ਸੰਸਕ੍ਰਿਤੀ ਕੇ.ਐਮ.ਵੀ. ਸਕੂਲ ਦੇ ਵਿਦਿਆਰਥੀਆਂ ਨੇ ਕਲਾਸ 12ਵੀਂ ਦੇ ਨਤੀਜਿਆਂ ਵਿੱਚ ਸ਼ਤ-ਪ੍ਰਤੀਸ਼ਤ ਪ੍ਰਦਰਸ਼ਨ ਕਰਦੇ ਹੋਏ ਇੱਕ ਵਾਰ ਫਿਰ ਸਫ਼ਲਤਾ ਦੀਆਂ ਨਵੀਆਂ ਉੱਚਾਈਆਂ ਨੂੰ ਛੂਹਿਆ ਹੈ। ਸਕੂਲ ਦੇ ਕੁੱਲ 176 ਵਿਦਿਆਰਥੀ ਇਸ ਪਰੀਖਿਆ ਵਿੱਚ ਸ਼ਾਮਲ ਹੋਏ ਸਨ, ਜਿਹਨਾਂ ਵਿੱਚੋਂ ਲਗਭਗ 25 ਵਿਦਿਆਰਥੀਆਂ ਨੇ 90% ਤੋਂ ਵੱਧ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ।
ਉੱਚ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀ
ਦਿਲਪ੍ਰੀਤ ਸਿੰਘ ਹੋਥੀ – 96.4%
(ਪੁੱਤਰ ਸ਼੍ਰੀ ਹਰਜਿੰਦਰ ਸਿੰਘ ਹੋਥੀ ਅਤੇ ਸ਼੍ਰੀਮਤੀ ਕੁਲਵਿੰਦਰ ਕੌਰ ਹੋਥੀ)
ਦੀਪਿਕਾ ਠਾਕੁਰ – 96.2%
(ਪੁੱਤਰੀ ਸ਼੍ਰੀ ਰਾਕੇਸ਼ ਠਾਕੁਰ ਅਤੇ ਸ਼੍ਰੀਮਤੀ ਰੰਜੂ ਠਾਕੁਰ)
ਸ਼੍ਰੇਆ ਗਰਗ – 95.6%
(ਪੁੱਤਰੀ ਸ਼੍ਰੀ ਅਸ਼ੋਕ ਕੁਮਾਰ ਅਤੇ ਸ਼੍ਰੀਮਤੀ ਸੁਸ਼ਮਾ ਰਾਣੀ)
ਤਨਵੀ – 95.4%
(ਪੁੱਤਰੀ ਸ਼੍ਰੀ ਨਰੇਸ਼ ਕੁਮਾਰ ਅਤੇ ਸ਼੍ਰੀਮਤੀ ਸੰਗੀਤਾ)
ਮੰਨਤ – 95.2%
(ਪੁੱਤਰੀ ਸ਼੍ਰੀ ਵਿਜੇ ਕੁਮਾਰ ਵਰਮਾ ਅਤੇ ਸ਼੍ਰੀਮਤੀ ਏਕਤਾ ਵਰਮਾ)
ਵਿਸ਼ੇ ਅਨੁਸਾਰ ਸਭ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀ
ਡਾਂਸ 100 ਸ਼੍ਰੇਆ ਗਰਗ
ਸੋਸ਼ਿਆਲੋਜੀ 100 ਤਨਵੀ
ਮਿਊਜ਼ਿਕ ਵੋਕਲ 100 ਪ੍ਰੀਤਿਕਾ ਸੰਮੀ
ਕੈਮਿਸਟਰੀ 99 ਮੰਨਤ
ਸਾਇਕੋਲੋਜੀ 99 ਪਲਕ ਹੀਰ
ਫਿਜ਼ਿਕਲ ਐਜੂਕੇਸ਼ਨ 98 ਗੁਰਇਕਬਾਲ ਸਿੰਘ
ਅਕਾਊਂਟਸ 98 ਦਿਲਪ੍ਰੀਤ ਸਿੰਘ ਹੋਥੀ
ਅੰਗਰੇਜ਼ੀ 98 ਤਮੰਨਾ
ਇਕਨਾਮਿਕਸ 98 ਦੀਪਿਕਾ ਠਾਕੁਰ, ਦਿਲਪ੍ਰੀਤ ਸਿੰਘ ਹੋਥੀ
ਬਾਇਓਲੋਜੀ 98 ਮੰਨਤ
ਫਾਈਨ ਆਰਟਸ 97 ਤਨਵੀ
ਬਿਜ਼ਨਸ ਸਟਡੀਜ਼ 97 ਮ੍ਰਿਦੁਲ ਮਿੱਤਲ
ਮਾਰਕੀਟਿੰਗ 96 ਅਰਸ਼ਲੀਨ ਕੌਰ
ਕੰਪਿਊਟਰ 96 ਜਸਕਰਨ ਕੌਰ
ਲੀਗਲ ਸਟਡੀਜ਼ 95 ਪੂਰਨਿਮਾ
ਗਣਿਤ 94 ਕਰਮਵੀਰ ਸਿੰਘ
ਐਪਲਾਇਡ ਮੈੱਥਸ 91 ਤਰੁ
ਪੋਲਿਟਿਕਲ ਸਾਇੰਸ 91 ਕ੍ਰਿਤਿਕਾ
ਫਿਜ਼ਿਕਸ 89 ਮੰਨਤ, ਪਲਕ ਹੀਰ
ਆਰਿਆ ਸਿੱਖਿਆ ਮੰਡਲ ਦੇ ਪ੍ਰਧਾਨ ਸ਼੍ਰੀ ਚੰਦਰ ਮੋਹਨ ਜੀ ਨੇ ਪ੍ਰਿੰਸੀਪਲ ਸ਼੍ਰੀਮਤੀ ਰਚਨਾ ਮੋਂਗਾ ਜੀ ਨੂੰ ਇਸ ਸ਼ਾਨਦਾਰ ਨਤੀਜੇ ਲਈ ਹਾਰਦਿਕ ਵਧਾਈ ਦਿੱਤੀ।
ਪ੍ਰਿੰਸੀਪਲ ਸ਼੍ਰੀਮਤੀ ਰਚਨਾ ਮੋਂਗਾ ਜੀ ਨੇ ਸਾਰੇ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਇਸ ਅਦਭੁਤ ਸਫ਼ਲਤਾ ਲਈ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਵਿਦਿਆਰਥੀਆਂ ਦੀ ਮਿਹਨਤ, ਅਨੁਸ਼ਾਸਨ ਅਤੇ ਕਰੱਤਵਨਿਸ਼ਠਾ ਦਾ ਇਹ ਸ਼ਾਨਦਾਰ ਪਰਿਣਾਮ ਹੈ। ਉਹਨਾਂ ਨੇ ਕਿਹਾ ਕਿ ਵਿਦਿਆਰਥੀਆਂ ਨੇ ਉੱਚ ਅੰਕ ਪ੍ਰਾਪਤ ਕਰਕੇ ਸਕੂਲ ਦੀ ਮਾਣ-ਮਰਿਆਦਾ ਨੂੰ ਹੋਰ ਵੀ ਉੱਚਾ ਕੀਤਾ ਹੈ।
ਉਹਨਾਂ ਨੇ ਵਿਦਿਆਰਥੀਆਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਇਹ ਉਪਲਬਧੀ ਉਹਨਾਂ ਦੇ ਜੀਵਨ ਦੀ ਇੱਕ ਨਵੀਂ ਯਾਤਰਾ ਦੀ ਸ਼ੁਰੂਆਤ ਹੈ। ਭਵਿੱਖ ਵਿੱਚ ਕਈ ਨਵੇਂ ਮੌਕੇ ਅਤੇ ਚੁਣੌਤੀਆਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਹਨ। ਆਪਣੇ ਉੱਤੇ ਵਿਸ਼ਵਾਸ ਬਣਾਈ ਰੱਖੋ ਅਤੇ ਹਰ ਮੰਜ਼ਲ ਨੂੰ ਪ੍ਰਾਪਤ ਕਰਨ ਲਈ ਆਪਣਾ ਸਰਵੋਤਮ ਯਤਨ ਜਾਰੀ ਰੱਖੋ। ਵਿਦਿਆਰਥੀਆਂ ਦੀ ਇਸ ਉਪਲਬਧੀ ਨੇ ਸਕੂਲ ਪ੍ਰਤੀ ਸਮਾਜ ਦੇ ਵਿਸ਼ਵਾਸ ਨੂੰ ਹੋਰ ਮਜ਼ਬੂਤ ਕੀਤਾ ਹੈ।