Sliderपंजाब

ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਬਾਰੇ ਸਿੱਖ ਸੰਗਤਾਂ ਦੇ ਸ਼ੰਕੇ ਦੂਰ ਕਰਨੇ ਜ਼ਰੂਰੀ

ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਬਾਰੇ ਸਿੱਖ ਸੰਗਤਾਂ ਦੇ ਸ਼ੰਕੇ ਦੂਰ ਕਰਨੇ ਜ਼ਰੂਰੀ ਸਿੱਖ ਤਾਲਮੇਲ ਕਮੇਟੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਐਕਟ ਵਿੱਚ ਜੀ ਦੋਸੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਲਈ ਜੀ ਸੋਧ ਕੀਤੀ ਗਈ ਹੈ ਉਹ ਬੁਹਤ ਵਧੀਆ ਉਪਰਾਲਾ ਹੈ ਪਰ ਉਸ ਦੇ ਨਾਲ ਕੁਝ ਸੋਧਾਂ ਇਸ ਤਰਾਂ ਦੀਆਂ ਹਨ ਜਿਸਨੂੰ ਲੈ ਕੇ ਸਿੱਖ ਸੰਗਤਾਂ ਵਿੱਚ ਕਈ ਤਰ੍ਹਾਂ ਦੇ ਸ਼ੰਕੇ ਪੈਦਾ ਹੋ ਰਹੇ ਹਨ ਜਿਸਨੂੰ ਦੁਰ ਕਰਨਾ ਅਤਿਅੰਤ ਜਰੂਰੀ ਹੈ ਸਿੱਖ ਤਾਲਮੇਲ ਕਮੇਟੀ ਦੀ ਆਗੂ ਤਜਿੰਦਰ ਸਿੰਘ ਪਰਦੇਸੀ ਹਰਪਾਲ ਸਿੰਘ ਚੱਡਾ ਹਰਪ੍ਰੀਤ ਸਿੰਘ ਨੀਟੂ ਗੁਰਵਿੰਦਰ ਸਿੰਘ ਸਿੱਧੂ ਹਰਵਿੰਦਰ ਸਿੰਘ ਚਿਟਕਾਰਾ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ ਸਿੱਖ ਧਰਮ ਵਿੱਚ ਗੁਰਬਾਣੀਂ ਨਾਲ ਜੁੜਨਾ ਅਤੇ ਘਰ ਘਰ ਵਿਚ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਕਰਨਾ ਇਕ ਸੁਭਾਗ ਮੰਨਿਆ ਜਾਂਦਾ ਹੈ ਅਗਰ ਡਰ ਕਾਰਨ ਸਾਰੀਆਂ ਪੋਥੀਆਂ ਗੁਰੂ ਘਰ ਚਲਿਆਂ ਗਈਆਂ ਤਾਂ ਸਿੱਖਾਂ ਦਾ ਆਪਣੇ ਘਰਾਂ ਵਿੱਚ ਨਿੱਤਨੇਮ ਅਤੇ ਬਾਣੀ ਨਾਲ ਜੁੜਨਾ ਘਟ ਸਕਦਾ ਹੈ ਜੌ ਕਿ ਸਿੱਖੀ ਲਈ ਵੱਡਾ ਨੁਕਸਾਨ ਹੋ ਸਕਦਾ ਹੈ ਅਗਰ ਬੇਅਦਬੀ ਕਾਨੂੰਨ ਸਰਧਾਲੂਆਂ ਨੂੰ ਓਹਨਾ ਦੇ ਨਿੱਜੀ ਨਿੱਤਨੇਮ ਕਰਨ ਤੋਂ ਰੋਕਦਾ ਹੈ ਅਤੇ ਧਾਰਮਿਕ ਅਕੀਦੇ ਤੋਂ ਰੋਕਦਾ ਹੈ ਤਾਂ ਇਹ ਸੰਵਿਧਾਨ ਦੀ ਉਲੰਘਣਾ ਹੈ ਅਸੀ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਬੇਅਦਬੀ ਦੇ ਦੋਸੀਆਂ ਦੇ ਸਜਾ ਜਰੂਰ ਮਿਲੇ ਪਰ ਗੁਰਬਾਣੀਂ ਜਿਨ੍ਹਾ ਦੇ ਰੂਹ ਦੀ ਖੁਰਾਕ ਹੈ ਤੇ ਬਾਣੀ ਨਾਲ ਜੁੜਨ ਦੀ ਕਿਸੇ ਕਿਸਮ ਦੀ ਆਂਚ ਨਾ ਆਵੇ ਕੋਈ ਵੀ ਵਿਅਕਤੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਕਰਨ ਤੋਂ ਦੂਰ ਨਾ ਹੋਵੇ ਇਸ ਤਰਾਂ ਦੀ ਕੋਈ ਸੋਧ ਕਰਨੀ ਪਵੇ ਉਹ ਹੋਣੀ ਚਾਹੀਦੀ ਹੈ ਇਸ ਮੌਕੇ ਤੇ ਹਰਪਾਲ ਸਿੰਘ ਪਾਲੀ ਚੱਢਾ ਅਮਨਦੀਪ ਸਿੰਘ ਬੱਗਾ ਹਰਪ੍ਰੀਤ ਸਿੰਘ ਸੋਨੂ ਹਾਜਰ ਹੋਏ

Related Articles

Back to top button