Sliderपंजाब

ਸ਼ੁੱਕਰਵਾਰ ਨੂੰ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਅਤੇ ਦਿਹਾਤੀ ਦੇ ਪ੍ਰਧਾਨ ਸਾਹਿਬਾਨ (ਸਾਬਕਾ ਵਿਧਾਇਕ ਸ੍ਰੀ ਰਜਿੰਦਰ ਬੇਰੀ ਜੀ ਅਤੇ ਵਿਧਾਇਕ ਸ. ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ) ਵੱਲੋਂ ਹਾਈਕਮਾਂਡ ਦੀਆਂ

ਅੱਜ ਮਿਤੀ 27/06/26 ਦਿਨ ਸ਼ੁੱਕਰਵਾਰ ਨੂੰ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਅਤੇ ਦਿਹਾਤੀ ਦੇ ਪ੍ਰਧਾਨ ਸਾਹਿਬਾਨ (ਸਾਬਕਾ ਵਿਧਾਇਕ ਸ੍ਰੀ ਰਜਿੰਦਰ ਬੇਰੀ ਜੀ ਅਤੇ ਵਿਧਾਇਕ ਸ. ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ) ਵੱਲੋਂ ਹਾਈਕਮਾਂਡ ਦੀਆਂ ਹਦਾਇਤਾਂ ਅਨੁਸਾਰ ਜਲੰਧਰ ਦੇ ਪ੍ਰਾਈਵੇਟ ਹੋਟਲ ਰਿਹਾਇਸ਼ ਰਿਜੋਰਟ ਚ ਇਕ NEET ਦੇ ਪੇਪਰ ਲੀਕ ਹੋਣ ਸਬੰਧੀ ਇਕ ਮੀਟਿੰਗ ਕੀਤੀ ਗਈ ਜਿਸ ਚ ਸਾਬਕਾ ਮੰਤਰੀ ਸ੍ਰੀ ਅਵਤਾਰ ਹੈਨਰੀ (ਅਬਜ਼ਰਵਰ) ਸਾਹਿਬ ਵੱਲੋਂ ਇਸ ਮੁੱਦੇ ਤੇ ਵਿਚਾਰ ਚਰਚਾਵਾਂ ਕੀਤਾ ਗਿਆ।
ਉਹਨਾਂ ਨੇ ਦੱਸਿਆ ਕਿ ਸੈਂਟਰ ਸਰਕਾਰ ਦਾ ਕੁਲ ਬਜਟ ਸਿੱਖਿਆ ਦਾ ਹੈ ਕਰੀਬਨ 1.35 ਲੱਖ ਕਰੋੜ ਜਦ ਕਿ ਬੱਚਿਆਂ ਦੇ ਮਾਪਿਆਂ ਦਾ ਖਰਚਾ ਹੈ ਕਰੀਬਨ 3.54 ਲੱਖ ਕਰੋੜ। ਇਹਨਾਂ ਖਰਚਾ ਕਰਕੇ ਅਤੇ ਬੱਚਿਆਂ ਵੱਲੋਂ ਦਿਨ ਰਾਤ ਮਿਹਨਤ ਕਰਕੇ ਵੀ ਅਗਰ ਪੇਪਰ ਲੀਕ ਹੋ ਜਾਵੇ ਤਾਂ ਸਾਰੇ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਤੇ ਕੀ ਗੁਜ਼ਰਦੀ ਹੋਵੇਗੀ ਇਸ ਗੱਲ ਤੋਂ ਦੁਖੀ ਹੋ ਕੇ 10-20 ਬੱਚਿਆਂ ਨੇ ਆਤਮਹੱਤਿਆ ਕਰ ਲਿਆ ਹੈ। ਇਸ ਦਾ ਕੋਈ ਜ਼ਿੰਮੇਵਾਰ ਹੈ। ਇਸ ਲਈ ਸ੍ਰੀ ਰਾਹੁਲ ਗਾਂਧੀ ਜੀ ਨੇ ਇਸ ਮੁੱਦੇ ਨੂੰ ਚੁੱਕਿਆ ਹੈ ਕਿ ਇਸ ਤਰ੍ਹਾਂ ਬਾਰ ਬਾਰ ਪੇਪਰ ਲੀਕ ਹੋਣ ਨਾਲ ਸਾਡੀ ਆਉਣ ਵਾਲੀ ਪੀੜ੍ਹੀ ਦਾ ਭਵਿੱਖ ਖ਼ਤਰੇ ਚ ਹੀ ਨਹੀਂ ਬਲਕਿ ਖ਼ਤਮ ਹੋ ਜਾਵੇਗਾ।
ਇਸ ਲਈ ਸਾਨੂੰ ਇਸ ਮੁੱਦੇ ਨੂੰ ਭਾਰਤ ਦੇ ਘਰ ਘਰ ਚ ਸੰਦੇਸ਼ ਦੇਣਾ ਚਾਹੀਦਾ ਹੈ। ਇਕ ਕੰਪਨੀ ਨੂੰ ਠੇਕਾ ਦੇ ਕੇ ਜਿਸ ਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਕਿਉਂ ਅਤੇ ਕਿਵੇਂ ਪੇਪਰ ਲੀਕ ਹੋ ਰਿਹਾ ਹੈ, ਪੇਪਰ ਲੀਕ ਨਾ ਹੋਵੇ ਇਸ ਲਈ ਫੌਜ ਦਾ ਸਹਾਰਾ ਲੈ ਰਹੇ ਹਨ ਤਾਂ ਫਿਰ ਦੇਸ਼ ਕਿਸ ਦੇ ਭਰੋਸੇ ਹੈ।
ਇਸ ਮੌਕੇ ਹਾਜ਼ਰ ਰਹੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਜੀ, ਨਕੋਦਰ ਦੇ ਇੰਚਾਰਜ ਸ੍ਰੀ ਨਵਦੇਪ ਸਿੰਘ ਦਾਹੀਆ, ਵੇਸਟ ਦੇ ਇੰਚਾਰਜ ਸ੍ਰੀਮਤੀ ਸੁਖਵਿੰਦਰ ਕੌਰ ਜੀ, ਕਰਤਾਰਪੁਰ ਦੇ ਇੰਚਾਰਜ ਸ. SSP ਰਜਿੰਦਰ ਸਿੰਘ ਜੀ, ਜਲੰਧਰ ਕਾਂਗਰਸ ਦੇ ਸਾਬਕਾ ਪ੍ਰਧਾਨ ਸ੍ਰੀ ਬਲਰਾਜ ਠਾਕੁਰ ਜੀ, ਜ਼ਿਲ੍ਹਾ ਅਮ੍ਰਿਤ ਭੁੱਲੇ ਜੀ, ਜਲੰਧਰ ਯੂਥ ਦੇ ਪ੍ਰਧਾਨ ਅੰਗਦ ਦੱਤਾ ਜੀ, ਅਤੇ ਬਹੁਤ ਸਾਰੇ ਕਾਂਗਰਸੀ ਵਰਕਰ ਅਤੇ ਯੂਥ।

Related Articles

Back to top button