
ਖ਼ਾਲਸਾ ਮਾਰਚ ਦੀਆਂ ਤਿਆਰੀਆਂ ਸਬੰਧੀ ਗੁਰਦਵਾਰਾ ਛੇਵੀਂ ਪਾਤਸ਼ਾਹੀ ਵਿਖੇ ਨੇ ਕੀਤੀ ਮੀਟਿੰਗ 13 ਅਪ੍ਰੈਲ ਦਿਨ ਸੋਮਵਾਰ ਦੁਪਹਿਰ 2ਵਜੇ ਗੁਰਦਵਾਰਾ ਨੌਵੀਂ ਪਾਤਸ਼ਾਹੀ ਦੁੱਖ ਨਿਵਾਰਣ ਸਾਹਿਬ ਗੁਰੂ ਤੇਗ ਬਹਾਦਰ ਨਗਰ ਤੋਂ ਆਰੰਭ ਹੋ ਰਹੇ ਖਾਲਸਾ ਮਾਰਚ ਦੇ ਸਬੰਧ ਹੁਣ ਤਕ ਹੋਈਆਂ ਤਿਆਰੀਆਂ ਸਬੰਧੀ ਗੁਰਦਵਾਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਦੇ ਭਾਈ ਗੁਰਦਾਸ ਹਾਲ ਵਿੱਚ ਖਾਲਸਾ ਮਾਰਚ ਪਰਬੰਧਕਾਂ ਦੀ ਇਕ ਮੀਟਿੰਗ ਸਰਦਾਰ ਗੁਰਕਿਰਪਾਲ ਸਿੰਘ ਕਮਲਜੀਤ ਸਿੰਘ ਟੋਨੀ ਅਤੇ ਹਰਪਾਲ ਸਿੰਘ ਚੱਡਾ ਦੀ ਅਗਵਾਈ ਵਿੱਚ ਹੋਈ ਜਿਸ ਵਿਚ ਪਰਮਜੀਤ ਸਿੰਘ ਹੀਰਾ ਭਾਟੀਆ ਅਤੇ ਬੇਅੰਤ ਸਿੰਘ ਸਰਹੱਦੀ ਉਚੇਚੇ ਤੌਰ ਤੇ ਪਹੁੰਚੇ ਮੀਟਿੰਗ ਵਿੱਚ ਹੁਣ ਤੱਕ ਹੋਈਆਂ ਤਿਆਰੀਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਪਰਬੰਧਕਾਂ ਨੇ ਦੱਸਿਆ ਪਾਲਕੀ ਸਾਹਿਬ ਨਾਲ ਕੀਰਤਨ ਦੀ ਸੇਵਾ ਭਾਈ ਜਸਪਾਲ ਸਿੰਘ ਰਾਜ ਨਗਰ ਵਾਲੇ ਕਰਨਗੇ ਪਾਲਕੀ ਨਾਲ ਪੂਰਨ ਸਿੱਖ ਪੁਲੀਸ ਮੁਲਾਜ਼ਮ ਹੀ ਸੇਵਾ ਕਰਨਗੇ ਵੱਖ ਵੱਖ ਨਿਹੰਗ ਜੱਥੇਬੰਦੀਆਂ ਵਿਸੇਸ ਤੌਰ ਤੇ ਖਾਲਸਾ ਮਾਰਚ ਵਿੱਚ ਸ਼ਾਮਲ ਹੋਣਗੀਆਂ ਇਹ ਮਾਰਚ ਆਪਣੀ ਮਿਸਾਲ ਆਪ ਹੋਵੇਗਾ ਇਹ ਵੀ ਦਸਿਆ ਖਾਲਸਾ ਮਾਰਚ ਨੂੰ ਸੁਚੱਜੇ ਢੰਗ ਨਾਲ ਚਲਉਣ ਲਈ ਇਕ ਵੱਖਰੀ ਕਮੇਟੀ ਬਣਾਈ ਗਈ ਹੈ ਮੀਟਿੰਗ ਵਿੱਚ ਪੁਹੰਚੇ ਵੱਖ ਵੱਖ ਬੁਲਾਰਿਆਂ ਜਿਨਾ ਵਿਚ ਗੁਰੂ ਅਮਰਦਾਸ ਗੁਰੂ ਘਰ ਡਿਫੈਂਸ ਕਾਲੋਨੀ ਦੇ ਮੁੱਖ ਸੇਵਾਦਾਰ ਜਸਬੀਰ ਸਿੰਘ ਰੰਧਾਵਾ ਨੇ ਜਿਥੇ ਅਜਿਹੇ ਮਾਰਚ ਨੂੰ ਸਮੇਂ ਦੀ ਲੋੜ ਦਸਿਆ ਤਾ ਜੌ ਸਿੱਖ ਕੌਮ ਵਿੱਚ ਵਿਸਾਖੀ ਦੀ ਸਿੱਖ ਕੌਮ ਕੀ ਮਹਾਨਤਾ ਹੈ ਬਾਰੇ ਵੱਧ ਤੋਂ ਵੱਧ ਲੋਗਾ ਨੂੰ ਖਾਸ ਕਰ ਸਿੱਖਾਂ ਨੂੰ ਜਾਣੂ ਕਰਵਾਇਆ ਜਾ ਸਕੇ ਉਥੇ ਪਰਬੰਧਕਾਂ ਨੂੰ ਪੂਰੀ ਤਰ੍ਹਾਂ ਜਾਬਤੇ ਵਿਚ ਮਾਰਚ ਨੂੰ ਰੱਖਣ ਲਈ ਖਾਸ ਧਿਆਨ ਦੇਣ ਦੀ ਬੇਨਤੀ ਹੈ ਸਟੇਜ ਸਕੱਤਰ ਦੀ ਸੇਵਾ ਇੰਦਰਪਾਲ ਸਿੰਘ ਨੇ ਨਿਬਾਹੀ ਇਸ ਮੌਕੇ ਤੇ ਗੁਰਮੀਤ ਸਿੰਘ ਜਗਜੀਤ ਸਿੰਘ ਸਤਿੰਦਰ ਪਾਲ ਸਿੰਘ ਛਾਬੜਾ ਦਵਿੰਦਰ ਸਿੰਘ ਰਹੇਜਾ ਬਲਵਿੰਦਰ ਸਿੰਘ ਸਰਾਫ ਜਸਪ੍ਰੀਤ ਸਿੰਘ ਕਿੰਧਰਾ ਹਰਬੰਸ ਸਿੰਘ ਜਸਬੀਰ ਕੌਰ ਸੇਠੀ ਅਮਨਜੀਤ ਸਿੰਘ ਭੋਲਾ ਗੁਰਜੀਤ ਸਿੰਘ ਅਤੇ ਗੁਰਦੀਪ ਸਿੰਘ ਬਵੇਜਾ ਭਾਈ ਤਰਸੇਮ ਸਿੰਘ ਗੁਰਚਰਨ ਸਿੰਘ ਬਲਦੇਵ ਸਿੰਘ ਅਤੇ ਚਰਨਜੀਤ ਸਿੰਘ ਲੁਬਾਣਾ ਹਾਜਰ ਸਨ ਇਸ ਮੌਕੇ ਸਿੱਖ ਤਾਲਮੇਲ ਕਮੇਟੀ ਦੇ ਤਜਿੰਦਰ ਸਿੰਘ ਪਰਦੇਸੀ ਅਤੇ ਹਰਪ੍ਰੀਤ ਸਿੰਘ ਨੀਟੂ ਬਿ ਪੋਹੁੰਚੇ ਹੋਏ ਸਨ