

*ਜਲੰਧਰ, 21 ਅਕਤੂਬਰ 2026*
ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ, ਅੱਜ ਮਿਤੀ 21.10.2026 ਨੂੰ ਫੂਡ ਸੇਫਟੀ ਟੀਮ ਜਲੰਧਰ ਵੱਲੋਂ ਸਹਾਇਕ ਕਮਿਸ਼ਨਰ ਫੂਡ ਸ੍ਰੀ ਰਜਿੰਦਰ ਪਾਲ ਅਤੇ ਫੂਡ ਸੇਫਟੀ ਅਫ਼ਸਰ ਸ੍ਰੀ ਰੌਬਿਨ ਕੁਮਾਰ ਦੀ ਅਗਵਾਈ ਹੇਠ ਜਲੰਧਰ ਦੇ ਭਾਰਗੋ ਕੈਂਪ, ਆਦਮਪੁਰ ਅਤੇ ਅਲਾਵਲਪੁਰ ਇਲਾਕਿਆਂ ਵਿੱਚ ਵੱਖ-ਵੱਖ ਮਿਠਾਈਆਂ ਦੀਆਂ ਦੁਕਾਨਾਂ ਦੀ ਵਿਸ਼ੇਸ਼ ਚੈਕਿੰਗ ਕੀਤੀ ਗਈ।
ਇਸ ਦੌਰਾਨ ਕੁੱਲ 6 ਸੈਂਪਲ ਅਗਲੇਰੀ ਜਾਂਚ ਲਈ ਲਏ ਗਏ, ਜਿਨ੍ਹਾਂ ਵਿੱਚ 5 ਮਿਠਾਈਆਂ – ਖੋਇਆ ਬਰਫ਼ੀ, ਚਮ ਚਮ, ਪੀਲਾ ਰਸਗੁੱਲਾ, ਬੀਕਾਨੇਰੀ ਬਰਫ਼ੀ ਅਤੇ ਗੁਲਾਬ ਜਾਮੁਨ ਅਤੇ 1 ਮੱਠੀ ਸ਼ਾਮਿਲ ਹੈ। ਇਸ ਤੋਂ ਇਲਾਵਾ 1 ਫੋਸਕੋਸ (FoSCoS) ਆਨਲਾਈਨ ਇੰਸਪੈਕਸ਼ਨ ਵੀ ਕੀਤੀ ਗਈ।
*ਦੁਕਾਨਦਾਰਾਂ ਨੂੰ ਸਾਫ਼-ਸੁਥਰੇ ਢੰਗ ਨਾਲ ਕੰਮ ਕਰਨ ਅਤੇ ਸਫਾਈ ਦਾ ਪੂਰਾ ਧਿਆਨ ਰੱਖਣ ਲਈ ਕਿਹਾ ਗਿਆ।*
ਸਹਾਇਕ ਕਮਿਸ਼ਨਰ ਫੂਡ ਸ੍ਰੀ ਰਜਿੰਦਰ ਪਾਲ ਜੀ ਨੇ ਦੱਸਿਆ ਕਿ ਇਹ ਮੁਹਿੰਮ ਤਿਉਹਾਰਾਂ ਦੇ ਸੀਜ਼ਨ ਦੌਰਾਨ ਲਗਾਤਾਰ ਜਾਰੀ ਰਹੇਗੀ ਅਤੇ ਮਿਆਰੀ ਖਾਣ-ਪੀਣ ਦੀਆਂ ਵਸਤਾਂ ਦੀ ਵਿਕਰੀ ਨੂੰ ਯਕੀਨੀ ਬਣਾਉਣ ਲਈ ਕੋਈ ਵੀ ਕੋਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।



