

ਜਲੰਧਰ: ਸ਼ਹਿਰ ਦੇ ਹਾਲਾਤ ਬਦ ਤੋਂ ਬਦਤਰ ਹੋਏ ਸ਼ਹਿਰ ਦੇ ਮੇਨ ਚੌਂਕਾਂ ਅਤੇ ਸੜਕਾਂ ਦੇ ਵਿਚਕਾਰ ਲੱਗੇ ਕੂੜੇ ਦੇ ਢੇਰਾਂ ਤੋ ਸ਼ਹਿਰ ਵਾਸੀ ਪਰੇਸ਼ਾਨ
ਯੂਥ ਰਨ ਪ੍ਰੋਗਰਾਮ ਵਾਲੀਆਂ ਟੀ ਸ਼ਰਟਾਂ ਪਾ ਕੇ , ਕੂੜੇ ਦੇ ਢੇਰਾਂ ਤੇ ਪਹੁੰਚੇ ਕਾਂਗਰਸੀਆਂ ਨੇ ਕੀਤਾ ਨਗਰ ਨਿਗਮ ਦੇ ਖਿਲਾਫ ਵਿਰੋਧ ਪ੍ਰਦਰਸ਼ਨ
ਅੱਜ ਜੋ ਆਮ ਆਦਮੀ ਪਾਰਟੀ ਵਲੋ ਯੂਥ ਫ਼ਾਰ ਰਨ ਪ੍ਰੋਗਰਾਮ ਕੀਤਾ ਗਿਆ ਹੈ, ਉਸ ਦੇ ਨਾਲ ਨਾਲ ਆਮ ਆਦਮੀ ਪਾਰਟੀ ਦੇ ਨੁਮਾਇਦਿਆਂ ਅਤੇ ਜਲੰਧਰ ਨਗਰ ਨਿਗਮ ਦੇ ਮੇਅਰ ਸਾਹਿਬ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਪਿਛਲੇ ਕਈ ਦਿਨਾਂ ਤੋ ਸ਼ਹਿਰ ਦੇ ਹਾਲਾਤ ਬਦ ਤੋਂ ਬਦਤਰ ਬਣ ਗਏ ਹਨ, ਥਾਂ ਥਾਂ ਤੇ ਕੂੜੇ ਦੇ ਢੇਰ ਲੱਗੇ ਹੋਏ ਹਨ । ਹੁਣ ਤਾਂ ਸ਼ਹਿਰ ਦੀਆਂ ਕਈ ਸੜਕਾਂ ਦੇ ਵਿਚਕਾਰ ਕੂੜੇ ਦੇ ਢੇਰ ਲੱਗ ਗਏ ਹਨ । ਸ਼ਹਿਰ ਵਿਚ ਭਿਆਨਕ ਬਿਮਾਰੀਆਂ ਫੈਲਣ ਦਾ ਡਰ ਹੈ । ਸ਼ਹਿਰ ਦੀਆਂ ਕਈ ਮੇਨ ਸੜਕਾਂ ਕੂੜੇ ਦੇ ਢੇਰਾਂ ਨਾਲ ਬੰਦ ਹੋ ਗਈਆਂ ਹਨ । ਸਰਕਾਰ ਨੂੰ ਚਾਹੀਦਾ ਹੈ ਕਿ ਹੜਤਾਲ ਤੇ ਗਏ ਮੁਲਾਜਮਾਂ ਦੀਆਂ ਮੰਗਾਂ ਜਲਦ ਤੋ ਜਲਦ ਮੰਗ ਕੇ ਸ਼ਹਿਰ ਵਿਚ ਸਾਫ਼ ਸਫਾਈ ਕਰਵਾਈ ਜਾਵੇ ਤਾਂ ਜੋ ਸ਼ਹਿਰ ਵਾਸੀਆਂ ਨੂੰ ਇਨਾਂ ਗੰਦਗੀ ਦੇ ਢੇਰਾਂ ਤੋਂ ਨਿਜ਼ਾਤ ਦਵਾਈ ਜਾ ਸਕੇ । ਇਸ ਮੌਕੇ ਤੇ ਜਗਦੀਪ ਸਿੰਘ ਸੋਨੂੰ ਸੰਧਰ , ਮੁਨੀਸ਼ ਪਾਹਵਾ, ਹੈਦਰ ਅਲੀ ਮੌਜੂਦ ਸਨ



