟ ਕੀਤਾ ਗਿਆ ਹੈ , ਉਸ ਵਿਚ ਵਡੇ ਪੱਧਰ ਤੇ ਕਰਪਸ਼ਨ ਸਾਹਮਣੇ ਆਈ ਹੈ । ਪਿਛਲੇ ਦਿਨੀ ਸ਼ਹਿਰ ਦਾ ਕੀ ਹਾਲ ਸੀ, ਥਾਂ ਥਾਂ ਸਾਰਾ ਸ਼ਹਿਰ ਕੂੜੇ ਨਾਲ ਭਰਿਆ ਹੋਇਆ ਸੀ । ਲੋਕਾਂ ਦੇ ਟੈਕਸ ਦਾ ਪੈਸਾ ਕਿਸ ਤਰਾਂ ਨਾਲ ਸ਼ਰੇਆਮ ਖਰਾਬ ਕੀਤਾ ਜਾ ਰਿਹਾ ਹੈ । ਕਾਂਗਰਸੀ ਆਗੂਆ ਨੇ ਕਿਹਾ ਕਿ ਇਸ ਧੱਕੇਸ਼ਾਹੀ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ । ਇਹ ਜੋ ਪੈਸਾ ਹੈ ਇਹ ਜਨਤਾ ਦਾ ਪੈਸਾ ਹੈ , ਇਸ ਦੀ ਫਿਜ਼ੂਲਖਰਚੀ ਅਤੇ ਬਰਬਾਦੀ ਬਿਲਕੁਲ ਨਹੀ ਹੋਣ ਦਿੱਤੀ ਜਾਵੇਗੀ ।

Related Articles

Back to top button