
ਸਿਰਮੌਰ ਵਿਦਿਅਕ ਸੰਸਥਾ ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿਦਿਅਕ ਅਤੇ ਸੱਭਿਆਚਾਰਕ ਖੇਤਰ ਵਿੱਚ ਵਿਲੱਖਣ ਸਥਾਨ ਰੱਖਦਾ ਹੈ ਉਥੇ ਵਿਦਿਆਰਥੀਆਂ ਵਿੱਚ ਖੇਡਾਂ ਪ੍ਰਤੀ ਉਤਸਾਹ ਪੈਦਾ ਕਰਨ ਲਈ ਕਾਲਜ ਵੱਲੋਂ 22 ਪ੍ਰਕਾਰ ਦੀਆਂ ਖੇਡਾਂ ਲਈ ਖੇਡ ਟਰਾਇਲ ਕਰਵਾਏ ਜਾਂਦੇ ਹਨ । ਇਸੇ ਤਹਿਤ ਅੱਜ ਕਾਲਜ ਗਰਾਉਂਡ ਵਿੱਚ ਫੁੱਟਬਾਲ ਖੇਡ ਟਰਾਇਲ ਕਰਵਾਏ ਜਿਸ ਵਿੱਚ ਵੱਖ ਵੱਖ ਅਕਾਦਮੀਆਂ ਤੋਂ 150 ਤੋਂ ਵੱਧ ਖਿਡਾਰੀਆਂ ਨੇ ਭਾਗ ਲਿਆ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਰਛਪਾਲ ਸਿੰਘ ਸੰਧੂ ਨੇ ਟਰਾਇਲ ਦੇਣ ਆਏ ਖਿਡਾਰੀਆਂ ਨੂੰ ਜ਼ਿੰਦਗੀ ਵਿੱਚ ਖੇਡਾਂ ਦੇ ਮਹੱਤਵ ਨੂੰ ਦੱਸਦਿਆਂ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਖੇਡਾਂ ਵਿੱਚ ਸੁਨਹਿਰੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਡੀਨ ਸਪੋਰਟਸ ਡਾ. ਸਿਮਰਨਜੀਤ ਸਿੰਘ ਬੈਂਸ ਨੇ ਖਿਡਾਰੀਆਂ ਨੂੰ ਚੋਣ ਤੋਂ ਬਾਅਦ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ। ਫੁੱਟਬਾਲ ਦੇ ਟਰਾਇਲ ਦੌਰਾਨ ਕੋਚ ਤਜਿੰਦਰ ਸਿੰਘ ਅਤੇ ਉਨਾਂ ਦੇ ਸਹਿਯੋਗੀ ਗੁਰਜੀਤ ਕੁਮਾਰ, ਭਾਰਤ ਭੂਸ਼ਣ, ਵਰੁਨਦੀਪ (ਅੰਤਰਰਾਸ਼ਟਰੀ ਖਿਡਾਰੀ) ਅਤੇ ਜਗਦੀਸ਼ ਸਿੰਘ ਹਾਜ਼ਰ ਸਨ। ਇਸ ਮੌਕੇ ਸਪੋਰਟਸ ਕਮੇਟੀ ਦੇ ਮੈਂਬਰ ਡਾ. ਦਿਨਕਰ ਸ਼ਰਮਾ, ਡਾ. ਹਰਜਿੰਦਰ ਸਿੰਘ, ਡਾ. ਕਰਨਬੀਰ ਸਿੰਘ, ਡਾ. ਅਜੀਤਪਾਲ ਸਿੰਘ, ਪ੍ਰੋ. ਸਤਪਾਲ ਸਿੰਘ ਅਤੇ ਡਾ. ਸਰਬਜੀਤ ਸਿੰਘ ਫੁੱਟਬਾਲ ਟਰਾਇਲ ਦੌਰਾਨ ਖੇਡ ਗਰਾਊਂਡ ਵਿੱਚ ਵੀ ਹਾਜ਼ਰ ਸਨ।