Sliderपंजाब

ਅੱਜ ਜਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਰਜਿੰਦਰ ਬੇਰੀ ਅਤੇ ਵਿਧਾਇਕ ਅਵਤਾਰ ਸਿੰਘ ਜੂਨੀਅਰ ਬਾਵਾ ਹੈਨਰੀ ਨੇ ਸਿਵਲ ਹਸਪਤਾਲ ਜਲੰਧਰ ਦਾ ਦੌਰਾ ਕੀਤਾ ।

ਅੱਜ ਜਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਰਜਿੰਦਰ ਬੇਰੀ ਅਤੇ ਵਿਧਾਇਕ ਅਵਤਾਰ ਸਿੰਘ ਜੂਨੀਅਰ ਬਾਵਾ ਹੈਨਰੀ ਨੇ ਸਿਵਲ ਹਸਪਤਾਲ ਜਲੰਧਰ ਦਾ ਦੌਰਾ ਕੀਤਾ । ਇਸ ਦੌਰੇ ਦੌਰਾਨ ਉਨਾਂ ਨੇ ਜੱਚਾ ਬੱਚਾ ਵਾਰਡ ਦੇ ਬਾਥਰੂਮ ਚੈੱਕ ਕੀਤੇ , ਬਾਥਰੂਮਾਂ ਦਾ ਇੰਨਾਂ ਮਾੜਾ ਹਾਲ ਸੀ , ਟੂਟੀਆਂ ਸਾਰੀਆਂ ਟੁੱਟੀਆਂ ਹੋਈਆਂ ਹਨ । ਥਾਂ ਥਾਂ ਤੇ ਕੂੜਾ ਪਿਆ ਹੈ , ਪੀਣ ਵਾਲੇ ਪਾਣੀ ਦਾ ਕੋਈ ਇੰਤਜ਼ਾਮ ਨਹੀਂ ਹੈ , ਕੋਈ ਵਾਟਰ ਕੂਲਰ ਨਹੀ ਚਲਦਾ । ਵਾਰਡਾਂ ਵਿੱਚ ਲੱਗੇ ਬੈੱਡਾਂ ਉਪਰ ਬੈਡ ਸ਼ੀਟਾਂ ਨਹੀ ਸਨ । ਇਸ ਮੌਕੇ ਤੇ ਵਿਧਾਇਕ ਅਵਤਾਰ ਸਿੰਘ ਜੂਨੀਅਰ ਬਾਵਾ ਹੈਨਰੀ ਅਤੇ ਜਿਲਾ ਪ੍ਰਧਾਨ ਰਜਿੰਦਰ ਬੇਰੀ ਨੇ ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਤੋ ਸਵਾਲ ਕੀਤਾ ਕਿ ਇਹ ਆਮ ਆਦਮੀ ਪਾਰਟੀ ਦੀ ਸਿਹਤ ਕ੍ਰਾਂਤੀ ਹੈ । ਲੋਕਾਂ ਨੂੰ ਪੀਣ ਵਾਲਾ ਪਾਣੀ ਨਹੀ ਮਿਲ ਰਿਹਾ , ਲੋਕ ਪਾਣੀ ਪੀਣ ਲਈ ਤਰਸ ਰਹੇ ਹਨ । ਮਹਿਲਾਵਾ ਲਈ ਬਣੇ ਬਾਥਰੂਮਾਂ ਦੇ ਹਾਲਾਤ ਇੰਨੇ ਮਾੜੇ ਹਨ , ਜਿੱਥੇ ਹੱਥ ਧੋਣੇ ਹੁੰਦੇ ਹਨ ਉੱਥੇ ਟੂਟੀਆਂ ਹੀ ਗਾਇਬ ਹਨ । ਥਾਂ ਥਾਂ ਤੇ ਕੂੜੇ ਦੇ ਢੇਰ ਲੱਗੇ ਹੋਏ ਹਨ । ਹਸਪਤਾਲ ਵਿੱਚ ਬਣੇ ਕੂੜੇ ਦੇ ਡੰਪ ਦਾ ਮਾੜਾ ਹਾਲ ਹੈ । ਇਹ ਜੋ ਆਮ ਆਦਮੀ ਪਾਰਟੀ ਵਾਲੇ ਸਿਹਤ ਕ੍ਰਾਂਤੀ ਦੀਆਂ ਗਲਾਂ ਕਰਦੇ ਹਨ ਉਸ ਸਿਹਤ ਕ੍ਰਾਂਤੀ ਦੀ ਹਵਾ ਨਿਕਲ ਚੁੱਕੀ ਹੈ । ਇਹ ਸਿਹਤ ਕ੍ਰਾਂਤੀ ਸਿਰਫ਼ ਆਮ ਆਦਮੀ ਪਾਰਟੀ ਵਲੋ ਸੜਕਾਂ ਤੇ ਲਗਾਏ ਜਾ ਰਹੇ ਫਲੈਕਸ ਬੋਰਡਾਂ ਤੱਕ ਹੀ ਸੀਮਤ ਹੈ । ਕਿਉਕਿ ਸਿਵਲ ਹਸਪਤਾਲ ਵਿੱਚ ਤਾਂ ਸਿਹਤ ਕ੍ਰਾਂਤੀ ਕਿਤੇ ਵੀ ਦੂਰ ਦੂਰ ਤੱਕ ਨਹੀ ਦਿਖਾਈ ਦੇ ਰਹੀ । ਸਰਕਾਰ ਵਲੋ ਇਸ ਹਸਪਤਾਲ ਦੀ ਸਾਫ਼ ਸਫਾਈ ਲਈ ਆ ਰਿਹਾ ਫੰਡ ਕਿੱਥੇ ਜਾ ਰਿਹਾ । ਇਸ ਦੀ ਜਾਂਚ ਹੋਣੀ ਚਾਹੀਦੀ ਹੈ । ਸਾਡੀ ਮਾਣਯੋਗ ਡਿਪਟੀ ਕਮਿਸ਼ਨਰ ਸਾਹਿਬ ਕੋਲ
ਮੰਗ ਹੈ ਕਿ ਸਿਵਲ ਹਸਪਤਾਲ ਵਿੱਚ ਘੱਟੋ ਘੱਟ ਸਫਾਈ ਵਿਵਸਥਾ ਦੇ ਤਾਂ ਪ੍ਰਬੰਧ ਕਰਵਾਏ ਜਾਣ । ਬਾਥਰੂਮ ਹੀ ਘੱਟੋ ਘੱਟ ਸਾਫ਼ ਕਰਵਾਏ ਜਾਣ ਅਤੇ ਸਭ ਤੋ ਜਰੂਰੀ ਪੀਣ ਵਾਲਾ ਪਾਣੀ ਹੀ ਲੋਕਾਂ ਨੂੰ ਮੁਹਈਆ ਕਰਵਾਇਆ ਜਾਵੇ । ਸਾਡੀ ਸਿਵਲ ਹਸਪਤਾਲ ਦੇ ਸੀਨੀਅਰ ਅਫ਼ਸਰਾਂ ਕੋਲ ਵੀ ਇਹੀ ਮੰਗ ਹੈ ਕਿ ਲੋਕਾਂ ਨੂੰ ਜਿਹੜੀਆਂ ਮੁਢਲੀਆਂ ਸਹੂਲਤਾਂ ਤਾਂ ਘਟੋ ਘੱਟ ਮੁਹਈਆ ਕਰਵਾਈਆ ਜਾਣ , ਲੋਕਾਂ ਨੂੰ ਪੀਣ ਵਾਲਾ ਪਾਣੀ ਨਹੀ ਮਿਲ ਰਿਹਾ ਹੈ । ਲੋਕ ਕੰਟੀਨਾਂ ਤੋ ਮੁੱਲ ਦਾ ਪਾਣੀ ਲੈ ਕੇ ਪੀਣ ਲਈ ਮਜਬੂਰ ਹਨ । ਇਸ ਮੌਕੇ ਤੇ ਜਤਿੰਦਰ ਕੁਮਾਰ ਜੋਨੀ ਵੀ ਮੌਜੂਦ ਸਨ ।

Related Articles

Back to top button