Sliderपंजाब

ਇਤਹਾਸਿਕ ਗੁਰੂਦਵਾਰਾ ਬੰਗਲਾ ਸਾਹਿਬ ਵਿੱਚ ਪੁਲਸ ਦਾਖਲੇ ਦੀ ਸਿੱਖ ਤਾਲਮੇਲ ਕਮੇਟੀ ਵੱਲੋ ਜੋਰਦਾਰ ਨਿੰਦਾ ਕਾਕਰੋਚ ਜਨਤਾ ਪਾਰਟੀ ਵੱਲੋ ਦਿੱਲੀ ਜੰਤਰ ਮੰਤਰ ਜੌ ਪ੍ਰਦਰਸ਼ਨ ਕੀਤਾ

ਇਤਹਾਸਿਕ ਗੁਰੂਦਵਾਰਾ ਬੰਗਲਾ ਸਾਹਿਬ ਵਿੱਚ ਪੁਲਸ ਦਾਖਲੇ ਦੀ ਸਿੱਖ ਤਾਲਮੇਲ ਕਮੇਟੀ ਵੱਲੋ ਜੋਰਦਾਰ ਨਿੰਦਾ ਕਾਕਰੋਚ ਜਨਤਾ ਪਾਰਟੀ ਵੱਲੋ ਦਿੱਲੀ ਜੰਤਰ ਮੰਤਰ ਜੌ ਪ੍ਰਦਰਸ਼ਨ ਕੀਤਾ ਗਿਆ ਸੀ ਉਸ ਦੌਰਾਨ ਕੁਝ ਅੰਦੋਲਨਕਾਰੀ ਗੁਰਦਵਾਰਾ ਬੰਗਲਾ ਸਾਹਿਬ ਵਿੱਚ ਸਰਨ ਲੈਣ ਆਏ ਸਨ ਜਿਨ੍ਹਾਂ ਦੇ ਪਿੱਛੇ ਦਿੱਲੀ ਪੁਲਸ ਗੁਰੂ ਘਰ ਅੰਦਰ ਦਾਖਲ ਹੋਈ ਜਿਸਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਉਹ ਥੋੜ੍ਹੀ ਹੈ ਸਿੱਖ ਤਾਲਮੇਲ ਕਮੇਟੀ ਦੇ ਆਗੂ ਹਰਪਾਲ ਸਿੰਘ ਚੱਢਾ ਹਰਪ੍ਰੀਤ ਸਿੰਘ ਨੀਟੂ ਗੁਰਵਿੰਦਰ ਸਿੰਘ ਸਿੱਧੂ ਗੁਰਵਿੰਦਰ ਸਿੰਘ ਨਾਗੀ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਬੀਜੇਪੀ ਆਪਣੇ ਆਪ ਨੂੰ ਸਿੱਖ ਹਿਤੈਸ਼ੀ ਹੋਣ ਦਾ ਦਮ ਭਰਦੀ ਹੈ ਸਿੱਖ ਪ੍ਰੰਪਰਾਵਾਂ ਗੁਰੂ ਘਰ ਦੇ ਮਾਣ ਸਨਮਾਨ ਨੂੰ ਠੇਸ ਪਹੁੰਚਾਉਣ ਦਾ ਇਹ ਕੋਈ ਵੀ ਮੌਕਾ ਨਹੀ ਛੱਡਦੀ ਜਦੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੇ ਇੰਦਰਾ ਦੀ ਜਾਲਮ ਸਰਕਾਰ ਨੇ ਹਮਲਾ ਕੀਤਾ ਸੀ ਤਾਂ ਲੱਡੂ ਵੰਡਣ ਵਿਚ ਇਹ ਬੀਜੇਪੀ ਵਾਲੇ ਸਭ ਤੋਂ ਅੱਗੇ ਸਨ ਬੀਜੇਪੀ ਦੇ ਸਮੇਂ ਵਿਚ ਹੀ ਗੁਰਦਵਾਰਾ ਗਿਆਨ ਗੋਦੜੀ ਜੌ ਗੁਰੂ ਨਾਨਕ ਸਾਹਿਬ ਦੀ ਯਾਦ ਵਿਚ ਹਰਦਵਾਰ ਵਿੱਚ ਬਣਿਆ ਸੀ ਉਹ ਢਹਿ ਢੇਰੀ ਕਰ ਦਿੱਤਾ ਗਿਆ ਗੁਰਦਵਾਰਾ ਮੰਗੁ ਮਠ ਸਮੇਤ ਕਿੰਨੇ ਹੀ ਗੁਰੂ ਘਰਾਂ ਨੂੰ ਨੁਕਸਾਨ ਇਸ ਪਾਰਟੀ ਕੋਲੋ ਪੰਥ ਦੇ ਭਲੇ ਆਸ ਕਰਨੀ ਹੀ ਵਿਅਰਥ ਹੈ ਅਸੀ ਅਕਾਲੀ ਦਲ ਬਾਦਲ ਤੇ ਪੁਨਰ ਸੁਰਜੀਤ ਤੋ ਪੁੱਛਣਾ ਚਾਹੁੰਦੇ ਹਾਂ ਕਿ ਸੋਚ ਕੇ ਤੁਸੀ ਇਸ ਪਾਰਟੀ ਨਾਲ ਗਠਜੋੜ ਲਈ ਤਰਲੋ ਮੱਛੀ ਹੋ ਰਹੇ ਹੋ ਤੁਹਾਨੂੰ ਇਤਹਾਸ ਬੜੇ ਗੋਹ ਨਾਲ ਦੇਖ ਰਿਹਾ ਹੈ ਅਤੇ ਇਤਹਾਸ ਕਦੇ ਮਾਫ ਨਹੀ ਕਰਦਾ ਅਸੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਤੋਂ ਮੰਗ ਕਰਦੇ ਹਾਂ ਉਹ ਪੁਲਿਸ ਦੇ ਗੁਰੂਘਰ ਵਿੱਚ ਦਾਖਲੇ ਦੇ ਸਖ਼ਤ ਸਟੈਂਡ ਲੈਣ ਇਸ ਮੌਕੇ ਤੇ ਹਰਪਾਲ ਸਿੰਘ ਪਾਲੀ ਅਮਨਦੀਪ ਸਿੰਘ ਬੱਗਾ ਮਨਮਿੰਦਰ ਸਿੰਘ ਭਾਟੀਆ ਅਤੇ ਹਰਨੇਕ ਸਿੰਘ ਨੇਕੀ ਹਾਜਰ ਸਨ

Related Articles

Back to top button