

ਮੇਹਰਚੰਦ ਪੌਲੀਟੈਕਨਿਕ ਕਾਲਜ ਜਲੰਧਰ ਵਿਖੇ ਨਵੇਂ ਤਿਆਰ ਕੀਤੇ ਸਟਰੈਸ ਰਿਲੀਫ਼ ਰੂਮ ਯਾਨਿ ਮਾਨਸਿਕ ਤਨਾਅ ਨੂੰ ਦੂਰ ਕਰਨ ਵਾਲੇ ਕਮਰੇ ਦਾ ਉਦਘਾਟਨ ਕੀਤਾ ਗਿਆ। ਇਹ ਉਦਘਾਟਨ ਡੀ.ਏ.ਵੀ ਮੈਨੇਜਿੰਗ ਕਮੇਟੀ ਦੇ ਸੱਕਤਰ ਤੇ ਮੇਹਰਚੰਦ ਪੌਲੀਟੈਕਨਿਕ ਦੇ ਪੁਰਾਨੇ ਵਿਦਿਆਰਥੀ ਸ੍ਰੀ ਅਰਵਿੰਦ ਘਈ ਨੇ ਕੀਤਾ। ਮੁੱਖ ਮਹਿਮਾਨ ਸ੍ਰੀ ਅਰਵਿੰਦ ਘਈ ਜੀ ਦਾ ਸਵਾਗਤ ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਨੇ ਫੁਲਾਂ ਦੇ ਗੁਲਦਸਤੇ ਨਾਲ ਕੀਤਾ। ਸਮੂਹ ਵਿਭਾਗ ਮੁਖੀਆ ਨੇ ਗੁਲਾਬ ਦਾ ਫੁੱਲ ਦੇ ਕੇ ਸ੍ਰੀ ਅਰਵਿੰਦ ਘਈ ਜੀ ਦਾ ਆਭਾਰ ਪ੍ਰਗਟ ਕੀਤਾ। ਇਸ ਮੌਕੇ ਬੋਲਦਿਆਂ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਇਹ ਸਟਰੈਸ ਰਿਲੀਫ ਰੂਮ ਕਾਲਜ ਦੀ ਇਕ ਨਿਵੇਕਲੀ ਪਹਿਲ ਹੈ, ਜਿੱਥੇ ਵਿਦਿਆਰਥੀਆਂ ਦੇ ਮਾਨਸਿਕ ਤਨਾਅ ਅਤੇ ਹੋਰ ਸਿਹਤ ਸਬੰਧੀ ਸੱਮਸਿਆਵਾ ਦਾ ਹਲ ਕਾਉਂਸਲਿੰਗ ਨਾਲ ਕੀਤਾ ਜਾਵੇਗਾ। ਸੁਪਰੀਮ ਕੋਰਟ ਦੀਆਂ ਹਦਾਇਤਾਂ ਅਨੁਸਾਰ, ਸਮੁੱਚੇ ਭਾਰਤ ਵਿੱਚ ਕਈ ਵਿਦਿਆਰਥੀ ਤਨਾਅ ਭਰੇ ਸੰਘਰਸ਼ ਪੂਰਣ ਜੀਵਨ ਕਰਕੇ ਖੁਦਖਸ਼ੀ ਕਰਨ ਲਈ ਮਜਬੂਰ ਹੋ ਜਾਂਦੇ ਹਨ। ਇਸ ਲਈ ਉਹਨਾਂ ਦੇ ਤਨਾਅ ਨੂੰ ਦੂਰ ਕਰਨ ਲਈ ਕਾਲਜਾਂ ਨੂੰ ਸਹੀ ਕਦਮ ਪੁਟਣੇ ਚਾਹੀਦੇ ਹਨ ਤੇ ਮੇਹਰਚੰਦ ਪੋਲੀਟੈਕਨਿਕ ਵਿਖੇ ਨਵਾਂ ਤਿਆਰ ਕੀਤਾ ਸਟਰੈਸ ਰਿਲੀਫ ਰੂਮ ਉਹਨਾਂ ਵਿਚੋਂ ਹੀ ਅਜਿਹਾ ਇਕ ਨਿਵੇਕਲਾ ਕਦਮ ਹੈ। ਸ੍ਰੀ ਅਰਵਿੰਦ ਘਈ ਜੀ ਨੇ ਜੋਤੀ ਪ੍ਰਜਵਲਿਤ ਕਰਕੇ ਕਮਰੇ ਦਾ ਰਸਮੀ ਉਦਘਾਟਨ ਕੀਤਾ । ਸ੍ਰੀ ਪ੍ਰਭੂ ਦਿਆਲ ਨੇ ਮੰਤਰ ਉਚਾਰਣ ਕਰਕੇ ਮਾਹੌਲ ਨੂੰ ਪਵਿੱਤਰ ਬਣਾ ਦਿੱਤਾ। ਇਸ ਸਮੇਂ ਮਨ ਨੂੰ ਆਰਾਮ ਅਤੇ ਸਕੂਨ ਦੇਣ ਵਾਲਾ ਸੰਗੀਤ ਲਗਾਤਾਰ ਵਜਦਾ ਰਿਹਾ। ਸ੍ਰੀ ਅਰਵਿੰਦ ਘਈ ਜੀ ਨੇ ਕਮਰੇ ਵਿੱਚ ਰੱਖੀ ਮਹਾਤਮਾ ਬੁੱਧ ਦੀ ਵਿਸ਼ਾਲ ਪ੍ਰਤਿਮ ਤੇ ਸ਼ਾਤਮਈ ਸਿਰਜੇ ਮਾਹੌਲ ਦੀ ਤਾਰੀਫ ਕੀਤੀ। ਉਹਨਾਂ ਨੂੰ ਇਹ ਵੀ ਦੱਸਿਆ ਕਿ ਇਥੇ ਵਿਦਿਆਰਥੀਆਂ ਨੂੰ ਤਨਾਅ ਨੂੰ ਦੂਰ ਕਰਨ ਲਈ ਮੈਡੀਟੇਸ਼ਨ ਤੇ ਯੋਗ ਵੀ ਕਰਵਾਇਆ ਜਾਵੇਗਾ। ਉਹਨਾਂ ਕਿਹਾ ਕਿ ਇਸ ਕਮਰੇ ਵਿੱਚ ਆ ਕੇ ਮਨ ਨੂੰ ਅਥਾਹ ਸ਼ਾਂਤੀ ਮਿਲੀ ਹੈ ਤੇ ਵਿਦਿਆਰਥੀਆਂ ਨੂੰ ਇਸਦਾ ਲਾਭ ਮਿਲੇਗਾ। ਉਹਨਾਂ ਕਾਲਜ ਕੈਪਸ ਦਾ ਦੌਰਾ ਵੀ ਕੀਤਾ ਤੇ ਕਾਲਜ ਦੇ ਪ੍ਰਿੰਸੀਪਲ, ਸਟਾਫ ਅਤੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ ।



