ਪਿਛਲੇ ਸਮੇਂ ਤੋਂ ਸ੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਆਪਣੇ ਆਪਣੇ ਤਰੀਕੇ ਨਾਲ ਸਿੱਖ ਪੰਥ ਦੇ ਮੁੱਦਿਆਂ ਲਈ ਸੰਘਰਸ਼ ਕਰ ਰਹੇ ਹਨ ਜਿਨ੍ਹਾਂ ਵਿਚ ਬੰਦੀ ਸਿੰਘਾਂ ਦੀ ਰਿਹਾਈ ਭਾਈ ਅੰਮ੍ਰਿਤਪਾਲ ਸਿੰਘ ਡਿਬਰੂਗੜ੍ਹ ਜੇਲ੍ਹ ਤੋਂ ਰਿਹਾਅ ਕਰਵਾਉਣ ਅਤੇ ਸ਼ਿਰੋਮਣੀ ਕਮੇਟੀ ਦੀਆਂ ਚਿਰਾਂ ਤੋਂ ਲਟਕ ਰਹੀਆਂ ਚੋਣਾਂ ਅਤੇ ਹੋਰ ਮੁੱਦੇ ਸ਼ਾਮਲ ਹਨ ਪਰ ਵੱਖ ਵੱਖ ਹੋਣ ਕਰਕੇ ਪੰਥ ਵਿਰੋਧੀ ਤਾਕਤਾਂ ਸਿੱਖ ਮੰਗਾ ਨੂੰ ਪੂਰਿਆਂ ਕਰਨ ਵਿਚ ਰੁਕਾਵਟ ਪਾਂ ਦੇਂਦੇ ਸਨ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ ਹਰਪਾਲ ਸਿੰਘ ਚੱਡਾ ਹਰਪ੍ਰੀਤ ਸਿੰਘ ਨੀਟੂ ਹਰਪ੍ਰੀਤ ਸਿੰਘ ਰੋਬਿਨ ਹਰਪਾਲ ਸਿੰਘ ਪਾਲੀ ਚੱਢਾ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਇਹਨਾਂ ਪਾਰਟੀਆਂ ਦੇ ਏਕੇ ਨਾਲ ਨਾ ਸਿਰਫ਼ ਸਿੱਖ ਅਵਾਜ ਨੂੰ ਤਾਕਤ ਮਿਲੇਗੀ ਉਥੇ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਇਹ ਦੋਨੋ ਪਾਰਟੀਆਂ ਇਕ ਤਾਕਤ ਬਣਕੇ ਉਭਰਨਗੇ ਉਕਤ ਆਗੂਆਂ ਨੇ ਕਿਹਾ ਕਿ ਸਿਰਫ ਦੋ ਪਾਰਟੀਆਂ ਦੀ ਏਕਤਾ ਹੀ ਕਾਫੀ ਨਹੀਂ ਸਗੋਂ ਉਹ ਸਭ ਜਥੇਬੰਦੀਆਂ ਜਿਹੜੀਆਂ ਸਿੱਖ ਸਰੋਕਾਰਾਂ ਲਈ ਹਰ ਵਕਤ ਤੱਤਪਰ ਰਹਿੰਦੀਆਂ ਹਨ ਉਨ੍ਹਾਂ ਸਭ ਜੱਥੇਬੰਦੀਆਂ ਨੂੰ ਪੰਥਿਕ ਏਕਤਾ ਤਾਲਮੇਲ ਕਮੇਟੀ ਜੌ ਦੋਨਾਂ ਪਾਰਟੀਆਂ ਨੇ ਮਿਲਕੇ ਬਣਾਈ ਹੈ ਆਪਣੇ ਕਲਾਵੇ ਵਿੱਚ ਲਵੇ ਉਕਤ ਆਗੂਆਂ ਨੇ ਸਮੁੱਚੀ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਪੰਥਿਕ ਏਕਤਾ ਤਾਲਮੇਲ ਕਮੇਟੀ ਨੂੰ ਵੱਧ ਤੋਂ ਵੱਧ ਸਹਿਜੋਗ ਦਿੱਤਾ ਜਾਵੇ ਇਸ ਮੌਕੇ ਤੇ ਹਰਪ੍ਰੀਤ ਸਿੰਘ ਸੋਨੂ ਅਰਵਿੰਦਰ ਪਾਲ ਸਿੰਘ ਬਬਲੂ ਅਮਨਦੀਪ ਸਿੰਘ ਬੱਗਾ ਹਾਜਰ ਸਨ