ਜਲੰਧਰ() ਸ੍ਰੀ ਅਕਾਲ ਤਖਤ ਸਾਹਿਬ ਅਤੇ ਦਮਦਮਾ ਸਾਹਿਬ ਜੀ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ,ਜਿਹਨਾਂ ਨੂੰ ਮਾਨ ਮਤਿਆ ਅਤੇ ਸਤਿਕਾਰਿਤ ਅਹੁਦਿਆਂ ਤੇ ਵੀ ਅਕਾਲੀ ਦਲ ਬਾਦਲ ਨੇ ਹੀ ਬਿਠਾਇਆ ਸੀ। ਜੋ ਹੁਣ ਪੰਜ ਮੈਬਰੀ ਕਮੇਟੀ ਦੁਆਰਾ ਕੀਤੀ ਭਰਤੀ ਤੋਂ ਬਾਅਦ ਡੈਲੀਗੇਟਾਂ ਰਾਹੀ ਨਵੇਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਚੁਣੇ ਗਏ ਹਨ , ਦੀ ਬਾਦਲ ਦਲ ਤੇ ਕੁਝ ਅਖੋਤੀ ਲੀਡਰਾਂ ਵੱਲੋਂ ਨੀਵੇਂ ਪੱਧਰ ਤੇ ਜਾ ਕੇ ਕਿਰਦਾਰਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਉਹ ਥੋੜੀ ਹੈ । ਇਹਨਾਂ ਬੋਲਾਂ ਦਾ ਪ੍ਰਗਟਾਵਾ ਜਲੰਧਰ ਦੀ ਸਿਰਮੋਰ ਕਮੇਟੀ ” ਸਿੱਖ ਤਾਲਮੇਲ ਕਮੇਟੀ” ਦੇ ਆਗੂ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਢਾ,ਹਰਪ੍ਰੀਤ ਸਿੰਘ ਨੀਟੂ, ਤਜਿੰਦਰ ਸਿੰਘ( ਸੰਤ ਨਗਰ), ਹਰਜੋਤ ਸਿੰਘ ਲੱਕੀ ਅਤੇ ਗੁਰਦੀਪ ਸਿੰਘ ਕਾਲੀਆ ਕਲੋਨੀ ਨੇ ਇੱਕ ਸਾਂਝੇ ਵਿੱਚ ਕੀਤਾ । ਕਿ ਸਿੱਖ ਧਰਮ ਜਾਤ ਪਾਤ ਦੀ ਕੋਈ ਗੱਲ ਹੀ ਨਹੀਂ ਹੈ। ਪਰ ਇਹਨਾਂ ਭਗੋੜੇ ਲੀਡਰਾਂ ਵੱਲੋਂ ਉਹਨਾਂ ਦੀ ਜਾਤ ਤੇ ਵੀ ਹਮਲੇ ਕੀਤੇ ਜਾ ਰਹੇ ਹਨ ।ਜੋ ਕਿ ਸਭਿਅਕ ਸਮਾਜ ਵਿੱਚ ਬਿਲਕੁਲ ਬਰਦਾਸ਼ਤ ਨਹੀਂ ਹਨ। ਇੱਥੇ ਬੋਲਦਿਆ ਆਗੂਆਂ ਨੇ ਕਿਹਾ ਹੈ। ਕਿ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਨੇ ਜਿਸ ਤਰ੍ਹਾਂ ਸਿੱਖ ਕੌਮ ਨਾਲ ਧ੍ਰੋਹ ਕਮਾਇਆ ਹੈ। ਉਹਨਾਂ ਖਿਲਾਫ ਇਹਨਾਂ ਦਾ ਇੱਕ ਵੀ ਬਿਆਨ ਸ਼ੁਰੂ ਤੋਂ ਲੈ ਕੇ ਅੱਜ ਤੱਕ ਨਹੀਂ ਆਇਆ। ਜੇ ਇਹਨਾਂ ਲੀਡਰਾਂ ਵੱਲੋਂ ਬੁਲੰਦ ਆਵਾਜ਼ ਵਿਚ ਰਾਮ ਰਹੀਮ ਖਿਲਾਫ ਆਵਾਜ਼ ਚੁੱਕੀ ਹੁੰਦੀ, ਤਾਂ ਅੱਜ ਪੰਜਾਬ ਵਿੱਚ ਅਕਾਲੀ ਦਲ ਦੀ ਸਰਕਾਰ ਹੁੰਦੀ। ਇਹਨਾਂ ਦਾ ਹਾਲੇ ਵੀ ਸਾਰਾ ਜ਼ੋਰ ਅਕਾਲੀ ਵਿਰੋਧੀਆਂ ਤੇ ਹੀ ਲੱਗਾ ਹੋਇਆ ਹੈ। ਬੇਅਦਬੀ ਮਾਮਲੇ ਵਿੱਚ ਇਹ ਦਲ ਡੇਰਾ ਸਾਧ ਦਾ ਨਾਮ ਨੂੰ ਵੀ ਲੈਣ ਨੂੰ ਤਿਆਰ ਨਹੀਂ ਹਨ ।ਇਹਨਾਂ ਦੇ ਸਮਰਥਕਾਂ ਅਤੇ ਆਈਟੀ ਸੈੱਲ ਦਾ ਸਾਰਾ ਜੋਰ ਸ਼ਰੀਕ ਆਗੂਆਂ ਦੀ ਕਿਰਦਾਰਕੁਸ਼ੀ ਕਰਨ ਤੇ ਲੱਗਾ ਹੋਇਆ ਹੈ ।ਨਾ ਹੀ ਇਹ ਲੋਕ ਭਾਰਤੀ ਜਨਤਾ ਪਾਰਟੀ ਵੱਲੋਂ ਡੇਰਾ ਮੁਖੀ ਜੀ ਕੀਤੀ ਜਾ ਰਹੀ ਪੁਸ਼ਤਪਾਨੀ ਖਿਲਾਫ ਕੁਝ ਬੋਲਦੇ ਹਨ। ਜਿਸ ਤੋਂ ਇਹ ਸਾਬਤ ਹੁੰਦਾ ਹੈ। ਕਿ ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਲੋਕਾਂ ਦੀ ਨਜ਼ਰਾਂ ਚ ਜਿੰਨਾ ਮਰਜ਼ੀ ਅਲੱਗ ਹੋ ਗਏ ਹਨ ।ਪਰ ਅੰਦਰੋਂ ਇਹ ਇੱਕੋ ਮਿੱਕ ਹਨ।ਜਿੰਨਾ ਜ਼ੋਰ ਲੋਕਾਂ ਦੀ ਕਿਰਦਾਰ ਕੁਸ਼ੀ ਤੇ ਲਗਾ ਰਹੇ ਹਨ ।ਉਹਨਾਂ ਜ਼ੋਰ ਸਿੱਖ ਵਿਰੋਧੀ ਤਾਕਤਾਂ ਦੇ ਖਿਲਾਫ ਲਗਾਇਆ ਹੁੰਦਾ। ਤਾਂ ਅੱਜ ਅਕਾਲੀਆਂ ਦੇ ਇਸ ਤਰ੍ਹਾਂ ਦੇ ਨਮੋਸ਼ੀ ਵਾਲੇ ਹਾਲਾਤ ਨਾ ਹੁੰਦੇ ।ਇਸ ਮੌਕੇ ਹੋਰਨਾਂ ਤੋਂ ਇਲਾਵਾ ਅਮਨਦੀਪ ਸਿੰਘ ਬੱਗਾ, ਜਤਿੰਦਰ ਸਿੰਘ ਕੋਹਲੀ,ਹਰਪਾਲ ਸਿੰਘ ਪਾਲੀ ਚੱਡਾ, ਲਖਬੀਰ ਸਿੰਘ ਲੱਕੀ, ਹਰਪ੍ਰੀਤ ਸਿੰਘ ਸੋਨੂ, ਹਰਜੋਤ ਸਿੰਘ ਲੱਕੀ, ਹਰਵਿੰਦਰ ਸਿੰਘ ਚਿਟਕਾਰਾ, ਕਮਲਜੋਤ ਸਿੰਘ ਹੈਪੀ, ਅਰਵਿੰਦਰ ਸਿੰਘ ਬੱਬਲੂ

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।