Sliderपंजाब

ਸ਼ਹੀਦ ਬਾਬਾ ਖੁਸ਼ਹਾਲ ਸਿੰਘ ਸੀਨੀਅਰ ਸੈਕੰਡਰੀ ਸਕੂਲ ਲਾਂਬੜਾ ਵਿਖੇ ਕਰਵਾਏ ਗਏ ਸ਼ਬਦ ਗਾਇਨ ਮੁਕਾਬਲੇ ਵਿੱਚ ਸ਼੍ਰੀ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੈਂਡਰੀ ਸਕੂਲ ਦੇ ਵਿਦਿਆਰਥੀਆਂ ਨੇਪਹਿਲਾ ਦਰਜਾ ਹਾਸਲ ਕੀਤਾ ਸ਼ਹੀਦ ਬਾਬਾ ਖੁਸ਼ਹਾਲ ਸਿੰਘ

ਸੀਨੀਅਰ ਸੈਕੰਡਰੀ ਸਕੂਲ ਲਾਂਬੜਾ ਵਿਖੇ ਸਬਦ ਗਾਇਣ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਵੱਖ ਵੱਖ ਸਕੂਲਾਂ ਦੀਆਂ ਸਬਦ ਗਾਇਣ ਟੀਮਾਂ ਨੇ ਭਾਗ ਲਿਆ ਇਨ੍ਹਾਂ ਮੁਕਾਬਲਿਆਂ ਵਿੱਚ ਗੁਰੂ ਨਾਨਕ ਪਬਲਿਕ ਸਕੂਲ ਸੀਨੀਅਰ ਸੈਕੰਡਰੀ ਸਕੂਲ ਪ੍ਰੀਤ ਨਗਰ ਦੇ ਵਿਦਿਆਰਥੀਆਂ ਪਹਿਲਾ ਦਰਜਾ ਹਾਸਲ ਕੀਤਾ ਸਬਦ ਗਿਆਨ ਟੀਮ ਵਿਚ ਗਗਨਦੀਪ ਕੌਰ ,ਨਵਜੋਤ ਕੌਰ , ਲਵਮੀਂਤ ਕੌਰ , ਅਨੁਰੀਤ ਕੌਰ ,ਹਰਸ਼ਕਮਲ ਸਿੰਘ( ਦਿਲਰੂਬਾ ਵਾਦਕ) ਅਤੇ ਮਨਪ੍ਰੀਤ ਸਿੰਘ(ਤਬਲਾ ਵਾਦਕ) ਸ਼ਾਮਲ ਸਨ ਇਹਨਾਂ ਬੱਚਿਆਂ ਨੇ ਲਗਾਤਾਰ ਦੂਸਰੀ ਵਾਰ ਪਹਿਲਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਜਿਸ ਦਾ ਸਿਹਰਾ ਸਕੂਲ ਪ੍ਰਬੰਧਕ ਕਮੇਟੀ , ਪ੍ਰਿੰਸੀਪਲ ਸਰਦਾਰ ਜਗਜੀਤ ਸਿੰਘ ਜੀ, ਕੰਟਰੋਲਰ ਬੀਬੀ ਚਰਨਜੀਤ ਕੌਰ ,ਮਿਊਜ਼ਿਕ ਟੀਚਰ ਬੀਬੀ ਸੁਰਿੰਦਰ ਕੋਰ ਅਤੇ ਸ: ਜਸ਼ਨਦੀਪ ਸਿੰਘ ਸਠਿਆਲਾ ਦੇ ਸਿਰ ਜਾਂਦਾ ਹੈ। ਗੁਰੂ ਘਰ ਦੇ ਮੁੱਖ ਸੇਵਾਦਾਰ ਅਰਵਿੰਦਰ ਸਿੰਘ ਰੇਰੁ ਨੇ ਬੱਚਿਆਂ ਦੀ ਸਫ਼ਲਤਾ ਲਈ ਸਕੂਲ ਸਟਾਫ ਨੂੰ ਮੁਬਾਰਕਬਾਦ ਦਿੱਤੀ ਅਤੇ ਅੱਗੋ ਵੀ ਇਸੇ ਲਗਨ ਨਾਲ ਮਿਹਨਤ ਕਰਨ ਦੀ ਬੇਨਤੀ ਕੀਤੀ

Related Articles

Back to top button