

ਕਤਲ ਅਤੇ ਜੋਨ ਸੋਸਣ ਅਤੇ ਬਲਾਤਕਾਰ ਦਾ ਦੋਸ਼ੀ ਬਲਾਤਕਾਰੀ ਬਾਬਾ ਜਿਸ ਨੂੰ ਹੁਣ 17 ਵੀ ਵਾਰ 21 ਦਿਨ ਦੀ ਪੈਰੋਲ ਦੇ ਦਿੱਤੀ ਗਈ ਹੈ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ ਹਰਪਾਲ ਸਿੰਘ ਚੱਡਾ ਹਰਪ੍ਰੀਤ ਸਿੰਘ ਨੀਟੂ ਸਤਪਾਲ ਸਿੰਘ ਸਿਦਕੀ ਪਰਮ ਪ੍ਰੀਤ ਸਿੰਘ ਵਿਟੀ ਹਰਜੋਤ ਸਿੰਘ ਲੱਕੀ ਅਤੇ ਪ੍ਰਬਜੀਤ ਸਿੰਘ ਬੇਦੀ ਨੇ ਇੱਕ ਸਾਂਝੇ ਬਿਆਨ ਰਾਹੀਂ ਇਕ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਸਿੱਖ ਕੌਮ ਨਾਲ ਭੇਦ ਭਾਵ ਦੀ ਇਹ ਇੰਤਾਹ ਹੈ ਕਿ ਬੰਦੀ ਸਿੰਘ 32,32 ਸਾਲ ਤੋਂ ਜੈਲਾ ਵਿਚ ਬੰਦ ਹਨ ਜਿਨ੍ਹਾਂ ਵਿੱਚ ਭਾਈ ਜਗਤਾਰ ਸਿੰਘ ਹਵਾਰਾ ਵੀ ਸ਼ਾਮਲ ਹਨ ਜਿਨ੍ਹਾਂ ਦੀ ਮਾਤਾ ਜੀ ਜਿੰਦਗੀ ਦੀ ਆਖਰੀ ਲੜਾਈ ਲੜ ਰਹੇ ਹਨ ਉਹ ਆਪਣੇ ਪੁੱਤਰ ਨੂੰ ਆਖਰੀ ਵਾਰ ਦੇਖਣਾ ਚਾਹੁੰਦੇ ਹਨ ਪਰ ਸਰਕਾਰ 10 ਦਿਨ ਦੀ ਪੈਰੋਲ ਦੇਣ ਨੂੰ ਤਿਆਰ ਨਹੀਂ ਪਰ ਦੂਜੇ ਪਾਸੇ ਬਲਾਤਕਾਰੀ ਬਾਬੇ7, ਸਾਲਾ ਵਿਚ 17 ਵਾਰ ਪੈਰੋਲ ਤੇ ਜਾ ਚੁੱਕਾ ਹੈ ਪੰਚਾਇਤ ਮੈਂਬਰਾਂ ਤੋਂ ਲੈਕੇ ਮੁੱਖ ਮੰਤਰੀ ਤਕ ਪੈਰੋਲ ਦੀ ਹਾਮੀ ਭਰ ਚੁੱਕੇ ਹਨ ਪਰ ਪੈਰੋਲ ਦੇਣ ਨੂੰ ਭਾਜਪਾ ਸਰਕਾਰ ਤਿਆਰ ਨਹੀਂ ਹੈ ਭਾਜਪਾ ਸਰਕਾਰ ਦੇ ਲੀਡਰ ਜਦੋਂ ਪੰਜਾਬ ਆਉਂਦੇ ਹਨ ਤਾਂ ਪੱਗਾਂ ਬਣਕੇ ਇਸ ਤਰਾ ਆਉਂਦੇ ਹਨ ਜਿਵੇਂ ਇਹਨਾਂ ਤੋ ਵੱਡਾ ਸਿੱਖਾਂ ਦਾ ਕੋਈ ਹਮਦਰਦ ਨਹੀਂ ਤੇ ਜਦੋਂ ਸਿੱਖ ਕੌਮ ਦੇ ਹੱਕਾ ਦੀ ਗੱਲ ਹੁੰਦੀ ਹੈ ਤਾਂ ਇਹਨਾ ਨੂੰ ਸੱਪ ਸੁੰਘ ਜਾਂਦਾ ਹੈ ਤੇ ਸਾਡੇ ਲੀਡਰ ਇਹਨਾਂ ਬਹਿਰੂਪੀਆ ਨਾਲ ਗਠਜੋੜ ਕਰਨ ਨੂੰ ਲੈਕੇ ਕਿੰਨੇ ਤਰਲੋ ਮੱਛੀ ਹੋ ਰਹੇ ਹਨ ਸਿੱਖ ਲੀਡਰੋ ਯਾਦ ਰਖਣਾ ਸਿੱਖ ਕੌਮ ਸਭ ਕੁਝ ਵਾਚ ਰਹੀ ਹੈ ਤੁਹਾਡੀਆਂ ਗ਼ਦਰੀਆਂ ਨੂੰ ਕੌਮ ਕਦੀ ਵੀ ਨਹੀਂ ਭੁੱਲੇਗੀ ਕੌਮ ਹਰ ਹਾਲ ਵਿਚ ਬੰਦੀ ਸਿੰਘਾਂ ਦੀ ਰਿਹਾਈ ਚਾਹੁੰਦੀ ਹੈ ਉਸ ਵਿੱਚ ਜੌ ਵੀ ਰੁਕਾਵਟ ਬਣੇਗਾ ਕੌਮ ਉਸ ਨੂੰ ਮਾਫ ਨਹੀਂ ਕਰੇਗੀ



