ਚੰਦਰ ਸ਼ੇਖਰ ਸਾਬਕਾ ਪ੍ਰਧਾਨ ਮੰਤਰੀ ਨੇ ਇਹ ਸ਼ਬਦ ਉਦੋਂ ਵਰਤੇ ਜਦੋਂ ਨੀਲਾ ਤਾਰਾ ਅਪ੍ਰੇਸ਼ਨ ਉਪਰੰਤ ਨਵੰਬਰ 1984 ਦਾ ਸਿੱਖ ਕਤਲੇਆਮ ਹੋਇਆ ” if sikhs are liquidated country can’t survive” ਅਰਥਾਤ ਸਿੱਖ ਬਚੇਗਾ ਦੇਸ਼ ਬਚੇਗਾ ਪਰ ਅਫਸੋਸ ਸੰਘ ਨੇ ਪਹਿਲਾ ਕਦਮ ਸਿੱਖਾਂ ਨੂੰ ਰਾਜਨੀਤੀ ਨਿਰਮਾਣ ਪ੍ਰਕਿਰਿਆ ਤੋਂ ਬਾਹਰ ਕਰ ਦਿੱਤਾ ਉਹਦਾ ਅੰਤਿਮ ਪੜ੍ਹਾਅ 1984 ਦਾ ਉਹ ਵਰਤਾਰਾ, ਬਸ ਸਿੱਖ ਇਕ ਵੋਟ ਬਣ ਕੇ ਰਹਿ ਗਿਆ ਜੇ ਅੰਨਾ ਅੰਦੋਲਨ ਦੇ ਕ੍ਰਿਤੱਤਵ ’ਤੇ ਝਾਤ ਮਾਰੀਏ ਬਹਾਨਾ ਮਨਮੋਹਨ ਸਿੰਘ ਸਰਕਾਰ ਸੀ ਕਿਉਂਕਿ ਉਹ ਅਜਿਹਾ ਪਹਿਲਾ ਪ੍ਰਧਾਨ ਮੰਤਰੀ, ਜਿਸ ਨੇ 1984 ਦੇ ਉਸ ਕੁਕ੍ਰਿਤ ਦੀ ਮਾਫੀ ਸੰਸਦ ਪਟਲ ’ਤੇ ਮੰਗੀ ਨਤੀਜਾ ਅੱਜ ਸਿੱਖ ਕਿੱਥੇ ਖੜਾ ਹੈ, ਤੇ ਪੰਜਾਬ ਜਿਹੜਾ ਜ਼ਿੰਦਾ ਗੁਰਾਂ ਦੇ ਨਾਂ ’ਤੇ ਉਸਦੀ ਦਸ਼ਾ ਕੀ ਹੈ, ਇਹ ਸਮਝਣ ਦੀ ਲੋੜ ਹੈ l
ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੀ ਸਥਾਪਨਾ ਦਾ ਕਾਰਣ ਸਿੰਘ ਸਭਾ ਲਹਿਰ ਸ਼ਤਾਬਦੀ ਬਣਿਆ ਜਿਸਦੇ ਪ੍ਰਧਾਨ ਰਹੇ ਸਰਦਾਰ ਹੁਕਮ ਸਿੰਘ ਸਾਬਕਾ ਮੈਂਬਰ ਸੰਵਿਧਾਨ ਸਭਾ ਜਿਨ੍ਹਾਂ ਨੇ ਸੰਵਿਧਾਨ ’ਤੇ ਇਸ ਕਰਕੇ ਦਸਤਖਤ ਨਹੀਂ ਕੀਤੇ ਕਿਉਂਕਿ ਜੋ ਵਾਅਦੇ ਅਜ਼ਾਦੀ ਸੰਘਰਸ਼ ਦੌਰਾਨ ਸਿੱਖਾਂ ਨਾਲ਼ ਕੀਤੇ ਸਨ ਉਹ ਪੂਰੇ ਨ ਕੀਤੇ ਗਏ ਤੇ ਵਾਕ ਆਊਟ ਕਰ ਗਏ। ਉਪਰੰਤ ਦੇਸ਼ ਦੇ ਸਾਬਕਾ ਸਪੀਕਰ ਤੇ ਰਾਜਸਥਾਨ ਦੇ ਰਾਜਪਾਲ ਰਹੇ। ਉਹਨਾਂ ਦਾ ਸਪਸ਼ਟ ਵਿਚਾਰ ਸੀ ਸਿੱਖਾਂ ਤੇ ਮੁਸਲਮਾਨਾਂ ਦੇ ਕਾਰਣ ਦੇਸ਼ secular ਹੈ, ਮੈਂਨੂੰ ਲੱਗਦਾ ਹੈ ਉਸੇ ਦਾ ਕਾਰਣ ਪਹਿਲਾਂ ਸਿੱਖ ਉਪਰੰਤ ਮੁਸਲਿਮ ਰਾਜਨੀਤੀ ਨਿਰਮਾਣ ਪ੍ਰਕਿਰਿਆ ਤੋਂ ਬਾਹਰ ਕਰ ਦਿੱਤੇ ਗਏ, ਹੁਣ ਉਹ ਕੇਵਲ ਵੋਟ ਪੰਜਾਬ ਵਿੱਚ ਜਿਹੜੀ ਭੀ ਕੋਈ ਲਹਿਰ 1980 ਤੋਂ ਬਾਅਦ ਉਭਰੀ ਉਸਦੇ ਪਿੱਛੇ ਕਈ ਤਾਕਤਾਂ ਭਾਰੂ ਰਹੀਆਂ ਤਾਂਕਿ ਸਿੱਖਾਂ ਨੂੰ ਸਿੱਖਾਂ ਰਾਹੀਂ ਹੀ ਖੇਰੂੰ ਖੇਰੂੰ ਕਰ ਦਿੱਤਾ ਜਾਵੇ ਜਾਂ ਉਸਦੇ ਅਜਿੰਡਾ ਨੂੰ ਪੂਰਾ ਕਰਨ ਨਹੀਂ ਤਾਂ ਆਪਸ ਵਿੱਚ ਹੀ ਭਿਡੰਤl
ਉਸ ਸਮੇਂ ਦੇ ਲੀਡਰਾਂ ਨੇ ਕਿਉਂਕਿ ਉਹਨਾਂ ਹਾਲਾਤਾਂ ਨੂੰ ਪਰਖਿਆ, ਇਸੇ ਲਈ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੁੰਦਿਆਂ ਕੇਂਦਰੀ ਸਿੰਘ ਸਭਾ ਜੋ ਨਿਰੋਲ ਸਿੱਖਾਂ ਦੀ ਸੀ ਤਾਂਕਿ ਸਮੁੱਚੇ ਵਿਸ਼ਵ ਵਿੱਚ ਸਿੱਖਾਂ ਨੂੰ ਇਕ ਮੰਚ ’ਤੇ ਲਿਆਇਆ ਜਾਵੇ, ਇਹ ਕੋਈ ਸਿੰਘ ਸਭਾਵਾਂ ਦਾ ਏਕੀਕਰਨ ਨਹੀਂ ਸੀ ਬਲਕਿ ਸਮੁੱਚੇ ਸਿੱਖਾਂ ਨੂੰ ਏਕਤਾ ਦੇ ਸੂਤਰ ਵਿੱਚ ਪਰੋਸਿਆ ਜਾਵੇ l ਇਹ ਸਮਝਣਾ ਬਹੁਤ ਜਰੂਰੀ ਹੈ 1925 ਦੇ ਕਾਨੂੰਨ ਵਿੱਚ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੋਮਣੀ ਕਿਉਂ ਸੀ ਤਾਂਕਿ ਸਮੁੱਚੀ ਸਿੱਖ ਇਤਿਹਾਸਿਕ ਧਰੋਹਰ ਬਚੇ ਰਹੇ। ਪਰ ਗਲਤੀ ਇਹ ਕਰ ਗਏ ਕਿ ਅਜ਼ਾਦੀ ਉਪਰੰਤ ਅਜਿਹਾ ਕਰ ਸਕਦੇ ਸਿੱਖਾਂ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗਠਨ 1971 ਵਿਚ ਕੀਤਾ। ਉਪਰੰਤ ਹਰੇਕ ਰਾਜ ਅਪਣੀ ਕਮੇਟੀ ਬਣਾਉਣ ਵਿੱਚ ਲੱਗ ਗਿਆ । ਇਹ ਸੋਚਿਆ ਹੀ ਨਹੀਂ ਪੰਥ ਖੇਰੂੰ ਖੇਰੂੰ ਹੋ ਜਾਵੇਗਾ, ਸੱਚ ਤੁਹਾਡੇ ਸਨਮੁਖ l
ਮੈਂ ਦੋ ਤਜਰਬੇ ਕੀਤੇ, ਜਦੋਂ ਸਰਦਾਰ ਹੁਕਮ ਸਿੰਘ ਅਕਾਲ ਚਲਾਣਾ ਕਰ ਗਏ ਉਹਨਾਂ ਕਾਰਣ ਦੇਸ਼ ਦੇ ਕੇਂਦਰੀ ਲੀਡਰਾਂ ਨਾਲ ਪਛਾਣ ਮਿਲੀ ਸੀ, ਪਹਿਲਾਂ ਆਰੀਆ ਸਮਾਜ ਤੇ ਸਿੱਖ ਸਮਾਜ ਨੂੰ ਇੱਕ ਮੰਚ ’ਤੇl ਅਸੀਂ ਪੰਜ ਮੁਦਿਆਂ ’ਤੇ ਇਕ ਮੱਤ, ਪਾਖੰਡ, ਜਾਤੀਵਾਦ, ਸ਼ੋਸ਼ਣ , ਨਸ਼ਾ ਤੇ ਭੈਅ ਮੁਕਤ, ਨਤੀਜਾ ਸੁਖਾਵਾਂ ਨਿਬੜਿਆ। ਜਦੋਂ 2005 ਵਿੱਚ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦਾ 400 ਵਾਂ ਵਰ੍ਹਾ ਆਯੋਜਿਤ ਕੀਤਾ, ਦਯਾ ਨੰਦ ਮਹਿਲਾ ਮਹਾਂ ਵਿਦਿਆਲਾ ਕੁਰੂਕਸ਼ੇਤਰ ਵਿਖੇ, ਜਿਸ ਨੂੰ ਹੱਕ ਏ ਅਮਨ ਦਾ ਨਾਂ ਹਰਿਆਣਾ ਦੇ ਰਾਜਪਾਲ ਨੇ ਦਿੱਤਾ, ਜਿਸ ਵਿੱਚ ਡਾ. ਏ. ਆਰ ਕਿਦਵਈ ਰਾਜਪਾਲ ਹਰਿਆਣਾ, ਸੁਰਜੀਤ ਸਿੰਘ ਬਰਨਾਲਾ ਰਾਜਪਾਲ ਤਾਮਿਲਨਾਡੂ, ਸੀਸ ਰਾਮ ਓਲਾ ਕੇਂਦਰੀ ਮੰਤਰੀ, ਪ੍ਰੋ ਸ਼ੇਰ ਸਿੰਘ ਸਾਬਕਾ ਕੇਂਦਰੀ ਮੰਤਰੀ, SGPC ਵਲੋਂ ਮਨਜੀਤ ਸਿੰਘ ਕਲਕੱਤਾ ਤੇ ਰੂਪ ਸਿੰਘ ਆਦਿ ਸਨ। ਨਤੀਜਾ ਪੰਜਾਬ ਦਾ ਮਾਹੌਲ ਸੁਹਾਵਣਾ ਹੁੰਦਾ ਚਲਾ ਗਿਆ, ਤੇ ਇਸ ਵਾਰ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੇ 350 ਵੇਂ ਵਰ੍ਹੇ ’ਤੇ ਮੁਸਲਿਮ ਲੀਡਰਸ਼ਿਪ ਅੱਗੇ ਆਈ। ਅਸੀਂ ਦਿੱਲੀ ਜੈਪੁਰ ਤੇ ਪੂਨਾ ਸੈਮੀਨਾਰ ਆਯੋਜਿਤ ਕੀਤੇ। ਉਹਨਾਂ ਦਾ ਅਸਰ ਪੂਰੇ ਵਿਸ਼ਵ ਵਿੱਚ ਹੋਇਆ ਮੈਂ ਸਮਝਦਾ ਹਾਂ ਦੇਸ਼ ਸਿੱਖਾਂ ਵੱਲ ਤੱਕਦਾ ਹੈ ਕਿਉਂਕਿ ਸਿੱਖ ਹੀ ਹੈ ਜੋ ਹਿੰਦੂ ਤੇ ਮੁਸਲਿਮ ਵਿੱਚ ਕੜੀ ਦਾ ਕੰਮ ਕਰਦਾ ਹੈ, ਇਹਨਾਂ ਦੋਹਾਂ ਤਜਰਬਿਆਂ ਨੇ ਸਿੱਖ ਮੁਸਲਿਮ ਜਾਟ ਮਰਾਠਾ ਨੂੰ ਇੱਕ ਮੱਤ ਜੋ ਦੇਸ਼ ਦੀ 52 ਫੀਸਦੀ ਹੈ ਸ਼ਾਇਦ ਸਿੱਖ ਇਹ ਭੀ ਸਮਝ ਨਹੀਂ ਸਕੇ l
ਮੈਂ ਸਵਾਲ ਕੀਤਾ ਹਿੰਦੂ ਕੌਣ ਹੈ? ਸੰਵਿਧਾਨ ਵਿੱਚ ਹਿੰਦੂ ਵਿੱਚ ਸ਼ਾਮਿਲ ਹੈ ਸਿੱਖ ਬੁੱਧ ਤੇ ਜੈਨ ਪਰ ਹਿੰਦੂ ਕੌਣ ? ਇਹ ਨਹੀਂ ਪਰਿਭਾਸ਼ਿਤ ਕੀਤਾ। ਜਦੋਂਕਿ ਇਹ ਤਿੰਨੋਂ ਹੀ ਜਿਸ ਨੂੰ ਹਿੰਦੂ ਮੰਨਿਆ ਜਾ ਰਿਹਾ ਹੈ ਉਸ ਵਿਚਾਰ ਦੇ ਹੀ ਖਿਲਾਫl ਅਕਬਰ ਦੇ ਸਮੇਂ ਅਬੁਲ ਫਜ਼ਲ ਨੇ ਹਿੰਦੂ ਬਾਰੇ ਲਿਖਿਆ ਚਿਰਾਗ ਏ ਗੁਲ ਅਰਥਾਤ ਜੋ ਪਰੰਪਰਾ ਵਾਦੀ ਜੋ ਅੱਗੇ ਦੀ ਸੋਚ ਹੀ ਨਾ ਰੱਖੇ, ਵਿਕਾਸ ਤੋਂ ਕੋਰਾ ਹੋ ਜਾਵੇ। ਇਹਨਾਂ 11 ਵਰੇ ਦੇ ਕਾਰਜਾਂ ਨੂੰ ਸਮਝਿਆ ਜਾਵੇ ਤਾਂ ਅਜਿਹਾ ਹੀ ਲੱਗਦਾ ਹੈ, ਇਹ ਤਾਂ ਅੰਬੇਡਕਰੀ ਨੀਤੀ ਜਿਸਨੇ ਰਾਖਵਾਂਕਰਨ ਨੀਤੀ ਰਾਹੀਂ 22.50 ਫੀਸਦੀ ਨੂੰ ਹਿੰਦੂ ਵਿੱਚ ਸਮਾਹਿਤ ਕਰ ਦਿੱਤਾ ਜਦੋਂਕਿ ਉਹ ਮੰਨਦਾ ਸੀ ਕਿ ਉਹ ਪੈਦਾ ਭਾਵੇਂ ਹਿੰਦੂ ਪਰ ਮਰਾਂਗਾ ਹਿੰਦੂ ਨਹੀਂ ਫਿਰ ਭੀ ਉਹ ਬੁੱਧ ਬਣ ਗਿਆ ਤੇ ਰਾਖਵਾਂਕਰਨ ਵਿੱਚ ਇਹ ਪਾਸ ਕੀਤਾ ਕਿ ਰਾਖਵਾਂਕਰਨ ਤਦ ਤੱਕ ਜਦ ਤੱਕ ਉਹ ਹਿੰਦੂ ਇਸੇ ਕਾਰਣ ਹਿੰਦੂ ਬਹੁਗਿਣਤੀ ਹੋਣ ਦਾ ਦਾਅਵਾ ਕਰਦਾ ਹੈ। ਪਿਛਲੇ 2014 ਵਿੱਚ ਭਾਜਪਾ ਨੂੰ 31 ਫੀਸਦੀ 2019 ਵਿੱਚ 37 ਫੀਸਦੀ ਵੋਟ ਮਿਲੀ। ਤੇ 2024 ਵਿੱਚ ਘੱਟ ਗਈ, ਇਹਦਾ ਅਰਥ 22.50 + 12 ਫੀਸਦੀ ਬ੍ਰਾਹਮਣ ਰਾਜਪੂਤ ਤੇ ਵੈਸ਼ ਤਾਂ ਬਾਕੀ ਕੌਣ ਜਿਨ੍ਹਾਂ ਦੀ ਬਾਤ ਗੁਰੂ ਨਾਨਕ ਨੇ ਕੀਤੀ ਤੇ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਸਿਰਜਣਾ ਸਮੇਂ ਪੰਚਾਇਤ ਦਾ ਗਠਨ ਕਰਕੇ ਕੀਤੀ l
ਮੈਂਨੂੰ ਯਾਦ ਹੈ 1984 ਦੇ ਸਿੱਖ ਕਤਲੇਆਮ ਤੋਂ ਚੌਧਰੀ ਚਰਣ ਸਿੰਘ ਸਾਬਕਾ ਪ੍ਰਧਾਨ ਮੰਤਰੀ ਇੰਨੇ ਦੁੱਖੀ ਮੈਂਨੂੰ ਗਿਆਨੀ ਹਰਿੰਦਰ ਸਿੰਘ ਸਾਬਕਾ ਪ੍ਰਧਾਨ ਕੇਂਦਰੀ ਸਿੰਘ ਸਭਾ ਲੈਕੇ ਚਲੇ ਗਏ, ਜਿਵੇਂ ਹੀ ਚੌਧਰੀ ਸਾਹਿਬ ਮਿਲੇ ਬਸ ਇਕੋ ਹੀ ਸਵਾਲ ਜੇ ਇਹ ਹਿੰਦੂ ਹੋਣਾ ਹੈ ਤਾਂ ਮੈਂ ਤਿਆਗ ਕਰਦਾ ਹਾਂ ਮੈਨੂੰ ਸਿੱਖ ਬਣਾ ਲਓ। ਇਹ ਹੈ ਦਸ਼ਾ ਪਰ ਅਸੀਂ ਕਿੱਥੇ ਖੜੇ ਹਾਂ? ਵਿਸ਼ਵ ਵਿੱਚ ਇੱਕੋ ਗ੍ਰੰਥ ਹੈ ਜਿਸ ਵਿੱਚ ਗੁਰੂਆਂ ਤੋਂ ਇਲਾਵਾ ਗੁਰੂ ਨਾਨਕ ਨੇ ਉਹਨਾਂ ਕ੍ਰਾਂਤੀਕਾਰੀ ਭਗਤਾਂ ਦੀ ਬਾਣੀ ਹੀ ਨਹੀਂ ਬਲਕਿ ਫਰੀਦ ਦਾ ਕਲਾਮ ਭੀ ਪਰ ਫਿਰ ਉਹੋ ਸਵਾਲ ਸਿੱਖ ਕਿੱਥੇ ਖੜਾ ਹੈ?
ਪੰਜਾਬ ਦੇ ਲੋਕਾ ਕੋਲ ਇਕ ਮੌਕਾ ਹੈ ਉਹਨਾਂ ਮੁੱਦਿਆ ਨੂੰ ਉਤਾਸਾਹਿਤ ਕੀਤਾ ਜਾਵੇ ਤਾਂਕਿ ਪੰਜਾਬ ਜਿਹੇ ਗੁਮਦੇ ਨਾਂ ’ਤੇ ਉਸ ਦੀ ਉਸ ਨੂੰ ਸੰਭਾਲਿਆ ਜਾ ਸਕੇ।