ਅੱਜ ਸਿੱਖਸ ਫਾਰ ਇਕੁਐਲਿਟੀ ਫਾਊਂਡੇਸ਼ਨ ਫਗਵਾੜਾ ਅਤੇ ਅਲਾਇੰਸ ਆਫ਼ ਸਿੱਖ ਆਰਗੇਨਾਈਜੇਸ਼ਨਜ਼ ਵੱਲੋ ਫਗਵਾੜਾ ਦੇ ਸ੍ਰੀ ਗੁਰੂ ਹਰਗੋਬਿੰਦ ਨਗਰ ਵਿਖੇ ਸੜਕ ਦੇ ਕੰਢੇ ਹੱਥ ਵਿੱਚ ਪੋਸਟਰ ਫੜ ਕੇ ਰੋਸ ਪ੍ਰਗਟਾਵਾ ਕੀਤਾ ਗਿਆ ।ਅਸੀ ਪੰਜਾਬ ਦੇ ਸਭ ਤੋਂ ਦੁਖਦਾਈ ਦੌਰ (1980-2000) ਦੌਰਾਨ ਹੋਈਆਂ ਹਜ਼ਾਰਾਂ ਜਬਰੀ ਅਗਵਾ, ਝੂਠੇ ਪੁਲਿਸ ਮੁਕਾਬਲਿਆਂ ਅਤੇ ਮਨੁੱਖੀ ਅਧਿਕਾਰਾਂ ਦੀਆਂ ਉਲੰਘਣਾਵਾਂ ਦੀ ਸੱਚਾਈ ਸਾਹਮਣੇ ਲਿਆਉਣ ਲਈ ਇੱਕ ਸੁਤੰਤਰ “ਪੰਜਾਬ ਸੱਚ, ਜਵਾਬਦੇਹੀ ਅਤੇ ਮੇਲ-ਮਿਲਾਪ ਕਮਿਸ਼ਨ” (Punjab Truth, Accountability & Reconciliation Commission) ਦੇ ਗਠਨ ਦੀ ਮੰਗ ਕਰਦੇ ਹਾ ।

ਭਾਈ ਜਸਵੰਤ ਸਿੰਘ ਖਾਲੜਾ ਜੀ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ 25,000 ਤੋਂ ਵੱਧ ਲਾਵਾਰਿਸ ਸਸਕਾਰਾਂ ਦੀ ਸੱਚਾਈ ਦੁਨੀਆਂ ਸਾਹਮਣੇ ਰੱਖੀ। ਅੱਜ ਵੀ ਹਜ਼ਾਰਾਂ ਪਰਿਵਾਰ ਇਨਸਾਫ਼, ਸੱਚ ਅਤੇ ਆਪਣੇ ਪਿਆਰਿਆਂ ਦੇ ਅੰਤਿਮ ਹਾਲਾਤ ਜਾਣਨ ਦੀ ਉਡੀਕ ਕਰ ਰਹੇ ਹਨ।

ਸਾਡੀ ਮੰਗ ਹੈ ਕਿ:
ਪੰਜਾਬ 95 (ਸਤਲੁਜ) ਫ਼ਿਲਮ ‘ਤੇ ਲੱਗੀ ਪਾਬੰਦੀ ਤੁਰੰਤ ਹਟਾਈ ਜਾਵੇ।

ਸੁਪਰੀਮ ਕੋਰਟ ਦੇ ਸੇਵਾਮੁਕਤ ਜੱਜ ਦੀ ਅਗਵਾਈ ਹੇਠ ਸੁਤੰਤਰ Truth, Accountability & Reconciliation Commission ਬਣਾਇਆ ਜਾਵੇ।

ਸਾਰੀਆਂ ਜਬਰੀ ਅਗਵਾ, ਫਰਜ਼ੀ ਐਨਕਾਊਂਟਰਾਂ ਅਤੇ ਮਨੁੱਖੀ ਅਧਿਕਾਰਾਂ ਦੀਆਂ ਉਲੰਘਣਾਵਾਂ ਦੀ ਨਿਰਪੱਖ ਜਾਂਚ ਕਰਕੇ ਸੱਚ ਨੂੰ ਸਰਕਾਰੀ ਰਿਕਾਰਡ ਦਾ ਹਿੱਸਾ ਬਣਾਇਆ ਜਾਵੇ।

ਪੀੜਤ ਪਰਿਵਾਰਾਂ ਨੂੰ ਇਨਸਾਫ਼, ਮੁਆਵਜ਼ਾ, ਸਨਮਾਨ ਅਤੇ ਜਵਾਬਦੇਹੀ ਯਕੀਨੀ ਬਣਾਈ ਜਾਵੇ।

ਕਿਸੇ ਵੀ ਲੋਕਤੰਤਰ ਦੀ ਮਜ਼ਬੂਤੀ ਸੱਚ ਨੂੰ ਦਬਾਉਣ ਵਿੱਚ ਨਹੀਂ, ਸਗੋਂ ਉਸਦਾ ਸਾਹਮਣਾ ਕਰਨ ਵਿੱਚ ਹੁੰਦੀ ਹੈ।