Uncategorizedपंजाबशिक्षा और संस्कृति

ਲਾਇਲਪੁਰ ਖਾਲਸਾ ਕਾਲਜ, ਜਲੰਧਰ ਵਿੱਚ ਬੜੇ ਉਤਸ਼ਾਹ ਨਾਲ ਮਨਾਈ ਗਈ ਹੋਸਟਲ ਨਾਈਟ

ਸਿਰਮੌਰ ਵਿਦਿਅਕ ਸੰਸਥਾ ਲਾਇਲਪੁਰ ਖਾਲਸਾ ਕਾਲਜ, ਜਲੰਧਰ ਦੇ ਬੁਆਏਜ਼ ਹੋਸਟਲ ਵੱਲੋਂ ਮਨੋਰੰਜਕ ਹੋਸਟਲ ਨਾਈਟ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਰਛਪਾਲ ਸਿੰਘ ਸੰਧੂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਡਾ. ਸਰਬਜੀਤ ਸਿੰਘ, ਹੋਸਟਲ ਇੰਚਾਰਜ, ਅਤੇ ਹੋਰ ਫੈਕਲਟੀ ਮੈਂਬਰਾਂ ਵੱਲੋਂ ਪ੍ਰਿੰਸੀਪਲ ਸਾਹਿਬ ਦਾ ਫੁੱਲਾਂ ਦੇ ਗੁਲਦਸਤੇ ਨਾਲ ਨਿੱਘਾ ਸਵਾਗਤ ਕੀਤਾ ਗਿਆ। ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਰਛਪਾਲ ਸਿੰਘ ਸੰਧੂ ਨੇ ਹੋਸਟਲ ਵਿਦਿਆਰਥੀਆਂ ਦੁਆਰਾ ਕੀਤੇ ਗਏ ਪ੍ਰਬੰਧਾਂ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਅਕਾਦਮਿਕ ਗਤੀਵਿਧੀਆਂ ਦੇ ਨਾਲ-ਨਾਲ ਸਹਿ-ਪਾਠਕ੍ਰਮ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਸਰਗਰਮੀ ਨਾਲ ਭਾਗ ਲੈਣ ਲਈ ਵੀ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ ਵਿੱਚ ਆਤਮ-ਵਿਸ਼ਵਾਸ, ਰਚਨਾਤਮਕਤਾ, ਟੀਮ ਵਰਕ ਅਤੇ ਅਗਵਾਈ ਦੇ ਗੁਣਾਂ ਦੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਵਿਦਿਆਰਥੀਆਂ ਵੱਲੋਂ ਰੈਂਪ ਵਾਕ, ਗਾਇਨ, ਭੰਗੜਾ ਅਤੇ ਵੱਖ-ਵੱਖ ਮਨੋਰੰਜਕ ਖੇਡਾਂ ਸਮੇਤ ਕਈ ਮਨੋਰੰਗਕ ਗਤੀਵਿਧੀਆਂ ਪੇਸ਼ ਕੀਤੀਆਂ ਗਈਆਂ। ਵਿਦਿਆਰਥੀਆਂ ਦੇ ਉਤਸ਼ਾਹ ਨੇ ਹੋਸਟਲ ਨਾਇਟ ਨੂੰ ਜ਼ਿੰਦਗੀ ਦੀ ਵਿਸ਼ੇਸ਼ ਯਾਦਗਾਰ ਬਣਾ ਦਿੱਤਾ। ਇਸ ਦੌਰਾਨ ਜੁਨੈਦ ਨੂੰ ‘ਮਿਸਟਰ ਫ੍ਰੈਸ਼ਰਜ਼’, ਜਦਕਿ ਅਜਸਵੀ ਨੂੰ ‘ਮਿਸਟਰ ਹੈਂਡਸਮ’ ਦਾ ਖਿਤਾਬ ਦਿੱਤਾ ਗਿਆ। ਰਾਹੁਲ ਨੂੰ ਉਸ ਦੀ ਸ਼ਾਨਦਾਰ ਪੇਸ਼ਕਾਰੀ ਲਈ ‘ਬੈਸਟ ਪਰਫਾਰਮਰ’ ਚੁਣਿਆ ਗਿਆ।ਇਸ ਮੌਕੇ ਡਾ. ਹਰਜੀਤ ਸਿੰਘ, ਡੀਨ ਅਕਾਦਮਿਕ ਅਫੇਅਰਜ਼; ਡਾ. ਐਸ. ਐਸ. ਬੈਂਸ, ਡੀਨ ਸਪੋਰਟਸ; ਪ੍ਰੋ. ਕੁਲਦੀਪ ਸੋਢੀ, ਡੀਨ ਸਟੂਡੈਂਟਸ ਵੈਲਫੇਅਰ; ਡਾ. ਪਲਵਿੰਦਰ ਸਿੰਘ, ਡੀਨ ਕਲਚਰਲ ਅਫੇਅਰਜ਼; ਡਾ. ਦਿਨਕਰ ਸ਼ਰਮਾ, ਡਾ. ਨਰੇਸ਼ ਕੁਮਾਰ ਅਤੇ ਹੋਸਟਲ ਵਾਰਡਨ ਕੁਲਵਿੰਦਰ ਸਿੰਘ ਵੀ ਹਾਜ਼ਰ ਰਹੇ ਅਤੇ ਉਨ੍ਹਾਂ ਨੇ ਵਿਦਿਆਰਥੀਆਂ ਦਾ ਹੌਸਲਾ ਅਫ਼ਜਾਈ ਕੀਤੀ ਅਤੇ ਉਨ੍ਹਾਂ ਦੁਆਰਾ ਮਨੋਰੰਜਕ ਪੇਸ਼ਕਾਰੀਆਂ ਦੀ ਸ਼ਲਾਘਾ ਕੀਤੀ। ਸਮਾਗਮ ਦੇ ਅੰਤ ਵਿੱਚ ਡਾ. ਸਰਬਜੀਤ ਸਿੰਘ, ਹੋਸਟਲ ਇੰਚਾਰਜ, ਵੱਲੋਂ ਪ੍ਰਿੰਸੀਪਲ ਸਾਹਿਬ, ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਦਾ ਉਨ੍ਹਾਂ ਦੀ ਹਾਜ਼ਰੀ, ਸਹਿਯੋਗ ਅਤੇ ਯੋਗਦਾਨ ਲਈ ਧੰਨਵਾਦ ਕੀਤਾ, ਜਿਸ ਸਦਕਾ ਹੋਸਟਲ ਨਾਈਟ ਇੱਕ ਸ਼ਾਨਦਾਰ ਅਤੇ ਯਾਦਗਾਰ ਸਮਾਗਮ ਬਣ ਸਕੀ।

Related Articles

Back to top button