ਜਲੰਧਰ, 5 ਅਗਸਤ। ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਅਤੇ ਸਾਬਕਾ ਮੇਅਰ ਸ੍ਰੀ ਰਾਕੇਸ਼ ਰਾਠੌਰ ਨੂੰ ਭਾਜਪਾ ਪੰਜਾਬ ਦਾ ਪ੍ਰਦੇਸ਼ ਉਪ ਪ੍ਰਧਾਨ ਨਿਯੁਕਤ ਕੀਤੇ ਜਾਣ ‘ਤੇ ਕੈਂਟ ਵਿਧਾਨ ਸਭਾ ਖੇਤਰ ਦੇ ਭਾਜਪਾ ਆਗੂਆਂ ਅਤੇ ਵਰਕਰਾਂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਨੂੰ ਹਾਰਦਿਕ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ।

ਇਸ ਮੌਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਨੇ ਕਿਹਾ ਕਿ ਪਾਰਟੀ ਲੀਡਰਸ਼ਿਪ ਨੇ ਰਾਕੇਸ਼ ਰਾਠੌਰ ਦੇ ਲੰਬੇ ਰਾਜਨੀਤਿਕ ਤਜਰਬੇ, ਸੰਗਠਨਾਤਮਕ ਯੋਗਤਾ ਅਤੇ ਪਾਰਟੀ ਪ੍ਰਤੀ ਸਮਰਪਣ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਇਹ ਮਹੱਤਵਪੂਰਨ ਜ਼ਿੰਮੇਵਾਰੀ ਸੌਂਪੀ ਹੈ। ਉਨ੍ਹਾਂ ਦੀ ਅਗਵਾਈ ਹੇਠ ਪੰਜਾਬ ਭਾਜਪਾ ਸੰਗਠਨ ਨੂੰ ਨਵੀਂ ਮਜ਼ਬੂਤੀ ਮਿਲੇਗੀ ਅਤੇ ਵਰਕਰਾਂ ਦਾ ਮਨੋਬਲ ਹੋਰ ਉੱਚਾ ਹੋਵੇਗਾ।

ਭਾਜਪਾ ਆਗੂ ਸੰਜੇ ਕਾਲੜਾ, ਅਸ਼ਵਨੀ ਗਰਗ, ਜਗਮੋਹਨ ਵਰਮਾ, ਸਾਬਕਾ ਮੰਡਲ ਪ੍ਰਧਾਨ ਮਨਜੀਤ ਪਾਂਡੇ, ਕੀਰਤੀ ਭੂਸ਼ਣ ਮਹਿਤਾ, ਜੇ.ਪੀ. ਗੁਪਤਾ, ਗਗਨ ਗੁਪਤਾ, ਪੁਨੀਤ ਗੋਇਲ, ਕੇਸ਼ਵ ਗੁਪਤਾ, ਗੁਰਿੰਦਰ ਸਿੰਘ, ਓਮ ਪ੍ਰਕਾਸ਼ ਮੱਕੜ, ਰਾਕੇਸ਼ ਕੁਮਾਰ, ਪਰਮਾਰ ਜੀ ਸਮੇਤ ਹੋਰ ਵਰਕਰਾਂ ਨੇ ਵੀ ਰਾਕੇਸ਼ ਰਾਠੌਰ ਨੂੰ ਵਧਾਈਆਂ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਨਿਯੁਕਤੀ ਨਾਲ ਸੂਬੇ ਭਰ ਦੇ ਭਾਜਪਾ ਵਰਕਰਾਂ ਵਿੱਚ ਉਤਸ਼ਾਹ ਦਾ ਮਾਹੌਲ ਹੈ। ਉਨ੍ਹਾਂ ਨੇ ਵਿਸ਼ਵਾਸ ਪ੍ਰਗਟਾਇਆ ਕਿ ਰਾਠੌਰ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਜਨ-ਜਨ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ।

ਮੌਕੇ ‘ਤੇ ਹਾਜ਼ਰ ਸਮੂਹ ਵਰਕਰਾਂ ਨੇ ਰਾਕੇਸ਼ ਰਾਠੌਰ ਦੇ ਸਫਲ ਕਾਰਜਕਾਲ ਦੀ ਕਾਮਨਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਤਜਰਬੇ ਅਤੇ ਲੀਡਰਸ਼ਿਪ ਦਾ ਲਾਭ ਪੂਰੇ ਪੰਜਾਬ ਦੇ ਭਾਜਪਾ ਵਰਕਰਾਂ ਨੂੰ ਮਿਲੇਗਾ।

ਕੈਪਸ਼ਨ :
ਰਾਕੇਸ਼ ਰਾਠੌਰ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਭਾਜਪਾ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ, ਸੰਜੇ ਕਾਲੜਾ, ਅਸ਼ਵਨੀ ਗਰਗ, ਜਗਮੋਹਨ ਵਰਮਾ, ਮਨਜੀਤ ਪਾਂਡੇ ਅਤੇ ਹੋਰ।