
ਜਲੰਧਰ 5 ਅਪ੍ਰੈਲ ਅੱਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧਰਮ ਪ੍ਰਚਾਰ ਕਮੇਟੀ ਕਿਸ਼ਨਗੜ੍ਹ ਜਲੰਧਰ ਅਤੇ ਜਲੰਧਰ ਸ਼ਹਿਰ ਦੀਆਂ ਸਮੂਹ ਸਿੰਘ ਸਭਾਵਾਂ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਮਹਾਨ ਗੁਰਮਤਿ ਸਮਾਗਮ ਮਿਤੀ ਛੇ ਅਪ੍ਰੈਲ ਦਿਨ ਸੋ ਵਾਰ ਤੋਂ ਨੌ ਅਪ੍ਰੈਲ ਦਿਨ ਵੀਰਵਾਰ ਤੱਕ ਚਾਰ ਦਿਨ ਨਿਰੰਤਰ ਕਰਵਾਏ ਜਾ ਰਹੇ ਹਨ ਮਹਾਨ ਗੁਰਮਤਿ ਸਮਾਗਮ ਵਿੱਚ ਸਤਿਕਾਰ ਯੋਗ ਸੰਤ ਹਰੀ ਸਿੰਘ ਜੀ ਰੰਧਾਵੇ ਵਾਲੇ ਭਾਈ ਗੁਰਮੀਤ ਸਿੰਘ ਜੀ ਸ਼ਾਂਤ ਰਬਾਬੀ ਕੀਰਤਨੀ ਜਥਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਮੁੱਖ ਸਕੱਤਰ ਜਥੇਦਾਰ ਕੁਲਵੰਤ ਸਿੰਘ ਜੀ ਮੰਨਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਸਮਾਗਮਾਂ ਵਿੱਚ ਉਚੇਚੇ ਤੌਰ ਤੇ ਸ਼ਿਰਕਤ ਕਰਨਗੇ । ਮਿਤੀ 6 ਅਪ੍ਰੈਲ ਦਿਨ ਸੋਮਵਾਰ ਸ਼ਾਮ 6 ਵਜੇ ਤੋਂ ਲੈ ਕੇ ਰਾਤ 9 ਵਜੇ ਤੱਕ ਗੁਰਦੁਆਰਾ ਸਿੰਘ ਸਭਾ ਨਿਊ ਸੰਤੋਖਪੁਰਾ ਜਲੰਧਰ ਹਾਈਵੇ ਨਜ਼ਦੀਕ ਮਹਾਨ ਸਮਾਗਮ ਕੀਤਾ ਜਾ ਰਿਹਾ ਹੈ ਅਤੇ 7 ਅਪ੍ਰੈਲ ਦਿਨ ਮੰਗਲਵਾਰ ਸ਼ਾਮ 6 ਵਜੇ ਤੋਂ ਲੈ ਕੇ 9 ਵਜੇ ਤੱਕ ਗੁਰਦੁਆਰਾ ਸਿੰਘ ਸਭਾ ਅਮਨ ਨਗਰ ਸਾਹਮਣੇ ਕੇਐਮਵੀ ਕਾਲਜ ਜਲੰਧਰ ਵਿਖੇ ਅਤੇ 8 ਅਪ੍ਰੈਲ ਦਿਨ ਬੁੱਧਵਾਰ ਸ਼ਾਮ 7 ਵਜੇ ਤੋਂ ਲੈ ਕੇ 9 ਵਜੇ ਤੱਕ ਗੁਰਦੁਆਰਾ ਸਿੰਘ ਸਭਾ ਪਿੰਡ ਬਾਹਮਣੀਆਂ ਨੇੜੇ ਸ਼ਾਹਕੋਟ ਜਿਲਾ ਜਲੰਧਰ ਵਿਖੇ ਕਰਵਾਇਆ ਜਾਵੇਗਾ ਅਤੇ 9 ਅਪ੍ਰੈਲ ਦਿਨ ਵੀਰਵਾਰ ਸ਼ਾਮ 6 ਵਜੇ ਤੋਂ ਲੈ ਕੇ 9 ਵਜੇ ਤੱਕ ਗੁਰਦੁਆਰਾ ਸਿੰਘ ਸਭਾ ਪਿੰਡ ਮੁਸਤਫਾਪੁਰ ਜਲੰਧਰ ਵਿਖੇ ਕਰਵਾਏ ਜਾ ਰਹੇ ਹਨ ਇਹਨਾਂ ਸਮਾਗਮਾਂ ਵਿੱਚ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਸਾਹਿਬ ਅਤੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਗੁਰਮਤ ਸਮਾਗਮ ਵਿੱਚ ਇਲਾਕੀਆਂ ਸਮੂਹ ਸਿੰਘ ਸੇਵਾਵਾਂ ਵੱਲੋਂ ਵੱਡੇ ਪੱਧਰ ਤੇ ਤਿਆਰੀਆਂ ਆਰੰਭੀਆਂ ਜਾ ਚੁੱਕੀਆਂ ਹਨ ਸਮੂਹ ਸੰਗਤਾਂ ਨੂੰ ਆਪਣਾ ਜੀਵਨ ਸਫਲ ਕਰਨ ਲਈ ਇਹਨਾਂ ਸਮਾਗਮਾਂ ਵਿੱਚ ਦੱਸੇ ਹੋਏ ਕਿਸਾਨਾਂ ਤੇ ਆਪਣੇ ਆਪਣੇ ਇਲਾਕੇ ਦੀਆਂ ਸੰਗਤਾਂ ਨੂੰ ਲੈ ਕੇ ਸਿਰਕਤ ਕਰਨ ਦੀ ਹਾਰਦਿਕ ਅਪੀਲ ਕੀਤੀ ਜਾਂਦੀ ਹੈ ਇਹ ਜਾਣਕਾਰੀ ਪ੍ਰੈਸ ਨੂੰ ਜਾਰੀ ਕਰਦਿਆਂ ਬਾਬਾ ਕੁਲਵੰਤ ਸਿੰਘ ਜੀ ਸੰਤੋਖਪੁਰਾ ਹੈਡ ਗ੍ਰੰਥੀ ਗੁਰਦੁਆਰਾ ਸਾਹਿਬ ਅਤੇ ਰਣਜੀਤ ਸਿੰਘ ਰਾਣਾ ਸਰਬ ਧਰਮ ਵੈਲਫੇਅਰ ਸੇਵਾ ਸੋਸਾਇਟੀ ਲੰਮਾ ਪਿੰਡ ਵੱਲੋਂ ਸਾਂਝੇ ਤੌਰ ਤੇ ਦਿੰਦਿਆਂ ਦਿੱਤੀ ਅਤੇ ਉਹਨਾਂ ਕਿਹਾ ਕਿ ਆਓ ਆਪਾਂ ਸਾਰੇ ਰਲ ਮਿਲ ਕੇ ਗੁਰਬਾਣੀ ਨਾਲ ਜੁੜੀਏ ਅਤੇ ਸਾਹਿਬ ਸ੍ਰੀ ਅਰਜਨ ਦੇਵ ਜੀ ਸਾਹਿਬ ਤੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਤੋਂ ਸੇਧ ਲੈਂਦੇ ਹੋਏ ਆਪਣਾ ਜੀਵਨ ਸਫਲ ਕਰੀਏ ਇਸ ਮੌਕੇ ਉਹਨਾਂ ਨਾਲ ਦੀਦਾਰ ਦਲਜੀਤ ਸਿੰਘ ਜੀ ਲੰਮਾ ਪਿੰਡ ਫੁਮਣ ਸਿੰਘ ਲੰਮਾ ਪਿੰਡ ਗੁਰਨਾਮ ਸਿੰਘ ਜੀ ਸੰਤੋਖਪੁਰਾ ਅਤੇ ਹੋਰ ਮੈਂਬਰ ਹਾਜ਼ਰ ਸਨ