ਜਲੰਧਰ 07/07/26

ਡਾ. ਬੀ.ਆਰ. ਅੰਬੇਡਕਰ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ (ਐਨਆਈਟੀ), ਜਲੰਧਰ ਵਿੱਚ “ਮੈਡੀਕਲ ਇੰਪਲਾਂਟਸ ਲਈ ਨੇਕਸਟ-ਜਨਰੇਸ਼ਨ ਨੈਨੋਫਿਨਿਸ਼ਿੰਗ: ਲੈਬ ਤੋਂ ਇੰਡਸਟਰੀ ਤੱਕ” ਵਿਸ਼ੇ ‘ਤੇ ਦੋ ਦਿਨਾਂ ਅੰਤਰਰਾਸ਼ਟਰੀ ਵਰਕਸ਼ਾਪ ਕਰਵਾਈ ਗਈ। ਸੰਸਥਾ ਦੇ ਡਾਇਰੈਕਟਰ ਪ੍ਰੋ. ਬਿਨੋਦ ਕੁਮਾਰ ਕਨੌਜੀਆ ਨੇ ਇਸ ਮੌਕੇ ‘ਤੇ ਵਰਕਸ਼ਾਪ ਦੀ ਕਾਮਯਾਬੀ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਦਘਾਟਨੀ ਸਮਾਰੋਹ ਮਕੈਨਿਕਲ ਇੰਜੀਨੀਅਰਿੰਗ ਵਿਭਾਗ ਦੇ ਕਾਨਫਰੰਸ ਰੂਮ ਵਿੱਚ ਹੋਇਆ, ਜਿਸ ਵਿੱਚ ਵਿਭਾਗ ਮੁਖੀ ਡਾ. ਦੁਸ਼ਯੰਤ ਸਿੰਘ, ਡੀਨ (ਰਿਸਰਚ ਐਂਡ ਕਨਸਲਟੈਂਸੀ) ਪ੍ਰੋ. ਰੋਹਿਤ ਮਹਿਰਾ, ਡੀਨ (ਅਕਾਦਮਿਕਸ) ਪ੍ਰੋ. ਰਮਨ ਬੇਦੀ, ਡਾ. ਸੌਰਭ ਕਾਂਗੋ ਅਤੇ ਵਰਕਸ਼ਾਪ ਦੇ ਆਯੋਜਕ ਕਨਵੀਨਰ ਡਾ. ਹਰਪ੍ਰੀਤ ਸਿੰਘ ਸਮੇਤ ਮਾਹਿਰ ਵਕਤਾ, ਫੈਕਲਟੀ ਮੈਂਬਰ, ਖੋਜਾਰਥੀ ਅਤੇ ਵੱਖ-ਵੱਖ ਸੰਸਥਾਵਾਂ ਤੋਂ ਆਏ ਭਾਗੀਦਾਰ ਮੌਜੂਦ ਸਨ।

ਇਸ ਦਾ ਮੁੱਖ ਉਦੇਸ਼ ਭਾਗੀਦਾਰਾਂ ਦੇ ਗਿਆਨ ਵਿੱਚ ਵਾਧਾ ਕਰਨਾ ਅਤੇ ਬਾਇਓ-ਇੰਪਲਾਂਟਸ ਦੇ ਉਭਰਦੇ ਤੇ ਦਿਲਚਸਪ ਖੇਤਰ ਬਾਰੇ ਉਨ੍ਹਾਂ ਦੀ ਸਮਝ ਨੂੰ ਹੋਰ ਮਜ਼ਬੂਤ ਬਣਾਉਣਾ ਸੀ।