
ਗੁਰਦਾਸਪੁਰ ਵਿੱਚ ਦਿਨ ਦਿਹਾੜੇ ਅਪਰਾਧੀਆਂ ਵੱਲੋਂ ਸੁਨਿਆਰ ਦੇ ਪਰਿਵਾਰ ਨੂੰ ਬੰਧਕ ਬਣਾ ਕੇ, ਹੱਥ-ਪੈਰ ਰੱਸੀ ਨਾਲ ਬੰਨ੍ਹ ਕੇ ਅਤੇ ਮੂੰਹ ‘ਤੇ ਪੱਟੀ ਬੰਨ੍ਹ ਕੇ ਖ਼ਤਰਨਾਕ ਹਥਿਆਰਾਂ ਦੇ ਜ਼ੋਰ ‘ਤੇ ਕਰੀਬ ₹7 ਕਰੋੜ ਦੀ ਲੁੱਟ ਕਰ ਲਈ ਗਈ। ਲੁਟੇਰੇ ਸਿਰਫ਼ ਸੋਨਾ-ਚਾਂਦੀ ਹੀ ਨਹੀਂ ਲੈ ਗਏ, ਸਗੋਂ ਸਬੂਤ ਮਿਟਾਉਣ ਲਈ CCTV ਵੀ ਉਖਾੜ ਕੇ ਲੈ ਗਏ।
ਇਹ ਸਿਰਫ ਇੱਕ ਲੁੱਟ ਨਹੀਂ, ਸਗੋਂ ਪੰਜਾਬ ਵਿੱਚ ਡਿੱਗਦੀ ਕਾਨੂੰਨ-ਵਿਵਸਥਾ ਦੀ ਖ਼ੌਫ਼ਨਾਕ ਤਸਵੀਰ ਹੈ। ਅਪਰਾਧੀਆਂ ਦੇ ਹੌਂਸਲੇ ਇੰਨੇ ਬੁਲੰਦ ਹਨ ਕਿ ਕਰੋੜਾਂ ਦੀ ਲੁੱਟ ਕਰਕੇ ਵੀ ਉਨ੍ਹਾਂ ਨੂੰ ਕਾਨੂੰਨ ਦਾ ਕੋਈ ਡਰ ਨਹੀਂ।
@BhagwantMann ਦੀ “ਬਦਲਾਅ” ਵਾਲੀ ਸਰਕਾਰ ਵਿੱਚ ਪੰਜਾਬ ਦਾ ਵਪਾਰੀ ਵਰਗ ਤੇ ਆਮ ਜਨਤਾ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੀ ਹੈ। ਸਰਕਾਰ PR ਤੇ ਇਸ਼ਤਿਹਾਰਾਂ ਵਿੱਚ ਮਸਤ ਹੈ ਤੇ ਪੰਜਾਬ ਅਪਰਾਧੀਆਂ ਦੇ ਹਵਾਲੇ ਹੋ ਰਿਹਾ ਹੈ।
ਸਵਾਲ ਸਿੱਧਾ ਹੈ —
ਕੀ AAP ਸਰਕਾਰ ਦੇ ਰਾਜ ਵਿੱਚ ਅਪਰਾਧੀਆਂ ਨੂੰ ਖੁੱਲ੍ਹੀ ਛੂਟ ਮਿਲ ਚੁੱਕੀ ਹੈ?
3 ਕਰੋੜ ਪੰਜਾਬੀਆਂ ਦੀ ਸੁਰੱਖਿਆ ਦੀ ਗਾਰੰਟੀ ਕਿੱਥੇ ਹੈ