
ਜਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਰਜਿੰਦਰ ਬੇਰੀ ਨੇ ਬਿਆਨ ਜਾ ਕਰਦਿਆ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੋ ਆਪਣੇ ਭਾਸ਼ਣ ਵਿਚ ਕਿਹਾ ਹੈ ਕਿ ਦੇਸ਼ ਦੀ ਜਨਤਾ ਇਕ ਸਾਲ ਸੋਨਾ ਨਾ ਖਰੀਦੇ , ਵਿਦੇਸ਼ ਨਾ ਜਾਣ, ਪੈਟਰੋਲ ਡੀਜ਼ਲ ਦੀ ਵਰਤੋਂ ਘੱਟ ਤੋ ਘੱਟ ਕਰਨ , ਵਰਕ ਟੂ ਹੋਮ ਕਰਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਭਾਸ਼ਣ ਨਾਲ ਅੱਜ ਦੇਸ਼ ਦਾ ਵਪਾਰੀ ਅਤੇ ਕਾਰੋਬਾਰੀ ਸਹਿਮੇ ਪਏ ਹਨ ਅਤੇ ਵਪਾਰੀਆਂ ਵਿੱਚ ਡਰ ਦਾ ਮਾਹੌਲ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਪੈਟਰੋਲ ਅਤੇ ਡੀਜ਼ਲ ਦੇ ਰੇਟ ਵਿੱਚ ਵਡੀ ਮਾਤਰਾ ਵਿੱਚ ਵਧਣ ਦੇ ਆਸਾਰ ਹਨ, ਜਿਸ ਦਾ ਸਿੱਧਾ ਅਸਰ ਦੇਸ਼ ਦੀ ਆਮ ਜਨਤਾ ਤੇ ਪਵੇਗਾ । ਇਹੋ ਜਿਹੇ ਭਾਸ਼ਣ ਨਾਕਾਮੀ ਦੇ ਸਬੂਤ ਹਨ , ਇਸ ਤੋ ਇਹ ਸਾਬਿਤ ਹੁੰਦਾ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦੇਸ਼ ਦੀ ਜਨਤਾ ਨੂੰ ਮੁੱਢਲੀਆਂ ਸਹੂਲਤਾਂ ਦੇਣ ਵਿੱਚ ਪੂਰੀ ਤਰਾਂ ਨਾਲ ਅਸਫਲ ਹਨ । ਅੱਜ ਤੋ ਕੁਝ ਦਿਨ ਪਹਿਲਾਂ ਤਾਂ ਜਦੋ ਰਾਜਾਂ ਵਿੱਚ ਚੋਣਾਂ ਸਨ ਤਾਂ ਦੇਸ਼ ਵਿੱਚ ਸਭ ਕੁਝ ਸਹੀ ਸੀ ਪਰ ਚੋਣਾਂ ਖਤਮ ਹੁੰਦਿਆਂ ਸਾਰ ਹੀ ਆਖਿਰ ਪ੍ਰਧਾਨ ਮੰਤਰੀ ਜੀ ਨੂੰ ਇਹੋ ਜਿਹੇ ਬਿਆਨ ਕਿਉ ਦੇਣੇ ਪੈ ਗਏ । ਪਹਿਲਾ ਹੀ ਮਹਿੰਗਾਈ ਨੇ ਲੋਕਾਂ ਦਾ ਲੱਕ ਤੋੜਿਆ ਹੋਇਆ ਹੈ ਸਿਲੰਡਰ, ਰਿਫਾਇੰਡ, ਸਰੋਂ ਦਾ ਤੇਲ, ਹੋਰ ਰੋਜ਼ਾਨਾ ਘਰਾਂ ਵਿੱਚ ਵਰਤੋ ਵਿੱਚ ਆਉਣ ਵਾਲੀਆਂ ਚੀਜ਼ਾਂ ਆਮ ਜਨਤਾ ਦੀ ਪਹੁੰਚ ਤੋ ਬਾਹਰ ਹੋ ਚੁੱਕੀਆਂ ਹਨ । ਇਹੋ ਜਿਹੇ ਬਿਆਨ ਪ੍ਰਧਾਨ ਮੰਤਰੀ ਵਲੋ ਦਿੱਤੇ ਜਾ ਰਹੇ ਹਨ ਇਸ ਤੋ ਲਗਦਾ ਹੈ ਕਿ ਦੇਸ਼ ਵਿੱਚ ਕੁਝ ਨਾ ਕੁਝ ਹਿਲਜੁਲ ਜਰੂਰ ਹੋਣ ਵਾਲੀ ਹੈ ।