3 ਜੁਲਾਈ ,2024

ਪੰਜਾਬ ਭਵਨ ਸਰੀ ਕਨੇਡਾ ਦਾ ਪੀਸੀਐਮ ਐਸ ਡੀ ਕਾਲਜ ਫ਼ਾਰ ਵੂਮੈਨ ਜਲੰਧਰ ਦਾ ਐਮਓਯੂ ਸਾਈਨ ਹੋਇਆ ਜਿਸ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਭਵਨ ਅਤੇ ਐਸਡੀ ਕਾਲਜ ਮਿਲ ਕੇ ਵੱਖ ਵੱਖ ਵਿਸ਼ਿਆਂ ਤੇ ਪ੍ਰੋਗਰਾਮ, ਵਰਕਸ਼ਾਪ ਲਗਵਾਇਆ ਕਰਨਗੇ ਜੋ ਕਿ ਬੱਚਿਆਂ ਦੇ ਵਧੀਆ ਭਵਿੱਖ ਦੇ ਲਈ ਹੋਵੇਗਾ। ਬੱਚਿਆਂ ਨੂੰ ਪੜ੍ਹਾਈ ਦੇ ਨਾਲ , ਖੇਡਾਂ ਦੇ ਨਾਲ ਜੋੜਨਾ। ਉਹਨਾਂ ਨੂੰ ਪੰਜਾਬੀ ਸੱਭਿਆਚਾਰ ਦੇ ਨਾਲ ਪੰਜਾਬੀ ਮਾਂ ਬੋਲੀ ਪ੍ਰਤੀ ਪਿਆਰ ਪੈਦਾ ਕਰਨਾ ਤੇ ਉਸਦੇ ਲਈ ਕੰਮ ਕਰਨਾ ਅਤੇ ਹੋਰ ਬਹੁਤ ਸਾਰੇ ਪ੍ਰੋਜੈਕਟਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਾਲਜ ਦੇ ਵੱਲੋਂ ਪੰਜਾਬ ਭਵਨ ਦੇ ਨਾਲ ਐਮ ਓ ਯੂ ਸਾਈਨ ਕੀਤਾ ਗਿਆ। ਇਸ ਸਮੇਂ ਐਸ ਡੀ ਕਾਲਜ ਦੇ ਪ੍ਰਿੰਸੀਪਲ ਮੈਡਮ ਪੂਜਾ ਪ੍ਰੈਸ਼ਰ ਜੀ ਉਹਨਾਂ ਦੇ ਨਾਲ ਪ੍ਰੋਫ਼ੈਸਰ ਕੰਵਲਜੀਤ ਕੌਰ ਅਤੇ ਪੰਜਾਬ ਭਵਨ ਸੰਸਥਾਪਕ ਸ੍ਰੀ ਸੁੱਖੀ ਬਾਠ ਜੀ ਅਤੇ ਉਹਨਾਂ ਦੇ ਨਾਲ ਪੰਜਾਬ ਭਵਨ ਸਬ ਆਫ਼ਿਸ ਜਲੰਧਰ ਮੁੱਖ ਸੰਚਾਲਿਕਾ ਪ੍ਰੀਤ ਹੀਰ ਇਸ ਸਮੇਂ ਮੌਜੂਦ ਸਨ।