
ਭਾਰਤੀਆ ਨਾਗਰਿਤਾ ਦਾ ਕਿ ਪੈਮਾਨਾ ?
ਕਿ ਭਾਰਤੀਆ ਨਾਗਰਿਤਾ ਦਾ ਕੋਈ ਦਸਤਾਵੇਜ਼ੀ ਰਿਕਾਰਡ ਹੁੰਦਾ ਹੈ ? ਜੇ ਭਾਰਤੀ ਨਾਗਰਿਕਤਾ ਕੋਈ ਇੱਕ ਦਸਤਾਵੇਜ਼ੀ ਰਿਕਾਰਡ ਨਹੀਂ ਹੈ ਤਾਂ, ਇੱਕੋ ਗੱਲ ਸਮਝ ਆਉਂਦੀ ਹੈ ਕਿ ਭਾਰਤੀ ਨਾਗਰਿਤਾ ਦਾ ਇਹੀ ਪੈਮਾਨਾ ਕਿ ਜੋ ਵਿਦੇਸ਼ੀ ਨਾਗਰਿਕ ਨਹੀਂ ਹੈ ਪਰ ਭਾਰਤ ਵਿੱਚ ਰਹਿੰਦਾ ਹੈ ਉਹ ਭਾਰਤੀ ਨਾਗਰਿਕ ਹੈ ।
ਗ੍ਰਹਿ ਮੰਤਰਾਲੇ ਮੰਗੇ ਜਾਣ ਤੇ ਨਿਯਮਾਂ ਅਨੁਸਾਰ ਭਾਰਤੀ ਨਾਗਰਿਕਤਾ ਦਾ ਸਰਟੀਫਿਕੇਟ ਦਿੰਦਾ ਹੈ ।
ਵਿਦੇਸ਼ੀ ਨਾਗਰਿਕ ਨੂੰ ਗ੍ਰਹਿ ਮੰਤਰਾਲੇ ਭਾਰਤੀ
ਨਾਗਰਿਕਤਾ ਪ੍ਰਦਾਨ ਕਰਦਾ ਹੈ, ਉਸ ਵਲੋਂ ਭਾਰਤੀ ਨਾਗਰਿਕਤਾ ਦਾ ਸਰਟੀਫਿਕੇਟ ਜਾਰੀ ਹੁੰਦਾ ਹੈ ।
ਪਰ ਹਰ ਭਾਰਤੀ ਨਾਗਰਿਕ ਕੋਲ ਕੋਈ ਭਾਰਤੀ ਨਾਗਰਿਤਾ ਦਾ ਕੋਈ ਦਸਤਾਵੇਜ਼ ਨਹੀਂ ਹੈ । ਹੁਣ ਤਾਂ ਸੁਪਰੀਮ ਕੋਰਟ ਨੇ ਪਾਸਪੋਰਟ ਨੂੰ ਭਾਰਤੀ ਨਾਗਰਿਕਤਾ ਸਬੂਤ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਉਸ ਨੂੰ ਕੇਵਲ ਟਰੈਵਲ ਦਸਤਾਵੇਜ਼ ਕਿਹਾ ਹੈ ।
ਅਦਾਲਤ ਦੇ ਇਸ ਫ਼ੈਸਲੇ ਨੇ ਭਾਰਤੀ ਲੋਕਾਂ (ਨਾਗਰਿਕਾਂ) ਨੂੰ ਦੁਚਿੱਤੀ ਵਿੱਚ ਖੜਾ ਕਰ ਦਿੱਤਾ ਹੈ ।