ਮੇਹਰਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਉਘੇ ਆਰੀਆ ਸਮਾਜੀ ਤੇ ਸੁਤੰਤਰਤਾ ਸੰਗਰਾਮੀ, ਮਿਲਾਪ ਅਖਬਾਰ ਦੇ ਸੰਸਥਾਪਕ ਮਹਾਤਮਾ ਆਨੰਦ ਸਵਾਮੀ ਸਰਸਵਤੀ ਦੇ ਚੋਣਵੇਂ ਭਾਸ਼ਣਾ ਤੇ ਅਧਾਰਿਤ ਲਿਖੀਆਂ ਕਿਤਾਬਾਂ ਵਿਚੋਂ ਵਿਦਿਆਰਥੀਆਂ ਨੂੰ ਸੇਧ ਦੇਣ ਵਾਲੀਆ ਲੋਕ ਕਥਾਵਾਂ ਉਪਰ ਇੱਕ ਘੰਟੇ ਦੀ ਪ੍ਰੀਜੈਟੇਸ਼ਨ ਤਿਆਰ ਕੀਤੀ ਹੈ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਨੇ ਦੱਸਿਆ ਕਿ ਮਹਾਤਮਾ ਆਨੰਦ ਸਵਾਮੀ ਜੀ ਦੇ ਵਿਚਾਰ ਵਿਦਿਆਰਥੀਆਂ ਲਈ ਸੋਨੇ ਦੇ ਖਾਨ ਹਨ।ਜੋ ਅੱਜ ਵੀ ਅਨੁਕੂਲ ਹਨ। ਉਹ ਬੜੀ ਹੀ ਸਰਲ ਭਾਸ਼ਾ ਵਿੱਚ ਉਦਾਹਰਣਾ ਦੇ ਨਾਲ ਲੋਕਾਂ ਨੂੰ ਕਥਾਵਾਂ ਸੁਣਾਉਂਦੇ ਸੀ। ਉਹਨਾਂ ਦਾ ਮੰਤਵ ਵਿਦਿਆਰਥੀਆਂ ਦਾ ਸੱਰਭਪੱਖੀ ਵਿਕਾਸ ਸੀ। ਉਹ ਆਖਦੇ ਸੀ ਸੱਤਸੰਗ ਅਤੇ ਸੱਚੇ ਗੁਰੂ ਨਾਲ ਜੀਵਨ ਦੇ ਸਹੀ ਰਾਸਤੇ ਦੀ ਚੋਣ ਹੁੰਦੀ ਹੈ। ਉਹ ਬਿਨ੍ਹਾਂ ਵਜ੍ਹਾ ਧੰਨ ਇੱਕਠਾ ਕਰਨ ਤੇ ਵੀ ਲੋਕਾਂ ਨੂੰ ਵਰਜਦੇ ਹਨ, ਤੇ ਆਖਦੇ ਸਨ, ਕਿ ਸਦਾ ਇਹ ਦੁਆ ਕਰੋ ਕਿ ਤੁਹਾਡੀ ਬੁੱਧੀ ਤੁਹਾਨੂੰ ਸਹੀ ਰਸਤੇ ਤੇ ਲੈ ਕੇ ਚੱਲੇ ਤੇ ਤੁਸੀ ਲੋਕ- ਕਲਿਆਣ ਨਾਲ ਜੁੜੇ ਰਹੋ। ਉਹਨਾਂ ਨੇ ਮਹਾਤਮਾ ਹੰਸਰਾਜ , ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਤੇ ਮਹਾਤਮਾ ਗਾਂਧੀ ਦੀ ਸੰਗਤ ਕੀਤੀ ਤੇ ਪ੍ਰਭਾਵ ਕਬੂਲਿਆ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਨੇ ਕਿਹਾ ਕਿ ਉਹਨਾਂ ਦੀਆਂ ਪੁਸਤਕਾਂ ਦੋ ਰਾਸਤੇ , ਬੋਧ ਕਥਾਏ, ਤੱਤਵ ਗਿਆਨ, ਮਹਾਤਮਾ ਆਨੰਦ ਸੁਆਮੀ ਦਾ ਜੀਵਨ ਚਰਿਤ , ਤਿਆਗਮਈ ਦੇਵੀਆਂ, ਘੋਰ ਘਨੇ ਜੰਗਲ ਮੇਂ ਅਤੇ ਮਾਨਵ ਔਰ ਮਾਨਵਤਾ ਆਦਿ ਵਿਦਿਆਰਥੀਆਂ ਲਈ ਪੜ੍ਹਨ ਵਾਲੀਆਂ ਹਨ।
ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਡੀ.ਏ.ਵੀ ਮੈਨੇਜਿੰਗ ਕਮੇਟੀ ਨਵੀ ਦਿੱਲੀ ਵਿਖੇ ਡੀ.ਏ.ਵੀ ਦੇ ਪ੍ਰਧਾਨ ਡਾ. ਪੂਨਮ ਸੂਰੀ ਜੀ ਪਦਮ ਸ਼੍ਰੀ ਅਵਾਰਡੀ ਨੂੰ ਆਪਣੇ ਪ੍ਰੀਜੈਟੇਸ਼ਨ ਵਿਖਾਈ ਤੇ ਸੁਝਾਵ ਮੰਗੇ । ਡਾ. ਪੂਨਮ ਸੂਰੀ ਜੀ, ਜੋ ਮਹਾਤਮਾ ਆਨੰਦ ਸਵਾਮੀ ਜੀ ਦੇ ਪੋਤਰੇ ਹਨ ਨੇ ਡਾ. ਜਗਰੂਪ ਸਿੰਘ ਨੂੰ ਇਸ ਕੰਮ ਲਈ ਵਧਾਈ ਦਿੱਤੀ ਤੇ ਨਾਲ ਹੀ ਮਹਾਤਮਾ ਆਨੰਦ ਸਵਾਮੀ ਜੀ ਨਾਲ ਜੁੜੇ ਹੋਏ ਵਿਲੱਖਣ, ਅਗਿਆਤ ਅਤੇ ਨਿਵੇਕਲੇ ਕਿੱਸੇ ਵੀ ਸੁਣਾਏ ਤੇ ਨਾਲ ਹੀ ਡਾ. ਜਗਰੂਪ ਸਿੰਘ ਨੂੰ ਪ੍ਰੀਜੈਟੇਸ਼ਨ ਨੂੰ ਅਪਡੇਟ ਕਰਨ ਲਈ ਕਈ ਬੇਹਤਰੀਨ ਸੁਝਾਵ ਦਿੱਤੇ । ਇਸੇ ਮੌਕੇ ਡੀ.ਏ.ਵੀ ਦੇ ਡਾਇਰੈਕਟਰ ਉੱਚ ਸਿੱਖਿਆ ਸ਼੍ਰੀ ਸ਼ਿਵਰਮਨ ਗੌੜ (ਰਿਟਾਇਰਡ ਆਈ.ਏ.ਐਸ), ਡਾਇਰੈਕਟਰ ਮੈਡਮ ਨਿਸ਼ਾ ਪਹਸ਼ੀਨ, ਡਾਇਰੈਕਟਰ ਵੀ.ਸਿੰਘ, ਡਾਇਰੈਕਟਰ ਪਵਨ ਸ਼ਰਮਾ ,ਪ੍ਰਿੰਸੀਪਲ ਡਾ. ਅਜੇ ਸਰੀਨ ਹਾਜਿਰ ਸਨ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਸਹੀ ਸੇਧ ਦੇਣ ਲਈ ਤੇ ਉਹਨਾਂ ਨੂੰ ਜੀਵਨ ਜੀਣ ਦੀ ਜਾਚ ਸਿਖਾਉਣ ਲਈ, ਉਹ ਪ੍ਰੀਜੈਟੇਸ਼ਨ ਰਾਹੀ ਵੱਖ-ਵੱਖ ਡੀ.ਏ.ਵੀ ਕਾਲਜਾਂ ਤੇ ਸਕੂਲਾਂ ਦੇ ਵਿਦਿਆਰਥੀਆਂ ਦੇ ਰੁਬਰੂ ਹੋਣਗੇ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।