Sliderपंजाब

ਖ਼ਾਲਸਾ ਮਾਰਚ ਵਿੱਚ ਸਹਿਜੋਗ ਦੇਣ ਵਾਲੀਆਂ ਸਾਰੀਆਂ ਜਥੇਬੰਦੀਆਂ ਅਤੇ ਸੰਗਤਾ ਦਾ ਧੰਨਵਾਦ

ਖ਼ਾਲਸਾ ਮਾਰਚ ਵਿੱਚ ਸਹਿਜੋਗ ਦੇਣ ਵਾਲੀਆਂ ਸਾਰੀਆਂ ਜਥੇਬੰਦੀਆਂ ਅਤੇ ਸੰਗਤਾ ਦਾ ਧੰਨਵਾਦ ਖਾਲਸਾ ਮਾਰਚ ਦੇ ਪਰਬੰਧਕ ਅਕਾਲ ਪੁਰਖੁ ਦੀ ਕਿਰਪਾ ਨਾਲ ਖਾਲਸਾ ਮਾਰਚ ਆਪਣੇ ਆਪ ਵਿੱਚ ਇਤਹਾਸਿਕ ਪਿੜਾਂ ਪਾਉਂਦਾ ਹੋਇਆ ਗੁਰੂਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਵਿਖੇ ਜਾ ਕੇ ਸਮਾਪਤ ਹੋਇਆ ਇਸ ਮਾਰਚ ਵਿੱਚ ਵੱਖ ਵੱਖ ਜਥੇਬੰਦੀਆਂ ਨੇ ਆਪਣੀਆਂ ਡਿਊਟੀਆਂ ਬੁਹਤ ਹੀ ਤਨਦੇਹੀ ਦਿੱਤੀਆਂ ਸ਼ਹਿਰ ਦੀਆਂ ਸੰਗਤਾ ਵੱਖ ਵੱਖ ਥਾਵਾਂ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਤੇ ਫੁੱਲਾਂ ਦੀ ਵਰਖਾ ਕੀਤੀ ਅਤੇ ਸੰਗਤਾ ਦਿਲ ਖੋਲਕੇ ਲੰਗਰ ਲਗਾਏ ਅਤੇ ਸੇਵਾਵਾਂ ਕੀਤੀਆਂ ਖਾਲਸਾ ਮਾਰਚ ਦੇ ਪਰਵਾਨਗੀ ਹਰਪਾਲ ਸਿੰਘ ਚੱਡਾ ਚੈਅਰਮੈਨ ਸਿੱਖ ਤਾਲਮੇਲ ਕਮੇਟੀ ਕਮਲਜੀਤ ਸਿੰਘ ਟੋਨੀ ਪਰਧਾਨ ਗੁਰਦਵਾਰਾ ਦੁੱਖ ਨਿਵਾਰਣ ਸਾਹਿਬ ਗੁਰੂ ਤੇਗ ਬਹਾਦਰ ਨਗਰ ਗੁਰਕਿਰਪਾਲ ਸਿੰਘ ਪ੍ਰਧਾਨ ਗੁਰਦੁਆਰਾ ਛੇਂਵੀ ਪਾਤਿਸ਼ਾਹੀ ਬਸਤੀ ਸ਼ੇਖ ਸਿੱਖ ਤਾਲਮੇਲ ਕਮੇਟੀ ਦੇ ਪ੍ਰਧਾਨ ਤਜਿੰਦਰ ਸਿੰਘ ਪਰਦੇਸੀ ਹਰਪ੍ਰੀਤ ਸਿੰਘ ਨੀਟੂ ਗੁਰਦੇਵ ਸਿੰਘ ਭਾਟੀਆ ਪਰਮਪ੍ਰੀਤ ਸਿੰਘ ਵੀਟੀ ਸਤਪਾਲ ਸਿੰਘ ਸਿਦਕੀ ਗੁਰਦੀਪ ਸਿੰਘ ਕਾਲੀਆ ਕਾਲੋਨੀ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ ਸਾਡਾ ਰੋਮ ਰੋਮ ਸਾਰੀਆਂ ਜਥੇਬੰਦੀਆਂ ਅਤੇ ਸਮੁੱਚੀਆਂ ਸੰਗਤਾ ਦਾ ਧੰਨਵਾਦੀ ਹੈ ਅਸੀ ਆਸ ਕਰਦੇ ਹਾਂ ਸ਼ਹਿਰ ਵਾਸੀ ਸਿੱਖੀ ਦੇ ਕਾਰਜਾਂ ਲਈ ਏਸੇ ਤਰਾਂ ਵੱਧ ਚੜ ਕੇ ਸਾਥ ਦਿੰਦੇ ਰਹਿਣਗੇ

Related Articles

Back to top button