

ਡੀ.ਸੀ. ਮਲੇਰਕੋਟਲਾ ਵੱਲੋਂ ਮੁਲਾਜ਼ਮਾਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਅਤੇ ਗਾਲ਼ਾਂ ਕੱਢਣ ਦੇ ਰੋਸ ਵਜੋਂ ਮਿਤੀ 25-09-26 ਨੂੰ ਦਫ਼ਤਰੀ ਕੰਮ ਬੰਦ ਕਰਕੇ ਡੀ.ਸੀ. ਵਿਰੁੱਧ ਧਰਨਾ ਦਿੱਤਾ ਗਿਆ, ਜਿਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਜ) ਜੀ ਨਾਲ ਹੋਈ ਮੀਟਿੰਗ ਵਿੱਚ ਉਨ੍ਹਾ ਵੱਲੋਂ ਮੁਲਾਜ਼ਮ ਮਸਲੇ ਹੱਲ ਕਰਨ ਲਈ ਮਿਤੀ 28-09-26 ਦਿਨ ਸੋਮਵਾਰ ਦੁਪਹਿਰ ਤੱਕ ਦਾ ਸਮਾਂ ਮੰਗਿਆ ਗਿਆ, ਫ਼ਿਰ ਜੱਥੇਬੰਦੀ ਕੋਲੋਂ ਇਹ ਸਮਾਂ ਮੰਗਲਵਾਰ ਤੱਕ ਵਧਾਉਣ ਦੀ ਮੰਗ ਕੀਤੀ ਗਈ, ਜਿਸ ਤੇ ਜੱਥੇਬੰਦੀ ਨੇ ਮੰਗਲਵਾਰ ਮਿਤੀ 29-09-26 ਤੱਕ ਦਾ ਸਮਾਂ ਦਿੱਤਾ।
ਦਿੱਤੇ ਸਮੇਂ ਤੱਕ ਮੁਲਾਜ਼ਮ ਮਸਲੇ ਹੱਲ ਨਾ ਕਰਦੇ ਹੋਏ ਹੋਰ ਉਲਝਣਾਂ ਪੈਦਾ ਕੀਤੀਆਂ ਜਾ ਰਹੀਆਂ ਹਨ।
ਡੀ.ਸੀ. ਮਲੇਰਕੋਟਲਾ ਦੇ ਇਸ ਸਾਰੇ ਵਰਤਾਰੇ ਕਰਕੇ ਜਥੇਬੰਦੀ ਨੇ ਸਾਰੇ ਆਗੂ ਸਾਹਿਬਾਨ ਦੇ ਵਿਚਾਰ ਲੈਣ ਉਪਰੰਤ ਫ਼ੈਸਲਾ ਲਿਆ ਹੈ ਕੇ ਚੱਲ ਰਹੀ ਹੜਤਾਲ ਮਿਤੀ 04-10-2026 ਤੱਕ ਅੱਗੇ ਵਧਾਈ ਜਾਂਦੀ ਹੈ।
ਇਸ ਦੌਰਾਨ ਡੀ.ਸੀ. ਦਫ਼ਤਰ, SDM ਦਫ਼ਤਰ ਮਲੇਰਕੋਟਲਾ, ਅਮਰਕੋਟ ਅਤੇ ਅਹਿਮਦਗੜ੍ਹ ਦੇ ਸਮੂਹ ਕਰਮਚਾਰੀ ਚੱਲਦੀ ਹੜਤਾਲ ਵਿੱਚ ਆਈਆਂ ਛੁੱਟੀਆਂ ਦੌਰਾਨ ਵੀ ਕੋਈ ਆਨਲਾਈਨ ਅਤੇ ਮੈਨੂਅਲ ਦਫ਼ਤਰੀ ਕੰਮ ਨਹੀਂ ਕਰਨਗੇ ਅਤੇ ਦਫਤਰ ਦੇ ਕੰਪਿਊਟਰ ਵੀ ਬੰਦ ਰੱਖਣਗੇ।
ਹੜਤਾਲ ਦੌਰਾਨ ਦਿਨ ਬੁੱਧਵਾਰ ਅਤੇ ਵੀਰਵਾਰ ਨੂੰ ਸਦਰ ਦਫ਼ਤਰ ਅਤੇ ਸਮੂਹ SDM ਦਫ਼ਤਰਾਂ ਦੇ ਸਮੂਹ ਕਰਮਚਾਰੀ ਡੀ.ਸੀ. ਮਾਲੇਰਕੋਟਲਾ ਦੇ ਦਫ਼ਤਰ ਅੱਗੇ ਧਰਨਾ ਲਾ ਕੇ ਨਾਰੇਬਾਜ਼ੀ ਕਰਨਗੇ।
ਚੱਲ ਰਹੇ ਸੰਘਰਸ਼ ਕਰਕੇ ਡੀ.ਸੀ. ਮਲੇਰਕੋਟਲਾ ਮਿਤੀ 25-09-26 ਤੋਂ 29-09-26 ਤੱਕ ਆਪਣੇ ਦਫਤਰ ਨਹੀਂ ਬੈਠ ਰਿਹਾ, ਇਸ ਲਈ ਮਿਤੀ 01-10-26 ਨੂੰ ਡੀ.ਸੀ. ਮਾਲੇਰਕੋਟਲਾ ਦਾ ਪੁਤਲਾ ਉਸ ਦੀ ਰਿਹਾਇਸ਼ ਦੇ ਬਾਹਰ ਧਰਨਾ ਲਾਉਣ ਉਪਰੰਤ ਫੂਕਿਆ ਜਾਵੇਗਾ।
ਫਿਰ ਵੀ ਜੇਕਰ ਡੀ.ਸੀ. ਨੇ ਮੁਲਾਜ਼ਮ ਮਸਲੇ ਹੱਲ ਨਾ ਕੀਤੇ ਤਾਂ ਅਗਲੇ ਤਿੱਖੇ ਸੰਘਰਸ਼ ਦਾ ਐਲਾਨ ਮਿਤੀ 04-10-26 ਨੂੰ ਕੀਤਾ ਜਾਵੇਗਾ, ਜਿਸ ਵਿੱਚ ਇਹ ਐਕਸ਼ਨ ਸੰਬੰਧਿਤ ਡਵੀਜ਼ਨ ਪੱਧਰ ਵੱਲ ਲਿਜਾਇਆ ਜਾਵੇਗਾ।
ਮਾਲਰੇਕੋਟਲਾ ਦੇ ਪ੍ਰਸ਼ਾਸ਼ਨ ਨਾਲ ਮੀਟਿੰਗਾਂ ਵੀ ਕੀਤੀਆਂ ਜਾ ਚੁੱਕੀਆਂ ਹਨ, ਜਿਸ ਵਿੱਚ ਉਨ੍ਹਾ ਨੂੰ ਆਪਣੇ ਸਾਰੇ ਪੱਖ ਦੱਸ ਦਿੱਤੇ ਗਏ ਹਨ ਤੇ ਉਨ੍ਹਾਂ ਅਧਿਕਾਰੀਆਂ ਵੱਲੋਂ ਮੰਗਿਆ ਸਮਾਂ ਵੀ ਦਿੱਤਾ ਜਾ ਚੁੱਕਾ ਹੈ, ਇਸ ਲਈ ਸੰਘਰਸ਼ ਦੌਰਾਨ ਹੁਣ ਕਿਸੇ ਵੀ ਜਿਲਾ ਅਧਿਕਾਰੀ ਨਾਲ ਮੀਟਿੰਗ ਨਹੀਂ ਕੀਤੀ ਜਾਵੇਗੀ।



