Sliderदोआबापंजाब

ਮੇਹਰ ਚੰਦ ਬਹੁਤਕਨੀਕੀ ਕਾਲਜ ਜਲੰਧਰ ਵਿਖੇ “ ਵੋਟਿੰਗ ਸੌਂਹ ਚੁਕਾਈ”

ਜਲੰਧਰ : ਭਾਰਤ ਦੇ ਮੁੱਖ ਚੋਣ ਕਮੀਸ਼ਨਰ ਜੀ ਦੀਆਂ ਹਦਾਇਤਾਂ ਅਨੁੁਸਾਰ
ਮਾਣਯੋਗ ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਦੀ ਯੋਗ ਅਗਵਾਈ
ਵਿੱਚ 12-04-2024 ਦਿਨ ਸ਼ੁਕਰਵਾਰ ਨੂੰ ਮੇਹਰ ਚੰਦ
ਪੋਲੀਟੈਕਨਿਕ ਕਾਲਜ ਵਿਖੇ “ਵੋਟਿੰਗ ਸੌਂਹ ਚੁਕਾਈ” ਗਈ । ਨੋਡਲ
ਅਫਸਰ ਕਸ਼ਮੀਰ ਕੁਮਾਰ ਦੁਆਰਾ ਵੋਟ ਦੀ ਮਹੱਤਤਾ ਸੰਬਧੀ
ਚਾਨਣਾਂ ਪਾਉਦੇਂ ਹੋਏ ਬੱਚਿਆਂ ਨੂੰ ਨਿਡਰਤਾ, ਧਰਮ, ਵਰਗ,
ਜਾਤੀ, ਸਮੁਦਾਇ, ਭਾਸ਼ਾ ਜਾ ਹੋਰ ਕਿਸੇ ਵੀ ਲਾਲਚ ਦੇ ਪ੍ਰਭਾਵ ਤੋਂ
ਬਿਨ੍ਹਾਂ ਆਪਣੇ ਵੋਟ ਦੇ ਇਸਤੇਮਾਲ ਕਰਨ ਦੀ ਗੱਲ ਕਹੀ ਗਈ।
ਮੈਡਮ ਪ੍ਰੀਤ ਕੰਵਲ ਨੇ ਸਾਰੇ ਹਾਜਿਰ ਵਿੱਦਿਆਰਥੀਆਂ ਅਤੇ ਸਟਾਫ਼
ਮੈਬਰਾਂ ਨੂੰ ਵੋਟ ਪਾਉਣ ਸਬੰਧੀ ਸੋਂਹ ਚੁਕਾਈ। ਸੀ.ਡੀ.ਟੀ.ਪੀ.
ਵਿਭਾਗ ਨੇ ਆਪਣੇ 13 ਹੋਰ ਪ੍ਰਸਾਰ ਕੇਦਰਾਂ ਤੇ ਵੋਟਰ ਦਿਵਸ
ਮਨਾਉਣ ਦੀ ਵੀ ਹਦਾਇਤ ਕੀਤੀ। ਸੋਂਹ ਚੁੱਕ ਸਮਾਗਮ ਵਿੱਚ
ਮੈਡਮ ਪ੍ਰੀਤ ਕੰਵਲ, ਸ਼੍ਰੀ ਰਾਜੀਵ ਸ਼ਰਮਾ, ਮੈਡਮ ਨੇਹਾ ਅਤੇ ਹੋਰ
ਸ਼ਾਮਿਲ ਸਨ।ਇੰਟ੍ਰਨਲ ਕੋਆਰਡੀਨੇਟਰ ਪ੍ਰੋ. ਕਸ਼ਮੀਰ ਕੁਮਾਰ ਜੀ
ਦੇ ਯਤਨਾਂ ਸਦਕਾ ਇਹ ਸੋਂਹ ਚੁੱਕ ਸਮਾਰੋਹ ਨੇਪੜੇ ਚੜਿਆ।

Related Articles

Back to top button