Sliderपंजाब

ਸਿਵਲ ਸਰਜਨ ਨੇ ਸਕੂਲੀ ਵਿਦਿਆਰਥੀਆਂ ਨੂੰ 20/20/20 ਨਿਯਮ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ

ਜਲੰਧਰ (9.10.2025): ਪੰਜਾਬ ਸਰਕਾਰ ਲੋਕਾਂ ਦੀ ਚੰਗੀ ਸਿਹਤ ਲਈ ਵਚਨਬੱਧ ਹੈ। ਅੰਨੇਪਣ ਅਤੇ ਨੇਤਰਹੀਣਤਾ ਦੇ ਰਾਸ਼ਟਰੀ ਪ੍ਰੋਗਰਾਮ ਅਧੀਨ 26 ਵੇਂ “ਵਿਸ਼ਵ ਦ੍ਰਿਸ਼ਟੀ ਦਿਵਸ” ਮੌਕੇ ਸਿਹਤ ਵਿਭਾਗ ਜਲੰਧਰ ਵੱਲੋਂ ਸਿਵਲ ਸਰਜਨ (ਕਾਰਜਕਾਰੀ) ਡਾ. ਰਮਨ ਗੁਪਤਾ ਦੀ ਅਗਵਾਈ ਹੇਠ ਵੀਰਵਾਰ ਨੂੰ ਦੇਵੀ ਸਹਾਏ ਐਸ.ਡੀ. ਸੀਨੀਅਰ ਸੈਕੇਂਡਰੀ ਸਕੂਲ, ਸੋਡਲ ਰੋਡ ਜਲੰਧਰ ਵਿਖੇ ਜਾਗਰੂਕਤਾ ਸੈਮੀਨਾਰ ਅਤੇ ਵਿਸ਼ੇਸ਼ ਆਈ ਸਕ੍ਰੀਨਿੰਗ ਕੈਂਪ ਲਗਾਇਆ ਗਿਆ। ਇਸ ਮੌਕੇ ਉਨ੍ਹਾਂ ਨਾਲ ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਕੇਸ਼ ਚੋਪੜਾ, ਅੱਖਾਂ ਦੇ ਮਾਹਿਰ ਡਾ. ਗੁਰਵਿੰਦਰ ਖੋਸਾ ਮੌਜੂਦ ਸਨ।
ਸਿਵਲ ਸਰਜਨ ਵੱਲੋਂ ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਗਿਆ ਕਿ ਸਿਹਤ ਵਿਭਾਗ ਵੱਲੋਂ ਇਸ “ਵਿਸ਼ਵ ਦ੍ਰਿਸ਼ਟੀ ਦਿਵਸ” ਨੂੰ “ਆਪਣੀਆਂ ਅੱਖਾਂ ਨੂੰ ਪਿਆਰ ਕਰੋ” ਥੀਮ ਤਹਿਤ ਮਨਾਇਆ ਜਾ ਰਿਹਾ ਹੈ। ਜਿਸਦਾ ਮੁੱਖ ਮਕਸਦ ਅੱਖਾਂ ਸੁਰੱਖਿਅਤ ਰੱਖਣ ਲਈ ਨੌਜਵਾਨਾਂ, ਬੱਚਿਆਂ ਅਤੇ ਸਕੂਲੀ ਵਿਦਿਆਰਥੀਆਂ ਨੂੰ 20/20/20 ਨਿਯਮ ਦੀ ਪਾਲਣਾ ਕਰਨ ਲਈ ਪ੍ਰੇਰਿਤ ਕਰਨਾ ਹੈ। ਉਨ੍ਹਾਂ 20/20/20 ਨਿਯਮਾਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੋਬਾਇਲ, ਟੈਬ, ਲੈਪਟਾਪ, ਟੈਲੀਵਿਜ਼ਨ ਸਕਰੀਨਾਂ ਅਤੇ ਡਿਜੀਟਲ ਮੀਡੀਆ ਦੀ ਵਰਤੋਂ ਕਾਰਨ ਅੱਖਾਂ ਤੇ ਦਬਾਅ/ਅਸਰ ਇੱਕ ਵੱਡੀ ਸਮੱਸਿਆ ਬਣ ਗਿਆ ਹੈ। ਇਸ ਲਈ ਸਾਨੂੰ ਸਕਰੀਨ ਦੀ ਵਰਤੋਂ ਦੌਰਾਨ ਆਪਣੀਆਂ ਅੱਖਾਂ ਨੂੰ ਸੁਰੱਖਿਅਤ ਰੱਖਣ ਲਈ ਹਰ 20 ਮਿੰਟ ਬਾਅਦ ਇੱਕ ਵਾਰ 20 ਸਕਿੰਟ ਦਾ ਬ੍ਰੇਕ ਲੈਣਾ ਚਾਹੀਦਾ ਹੈ ਅਤੇ ਇਸ ਦੌਰਾਨ 20 ਫੁੱਟ ਦੀ ਦੂਰੀ ਤੇ ਪਈ ਕੋਈ ਵੀ ਚੀਜ ਫੋਕਸ ਕਰਨਾ ਚਾਹੀਦਾ ਹੈ, ਇਸ ਨਾਲ ਅੱਖਾਂ ਤੇ ਅਣਚਾਹੇ ਦਬਾਅ ਅਤੇ ਦਰਦ ਤੋਂ ਬਚਿਆ ਜਾ ਸਕਦਾ ਹੈ।
ਜਿਲ੍ਹਾ ਟੀਕਾਰਨ ਅਫ਼ਸਰ ਡਾ. ਰਾਕੇਸ਼ ਚੋਪੜਾ ਨੇ ਜਾਣਕਾਰੀ ਦਿੰਦੇ ਹੋਏ ਸਕੂਲੀ ਵਿਦਿਆਰਥੀਆਂ ਨੂੰ ਅੱਖਾਂ ਦੀ ਦੇਖਭਾਲ ਲਈ ਜਰੂਰੀ ਸੁਝਾਅ ਦਿੱਤੇ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅੱਖਾਂ ਨੂੰ ਅਲਟ੍ਰਾ ਵਾਇਲਟ (ਯੂ.ਵੀ.) ਕਿਰਨਾਂ ਤੋਂ ਬਚਾਓ ਕਰਨ, ਸਕ੍ਰੀਨ ਤੇ ਕੰਮ ਕਰਦੇ ਸਮੇਂ ਸਹੀ ਦੂਰੀ ਅਤੇ ਲੈਵਲ ਦਾ ਧਿਆਨ ਰੱਖਣ, ਲਗਾਤਾਰ ਸਕਰੀਨ ਨੂੰ ਨਾ ਦੇਖਣ, ਸਕਰੀਨ ਦਾ ਸਮਾਂ ਸੀਮਿਤ ਕਰਨ, ਅੱਖਾਂ ਦੀ ਨਿਯਮਿ¬¬ਤ ਜਾਂਚ ਕਰਵਾਉਣ, ਸੰਤੁਲਿਤ ਭੋਜਨ ਕਰਨ ਅਤੇ ਬਾਹਰ ਸਮਾ ਬਿਤਾਓਣ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਇਨ੍ਹਾਂ ਤਬਦੀਲੀਆਂ ਨਾਲ ਅੱਖਾਂ ਨੂੰ ਸੁਰੱਖਿਅਤ ਰੱਖਿਆ ਜਾ ਸਕਦਾ ਹੈ।
ਇਸ ਦੌਰਾਨ ਅੱਖਾਂ ਦੇ ਮਾਹਿਰ ਡਾ. ਗੁਰਵਿੰਦਰ ਖੋਸਾ ਵੱਲੋਂ ਵਿਦਿਆਰਥੀਆਂ ਦੀ ਅੱਖਾਂ ਦੀ ਸਕ੍ਰੀਨਿੰਗ ਵੀ ਕੀਤੀ ਗਈ। ਇਸ ਉਪਰੰਤ ਪ੍ਰਿੰਸੀਪਲ ਸੰਜੇ ਸ਼ਰਮਾ ਵੱਲੋਂ ਸਿਵਲ ਸਰਜਨ ਡਾ. ਰਮਨ ਗੁਪਤਾ ਅਤੇ ਸਿਹਤ ਵਿਭਾਗ ਦੀ ਟੀਮ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਏ.ਐਮ.ਓ. ਡਾ. ਦੇਵ, ਡਾ. ਮੋਨਿਕਾ, ਡਿਪਟੀ ਐਮ.ਈ.ਆਈ.ਓ. ਅਸੀਮ ਸ਼ਰਮਾ, ਫਾਰਮਾਸਿਸਟ ਕਾਮਨਾ, ਜਿਲ੍ਹਾ ਬੀਸੀਸੀ ਕੋਆਰਡੀਨੇਟਰ ਨੀਰਜ ਸ਼ਰਮਾ, ਸਕੂਲ ਸਟਾਫ ਵਿਵਿਆਨ ਸੋਫਤ, ਚੰਦਨ ਚੱਡਾ, ਸਰਤਾਜ ਸਿੰਘ, ਦੀਪਕ ਸ਼ਰਮਾ, ਮੋਨੀਕਾ ਮੌਜੂਦ ਸਨ।

Related Articles

Back to top button