Sliderपंजाब

ਬੇਅਦਬੀ ਦੇ ਦੋਸ਼ੀ ਅੰਗਦ ਤਲਵਾੜ ਤੇ ਤੁਰੰਤ ਪਰਚਾ ਦਰਜ ਕੀਤਾ ਜਾਵੇ- ਸਮੂਹ ਸਿੱਖ ਜਥੇਬੰਦੀਆਂ

ਅੱਜ ਜਲੰਧਰ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਗੁਰੂ ਤੇਗ ਬਹਾਦਰ ਨਗਰ ਵਿਖੇ ਇੱਕ ਪੰਥਕ ਇਕੱਤਰਤਾ ਸੱਦੀ ਗਈ। ਇਸ ਇਕੱਤਰਤਾ ਦੇ ਵਿੱਚ ਕੁਝ ਜਿਮਖਾਨਾ ਕਲੱਬ ਵਿੱਚ ਹੋਈ ਗੁਰਬਾਣੀ ਦੀ ਬੇਅਦਬੀ ਨੂੰ ਲੈ ਕੇ ਅਹਿਮ ਫੈਸਲੇ ਕੀਤੇ ਗਏ। ਵੱਖ-ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਦਿੰਦਿਆਂ ਗਾਇਕ ਤੇ ਬੇਅਦਬੀ ਦਾ ਪਰਚਾ ਦਰਜ ਕਰਵਾਉਣ ਵਾਲੀ ਗੱਲ ਤੇ ਸਹਿਮਤੀ ਦਿੱਤੀ ਅਤੇ ਇਸ ਇਕੱਤਰਤਾ ਵਿੱਚ ਇੱਕ ਮਤ ਹੋ ਕੇ ਇਹ ਫੈਸਲਾ ਹੋਇਆ ਕਿ ਗਾਇਕ ਤੇ ਪਰਚਾ ਕਰਵਾਉਣ ਲਈ 21 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ। ਮੈਂਬਰਾਂ ਦੇ ਨਾਮ ਇਸ ਪ੍ਰਕਾਰ ਹਨ-ਐਡਵੋਕੇਟ ਸਰਬਜੀਤ ਸਿੰਘ ਰਾਜਪਾਲ, ਰਮਿੰਦਰ ਸਿੰਘ ਮੂਣਕਾ, ਮਨਿੰਦਰ ਸਿੰਘ, ਸੁਖਜੀਤ ਸਿੰਘ ਡਰੋਲੀ, ਬਗੇਲ ਸਿੰਘ, ਸੁਖਮਿੰਦਰ ਸਿੰਘ ਰਾਜਪਾਲ, ਅਮਨਦੀਪ ਸਿੰਘ ਬਾਜਵਾ, ਪ੍ਰੋਫੈਸਰ ਐਮਪੀ ਸਿੰਘ, ਜਤਿੰਦਰ ਪਾਲ ਸਿੰਘ ਮਝੈਲ, ਗੁਰਮੀਤ ਸਿੰਘ ਬਿੱਟੂ, ਪਰਮਿੰਦਰ ਸਿੰਘ ਦਸ਼ਮੇਸ਼ ਨਗਰ, ਮਨਦੀਪ ਸਿੰਘ ਬੱਲੂ, ਬਲਜੀਤ ਸਿੰਘ ਨਿਹੰਗ ਸਿੰਘ, ਪ੍ਰਤਾਪ ਸਿੰਘ, ਅਵਤਾਰ ਸਿੰਘ ਰੇਰੂ, ਤਰਸੇਮ ਸਿੰਘ, ਮਨਜੀਤ ਸਿੰਘ ਟੀਟੂ, ਨੋਬਲਜੀਤ ਸਿੰਘ, ਹਰਜਿੰਦਰ ਸਿੰਘ ਜਿੰਦਾ, ਆਕਾਸ਼ਦੀਪ ਸਿੰਘ, ਪਵਨਦੀਪ ਸਿੰਘ।

Related Articles

Back to top button