

ਅੱਜ ਜਿਲਾ ਕਾਂਗਰਸ ਕਮੇਟੀ ਜਲੰਧਰ ਸ਼ਹਿਰੀ ਵਲੋ ਨਗਰ ਨਿਗਮ ਜਲੰਧਰ ਦੇ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ । ਇਸ ਪ੍ਰਦਰਸ਼ਨ ਵਿੱਚ ਨਗਰ ਨਿਗਮ ਵਿੱਚ ਹੋ ਰਹੇ ਘੋਟਾਲਿਆ ਨੂੰ ਉਜਾਗਰ ਕੀਤਾ ਗਿਆ । ਕਿ ਕਿਸ ਤਰਾਂ ਨਾਲ ਨਗਰ ਨਿਗਮ ਜਲੰਧਰ ਵਿੱਚ ਸ਼ਰੇਆਮ ਅਫ਼ਸਰਸ਼ਾਹੀ ਅਤੇ ਸੱਤਾਧਾਰੀ ਪਾਰਟੀਆਂ ਦੇ ਨੁਮਾਇਦਿਆਂ ਵਲੋ ਸਾਂਠ ਗਾਂਠ ਨਾਲ ਭ੍ਰਿਸ਼ਟਾਚਾਰ ਕੀਤਾ ਜਾ ਰਿਹਾ ਹੈ । ਸ਼ਹਿਰ ਦਾ ਬੁਰਾ ਹਾਲ ਹੈ । ਹਰ ਇਕ ਵਾਰਡ ਵਿੱਚ ਸੀਵਰੇਜ ਬੰਦ ਪਏ ਹਨ । ਸਟ੍ਰੀਟ ਲਾਈਟਾਂ ਬੰਦ ਪਈਆਂ ਹਨ । ਲੋਕਾਂ ਨੂੰ ਪੀਣ ਵਾਲਾ ਪਾਣੀ ਗੰਦਾ ਮਿਲ ਰਿਹਾ । ਹੁਣ ਪੰਜਾਬ ਦੀ ਸਰਕਾਰ ਨੇ ਪ੍ਰੋਪਰਟੀ ਟੈਕਸ ਵਿੱਚ ਵਾਧਾ ਕਰ ਦਿੱਤਾ , ਲੋਕਾਂ ਨੂੰ ਇੱਕ- ਇਕ ਹਜ਼ਾਰ ਮਹੀਨਾ ਦੇ ਕੇ , ਲੋਕਾਂ ਤੋ ਪ੍ਰੋਪਰਟੀ ਟੈਕਸ ਦੇ ਨਾਂ ਦੇ ਕਰੋੜਾਂ ਰੁਪਏ ਇਕਠੇ ਕੀਤੇ ਜਾ ਰਹੇ ਹਨ । ਨਗਰ ਨਿਗਮ ਵਿੱਚ ਸਭ ਤੋ ਵਡਾ ਘਪਲਾ ਸੁਪਰਸਕਸ਼ਨ ਦੇ ਟੈਂਡਰਾਂ ਵਿੱਚ ਕੀਤਾ ਜਾ ਰਿਹਾ । ਕਿਸ ਤਰਾਂ ਨਾਲ ਐਸ ਡੀ ਓ , ਜੇ ਈ ਠੇਕੇਦਾਰਾਂ ਨਾਲ ਰਲੇ ਹੋਏ ਹਨ । ਕਿਸ ਤਰਾਂ ਨਾਲ ਬਿਨਾਂ ਕੰਮਾਂ ਕੀਤੇ ਬਿੱਲ ਬਣਾਏ ਜਾ ਰਹੇ । ਸੀਵਰ ਦੀ ਸਫਾਈ ਦੇ ਨਾਮ ਦੇ ਕਰੋੜਾਂ ਰੁਪਏ ਦਾ ਘੋਟਾਲਾ ਕੀਤਾ ਜਾ ਰਿਹਾ ਹੈ । ਮੌਜੂਦਾ ਸਰਕਾਰ ਦੇ ਨੁਮਾਇਦਿਆਂ ਵਲੋ ਆਪਣੇ ਠੇਕੇਦਾਰਾਂ ਨੂੰ ਟੈਂਡਰ ਅਲਾਟ ਕਰਵਾਏ ਜਾ ਰਹੇ ਹਨ । ਕਈ ਕੰਮ ਤਾ ਟੈਂਡਰ ਲਾਉਣ ਤੋ ਬਿਨਾਂ ਹੀ ਸ਼ੁਰੂ ਕਰਵਾਏ ਹੋਏ ਹਨ , ਜਿੰਨਾਂ ਦੇ ਟੈਂਡਰ ਹੀ ਨਹੀ ਲਗਾਏ ਗਏ ਉਹ ਕੰਮ ਅਡਵਾਂਸ ਵਿੱਚ ਹੀ ਸ਼ੁਰੂ ਕਰਵਾਏ ਹੋਏ ਹਨ ਅਤੇ ਇਹ ਕੰਮ ਸਤਾਧਾਰੀ ਧਿਰ ਦੇ ਆਗੂ ਆਪਣੇ ਚਹੇਤੇ ਠੇਕਦਾਰਾਂ ਤੋ ਕਰਵਾ ਰਹੇ ਹਨ । ਪੀਣ ਵਾਲੇ ਪਾਣੀ ਦੇ ਟਿਊਬਲਾਂ ਦਾ ਕੰਮ ਸਾਰੇ ਸ਼ਹਿਰ ਦੇ ਵਾਰਡਾਂ ਦਾ ਇੱਕੋ ਠੇਕੇਦਾਰ ਨੂੰ ਦਿੱਤਾ ਹੈ , ਜਿੱਥੇ ਕੋਈ ਟਿਊਬਲ ਖਰਾਬ ਹੋ ਜਾਂਦਾ ਹੈ , ਠੇਕੇਦਾਰ ਵਲੋ 4-5 ਦਿਨ ਮੋਟਰ ਹੀ ਨਹੀ ਬਦਲੀ ਜਾਂਦੀ । ਲੋਕ ਪੀਣ ਵਾਲੇ ਪਾਣੀ ਨੂੰ ਤਰਸਦੇ ਰਹਿੰਦੇ ਹਨ ਪਰ ਲੋਕ ਸੁਣਵਾਈ ਨਹੀ ਹੁੰਦੀ । ਅਧਿਕਾਰੀਆਂ ਅਤੇ ਸਤਾਧਾਰੀ ਨੁਮਾਇਦਿਆਂ ਵਲੋ ਰਲ ਮਿਲ ਕੇ ਲੋਕਾਂ ਦੇ ਪੈਸੇ ਦੀ ਬਰਬਾਦੀ ਕੀਤੀ ਜਾ ਰਹੀ ਹੈ ਅਤੇ ਵਡੇ ਪੱਧਰ ਤੇ ਕਰਪਸ਼ਨ ਕੀਤੀ ਜਾ ਰਹੀ ਹੈ । ਇਸ ਮੌਕੇ ਤੇ ਰਜਿੰਦਰ ਬੇਰੀ ਪ੍ਰਧਾਨ ਜਿਲਾ ਕਾਂਗਰਸ ਕਮੇਟੀ ਸ਼ਹਿਰੀ ਜਲੰਧਰ , ਅਵਤਾਰ ਸਿੰਘ ਜੂਨੀਅਰ ਬਾਵਾ ਹੈਨਰੀ ਵਿਧਾਇਕ , ਸੁਰਿੰਦਰ ਕੌਰ ਹਲਕਾ ਇੰਚਾਰਜ ਜਲੰਧਰ ਵੈਸਟ , ਪਵਨ ਕੁਮਾਰ , ਬਲਰਾਜ ਠਾਕੁਰ , ਗੁਰਵਿੰਦਰ ਪਾਲ ਸਿੰਘ ਬੰਟੀ ਨੀਲਕੰਠ , ਡਾ ਜਸਲੀਨ ਸੇਠੀ , ਪਰਮਜੀਤ ਸਿੰਘ ਸ਼ੈਰੀ ਚੱਢਾ , ਜਤਿੰਦਰ ਜੋਨੀ , ਨਵਦੀਪ ਜਰੇਵਾਲ , ਨਿਰਮਲ ਕੁਮਾਰ , ਦਵਿੰਦਰ ਸ਼ਰਮਾ ਬੋਬੀ , ਆਸ਼ੂ ਸ਼ਰਮਾ , ਹਰਪ੍ਰੀਤ ਵਾਲੀਆ , ਵਿਕਾਸ ਤਲਵਾੜ, ਸਲਿਲ ਬਾਹਰੀ , ਪਰਮਜੀਤ ਸਿੰਘ ਪੰਮਾ , ਦਿਨੇਸ਼ ਹੀਰ , ਨੀਰਜ ਜੱਸਲ , ਦਾਨਿਸ਼ ਮੁਲਤਾਨੀ , ਪਰਮਜੀਤ ਬਲ , ਮਨਮੋਹਨ ਸਿੰਘ ਬਿੱਲਾ , ਜਗਜੀਤ ਕੰਬੋਜ , ਦੀਪਕ ਸ਼ਰਮਾ ਮੋਨਾ , ਰਾਜੇਸ਼ ਜਿੰਦਲ ਟੋਨੂੰ , ਹਰਮੀਤ ਸਿੰਘ , ਰਸ਼ਪਾਲ ਜੱਖੂ , ਜਤਿੰਦਰ ਮਾਰਸ਼ਲ , ਪ੍ਰੇਮ ਪਾਲ ਡੁਮੇਲੀ , ਰਾਜੇਸ਼ ਭੱਟੀ , ਰਾਜ ਕੁਮਾਰ ਰਾਜੂ , ਵਿਪਨ ਕੁਮਾਰ , ਜਗਦੀਪ ਸੋਨੂੰ ਸੰਧਰ , ਮੁਖਤਾਰ ਅਹਿਮਦ, ਚਰਨਜੀਤ ਸਿੰਘ , ਹੁਸਨ ਲਾਲ , ਸੁਰਿੰਦਰ ਹਾਂਡਾ , ਕਿਸ਼ੋਰੀ ਲਾਲ , ਅਸ਼ੋਕ ਹੰਸ , ਅਨਿਲ ਕੁਮਾਰ , ਮੁਕੇਸ਼ ਗਰੋਵਰ , ਆਦੇਸ਼ ਕੁਮਾਰ , ਦਰਸ਼ਨ ਪਹਿਲਵਾਨ , ਕੁਲਬਰਨ ਸਿੰਘ , ਤਰੁਣ ਬੱਗਾ , ਸੁਖਵਿੰਦਰ ਸੁੱਚੀ ਪਿੰਡ , ਜਗਜੀਤ ਜੀਤਾ , ਮੱਖਣ ਸਿੰਘ , ਦੀਨਾ ਨਾਥ ਪ੍ਰਧਾਨ , ਜਸਵੀਰ ਬੱਗਾ , ਸਤੀਸ਼ ਧੀਰ , ਪ੍ਰਤਾਪ ਸਿੰਘ , ਸਤਪਾਲ ਮਿੱਕਾ , ਵਿਕਰਮ ਸ਼ਰਮਾ , ਮੁਨੀਸ਼ ਪਾਹਵਾ , ਸੁਖਜਿੰਦਰ ਪਾਲ ਮਿੰਟੂ , ਕਰਨ ਵਰਮਾ , ਅਸ਼ਵਨੀ ਜੰਗਰਾਲ , ਹਰਭਜਨਸਿੰਘ , ਸੰਜੀਵ ਦੁਆ, ਬਿੱਕਰ ਸਿੰਘ ਖਹਿਰਾ , ਮਨੀ ਸੈਂਬੀ , ਰਤਨੇਸ਼ ਸੈਣੀ , ਬੰਟੀ ਅਰੋੜਾ , ਗੁਲਸ਼ਨ ਸੋਢੀ , ਸੁਭਾਸ਼ ਸ਼ਰਮਾ , ਬੱਬੂ ਸਿਡਾਨਾ , ਵੰਸ਼ ਸੋਡਲ , ਵਿਸ਼ਾਲ ਗਿੱਲ , ਕਿਸ਼ੋਰੀ ਲਾਲ , ਕੀਮਤੀ ਸੈਣੀ , ਆਨੰਦ ਬਿੱਟੂ , ਯਸ਼ ਪਾਲ , ਅਜੈ ਪਾਲ ਬਿੰਦਰਾ , ਮਾਸਟਰ ਸ਼ਰੀਫ਼ ਚੰਦ , ਹਾਮਿਦ ਮਸੀਹ , ਪੱਲਵੀ , ਸ਼ਬਨਮ , ਗੁਰਮੀਤ ਜੱਸੀ , ਸਰਬਜੀਤ ਪਿੰਕੀ , ਮੌਜੂਦ ਸਨ



