Sliderपंजाब

ਆਪ ਵਿਧਾਇਕ ਨੂੰ ਸਵਾਲ ਪੁੱਛਣ ਵਾਲੇ ਦਲਿਤ ਮਜ਼ਦੂਰਾਂ ਨਾਲ ਵਧੀਕੀ ਕਰਨ ਅਤੇ ਦਲਿਤ ਆਗੂਆਂ ਨੂੰ ਜੇਲ੍ਹ ਡੱਕਣ ਦਾ*

ਜਲੰਧਰ/ਟਾਂਡਾ, 8 ਜੂਨ,
ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਆਮ ਆਦਮੀ ਪਾਰਟੀ ਅਤੇ ਹੁਸ਼ਿਆਰਪੁਰ ਪ੍ਰਸ਼ਾਸਨ ਦੇ ਦਲਿਤ ਵਿਰੋਧੀ ਰਵੱਈਏ ਖਿਲਾਫ਼ ਅਤੇ ਪਿੰਡ ਟਾਹਲੀ ਥਾਣਾ ਟਾਂਡਾ ਵਿਖੇ ਸਵਾਲ ਕਰਨ ਵਾਲੇ ਦਲਿਤ ਮਜ਼ਦੂਰਾਂ ਨਾਲ ਆਮ ਆਦਮੀ ਪਾਰਟੀ ਦੇ ਟਾਂਡਾ ਤੋਂ ਵਿਧਾਇਕ ਜਸਵੀਰ ਸਿੰਘ ਰਾਜਾ ਅਤੇ ਉਸਦੇ ਹਮਾਇਤੀਆਂ ਵਲੋਂ ਵਧੀਕੀ ਕਰਨ, ਫ਼ੋਨ ਖੋਹ ਕੇ ਦੌੜਨ ਸੰਬੰਧੀ ਵਿਧਾਇਕ ਤੇ ਉਸਦੇ ਸਾਥੀਆਂ ਵਿਰੁੱਧ ਐੱਸ ਸੀ ਐੱਸ ਟੀ ਐਕਟ ਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕਰਨ ਤੇ ਜੇਲ੍ਹ ਡੱਕੇ ਦਲਿਤ ਮਜ਼ਦੂਰ ਆਗੂਆਂ ਨਾਵਲ ਗਿੱਲ ਟਾਹਲੀ,ਬੁੱਧ ਰਾਜ ਅਤੇ ਧਰਮਿੰਦਰ ਨੂੰ ਬਿਨ੍ਹਾਂ ਸ਼ਰਤ ਰਿਹਾਅ ਕਰਵਾਉਣ ਲਈ 13 ਜੂਨ ਨੂੰ ਐੱਸ ਐੱਸ ਪੀ ਹੁਸ਼ਿਆਰਪੁਰ ਦੇ ਦਫ਼ਤਰ ਅੱਗੇ ਧਰਨਾ ਪ੍ਰਦਰਸ਼ਨ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਹ ਫ਼ੈਸਲਾ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ ਦੀ ਪ੍ਰਧਾਨਗੀ ਹੇਠ ਮੀਟਿੰਗ ਕਰਕੇ ਯੂਨੀਅਨ ਵਲੋਂ ਕੀਤਾ ਗਿਆ ਹੈ।
ਯੂਨੀਅਨ ਦੇ ਸੂਬਾ ਜਨਰਲ ਸਕੱਤਰ ਅਵਤਾਰ ਸਿੰਘ ਰਸੂਲਪੁਰ ਅਤੇ ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਹਰਾਓ-ਭਾਜਪਾ ਭਜਾਓ, ਹੋਰਨਾਂ ਪਾਰਟੀਆਂ ਨੂੰ ਸਵਾਲ ਕਰੋ ਅਤੇ ਮੌਜੂਦਾ ਲੁਟੇਰੇ ਪ੍ਰਬੰਧ ਤੋਂ ਭਲੇ ਦੀ ਆਸ ਕਰਨ ਦੀ ਥਾਂ ਆਪਣੇ ਏਕੇ ਨੂੰ ਮਜ਼ਬੂਤ ਕਰੋ ਦੀ ਮੁਹਿੰਮ ਤਹਿਤ ਪੰਜਾਬ ਭਰ ਵਿੱਚ ਮਜ਼ਦੂਰਾਂ, ਕਿਸਾਨਾਂ ਨੇ ਡੱਟ ਕੇ ਵੱਡੇ ਤੋਂ ਵੱਡੇ ਭਾਜਪਾ ਆਗੂਆਂ ਦਾ ਵਿਰੋਧ ਕੀਤਾ, ਘਿਰਾਓ ਕੀਤੇ, ਕਾਂਗਰਸ ਪਾਰਟੀ ਤੇ ਹੋਰਾਂ ਨੂੰ ਵੀ ਸਵਾਲ ਕੀਤੇ, ਪੁਲਿਸ ਨੇ ਅਜਿਹਾ ਕਰਨ ਵਾਲੇ ਕਿਸਾਨਾਂ, ਮਜ਼ਦੂਰਾਂ ਨੂੰ ਆਗੂਆਂ ਸਮੇਤ ਅਣਗਿਣਤ ਥਾਈਂ ਗ੍ਰਿਫ਼ਤਾਰ ਵੀ ਕੀਤਾ ਅਤੇ ਨਾਲ ਦੀ ਨਾਲ ਬਿਨ੍ਹਾਂ ਸ਼ਰਤ ਤੁਰੰਤ ਰਿਹਾਅ ਵੀ ਕੀਤਾ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਦਲਿਤ ਵਿਰੋਧੀ ਚਿਹਰਾ ਉਸ ਵਕਤ ਨੰਗਾਂ ਹੋਇਆ ਜਦੋਂ ਹਲਕਾ ਟਾਂਡਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਸਵੀਰ ਸਿੰਘ ਰਾਜਾ ਵਲੋਂ 20 ਮਈ ਨੂੰ ਪਿੰਡ ਟਾਹਲੀ ਵਿਖੇ ਚੋਣ ਪ੍ਰਚਾਰ ਦੌਰਾਨ ਦਲਿਤ ਮਜ਼ਦੂਰਾਂ ਨੇ ਉਸਨੂੰ ਜਦੋਂ ਸਵਾਲ ਕੀਤੇ ਕਿ ਲਾਲ ਲਕੀਰ ਵਿੱਚ ਰਹਿੰਦੇ ਲੋਕਾਂ ਨੂੰ ਮਾਲਕੀ ਦੇ ਹੱਕ ਕਿਉਂ ਨਹੀਂ ਦਿੱਤੇ,ਪਰੋਵੈਨਸ਼ਲ ਗੌਰਮਿੰਟ ਦੀਆਂ ਅਲਾਟ ਜ਼ਮੀਨਾਂ ਤੋਂ ਨਜਾਇਜ਼ ਕਬਜ਼ੇ ਹਟਾ ਕੇ ਦਲਿਤਾਂ ਨੂੰ ਮਾਲਕੀ ਹੱਕ ਕਿਉਂ ਦਿੱਤੇ? ਤਾਂ ਸਵਾਲਾਂ ਦੇ ਦਲੀਲ ਨਾਲ ਜਵਾਬ ਦੇਣ ਦੀ ਥਾਂ ਜਸਵੀਰ ਸਿੰਘ ਰਾਜਾ ਬੁਖਲਾਹਟ ਵਿੱਚ ਆ ਗਿਆ ਅਤੇ ਭਰੀ ਸਭਾ ਵਿੱਚ ਮਜ਼ਦੂਰ ਆਗੂਆਂ ਨੂੰ ਚੈਲੰਜ ਕਰਕੇ ਕਹਿਣ ਲੱਗਾ ਤੁਸੀਂ ਗਲਤ ਸਵਾਲ ਕਰ ਰਹੇ ਹੋ ਅਸੀਂ ਤਾਂ ਲਾਲ ਲਕੀਰ ਵਿੱਚ ਰਹਿੰਦੇ ਲੋਕਾਂ ਨੂੰ ਮਾਲਕੀ ਹੱਕ ਦੇ ਰਹੇ ਹਾਂ, ਜਾਂ ਤਾਂ ਤੁਹਾਨੂੰ ਇੱਥੋਂ ਮੁਆਫ਼ੀ ਮੰਗ ਕੇ ਜਾਣਾ ਪਵੇਗਾ ਜਾਂ ਫਿਰ ਮੈਂ ਮੁਆਫ਼ੀ ਮੰਗ ਕੇ ਜਾਵਾਂਗਾ, ਐਂਨਾ ਕਹਿ ਕੇ ਆਪਣੇ ਮੋਬਾਇਲ ਫ਼ੋਨ ਦਾ ਸਪੀਕਰ ਔਣ ਕਰਕੇ ਐੱਸ ਡੀ ਐੱਮ ਟਾਂਡਾ ਨਾਲ ਗੱਲ ਕਰਕੇ ਜਦੋਂ ਉਸ ਤੋਂ ਪੁੱਛਿਆ ਕਿ ਆਪਣੇ ਇਲਾਕੇ ਵਿੱਚ ਮਾਲਕੀ ਹੱਕ ਦੇ ਰਹੇ ਜਾਂ ਨਹੀਂ, ਜਦੋਂ ਐੱਸ ਡੀ ਐੱਮ ਨੇ ਦੱਸਿਆ ਕਿ ਟਾਂਡੇ ਇਲਾਕੇ ਅੰਦਰ ਕਿਤੇ ਵੀ ਮਾਲਕੀ ਹੱਕ ਨਹੀਂ ਦਿੱਤਾ ਗਿਆ,ਮੁਕੇਰੀਆਂ ਵਾਲੇ ਪਾਸੇ ਕੰਮ ਚੱਲ ਰਿਹਾ। ਲੋਕਾਂ ਦੇ ਇਕੱਠ ਵਿੱਚ ਭਗਵੰਤ ਮਾਨ ਸਰਕਾਰ ਦੇ ਐੱਮ ਐੱਲ ਏ ਦੇ ਹੰਕਾਰ ਦਾ ਚੁਰਾਹੇ ਚ ਭਾਂਡਾ ਫੁੱਟਣ ਉਪਰੰਤ ਉਸਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਕਿਹਾ ਕਿ ਖ਼ੁਦ ਕਹਿਣ ਉਪਰੰਤ ਹਲਕਾ ਵਿਧਾਇਕ ਵਲੋਂ ਅਹਿਸਾਸ ਕਰਨ ਦੀ ਥਾਂ ਉਸਨੇ ਆਪਣੇ ਘੁਮੰਡ ਅਤੇ ਦਲਿਤਾਂ ਨੂੰ ਜਾਤੀ ਨੀਵਾਂ ਦਿਖਾਉਣ ਖਾਤਰ ਉਲ਼ਟ ਉਹਨਾਂ ਨਾਲ ਵਧੀਕੀ ਕੀਤੀ ਅਤੇ ਸਾਰੇ ਘਟਨਾਕ੍ਰਮ ਦੀ ਵੀਡੀਓ ਬਣਾ ਰਹੇ ਦਲਿਤ ਮਜ਼ਦੂਰ ਤੋਂ ਉਸਦਾ ਮੋਬਾਇਲ ਫ਼ੋਨ ਖੋਹ ਕੇ ਹਮਾਇਤੀਆਂ ਸਮੇਤ ਰਾਜਾ ਮੌਕੇ ਤੋਂ ਦੋੜ ਗਿਆ। ਉਪਰੰਤ ਆਪਣੇ ਸੱਤਾ ਦੇ ਨਸ਼ੇ ਦੀ ਦੁਰਵਰਤੋਂ ਕਰਕੇ ਐੱਸ ਐੱਸ ਪੀ ਹੁਸ਼ਿਆਰਪੁਰ ਨਾਲ ਮਿਲ ਕੇ ਪੀੜਤ ਦਲਿਤ ਮਜ਼ਦੂਰਾਂ ਨੂੰ ਆਗੂ ਰਹਿਤ ਕਰਨ ਲਈ ਮਨਘੜ੍ਹਤ ਫ਼ਿਲਮੀ ਕਹਾਣੀ ਬਣਾ ਕੇ ਝੂਠਾ ਕੇਸ ਪਾ ਕੇ ਤਿੰਨ ਮਜ਼ਦੂਰ ਆਗੂ ਨਾਵਲ ਗਿੱਲ ਟਾਹਲੀ,ਬੁੱਧ ਰਾਜ ਅਤੇ ਧਰਮਿੰਦਰ ਨੂੰ ਜੇਲ੍ਹ ਬੰਦ ਕਰ ਦਿੱਤਾ ਗਿਆ ਤਾਂ ਕਿ ਦਹਿਸ਼ਤ ਦਾ ਮਾਹੌਲ ਬਣਾ ਕੇ ਦਲਿਤਾਂ,ਮਜ਼ਦੂਰਾਂ ਦੀ ਹੱਕੀ ਆਵਾਜ਼ ਨੂੰ ਕੁਚਲ ਦਿੱਤਾ ਜਾ ਸਕੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਹੁਸ਼ਿਆਰਪੁਰ ਪ੍ਰਸ਼ਾਸਨ ਦਲਿਤ ਮਜ਼ਦੂਰਾਂ ਦੀ ਆਵਾਜ਼ ਨੂੰ ਕੁਚਲਣ ਦਾ ਭਰਮ ਭੁਲੇਖਾ ਨਹੀਂ ਪਾਲਣਾ ਚਾਹੀਦਾ। ਇਸ ਵਹਿਮ ਚੋਂ ਪ੍ਰਸ਼ਾਸਨ ਨੂੰ ਬਾਹਰ ਆ ਕੇ ਜੇਲ੍ਹ ਡੱਕੇ ਮਜ਼ਦੂਰ ਆਗੂਆਂ ਨੂੰ ਤੁਰੰਤ ਰਿਹਾਅ ਕਰੇ ਅਤੇ ਹਲਕਾ ਵਿਧਾਇਕ ਤੇ ਉਸਦੇ ਸਮਰੱਥਕਾਂ ਖਿਲਾਫ਼ ਐੱਸ ਸੀ ਐੱਸ ਟੀ ਐਕਟ ਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਜਾਵੇ ਨਹੀਂ ਤਾਂ ਮਜ਼ਦੂਰਾਂ, ਦਲਿਤਾਂ ਦੇ ਸੰਘਰਸ਼ ਦਾ ਸਾਹਮਣਾ ਕਰਨ ਲਈ ਤਿਆਰ ਰਹੇ।
ਯੂਨੀਅਨ ਨੇ ਪੰਜਾਬ ਭਰ ਵਿੱਚ ਆਪਣੀਆਂ ਸਮੂਹ ਸਫ਼ਾ ਨੂੰ 13 ਜੂਨ ਦੇ ਐੱਸ ਐੱਸ ਪੀ ਹੁਸ਼ਿਆਰਪੁਰ ਦੇ ਦਫ਼ਤਰ ਅੱਗੇ ਧਰਨਾ ਪ੍ਰਦਰਸ਼ਨ ਨੂੰ ਸਫ਼ਲ ਬਣਾਉਣ ਲਈ ਹੁਣ ਤੋਂ ਤਿਆਰੀਆਂ ਵਿੱਚ ਜੁਟ ਜਾਣ ਦਾ ਸੱਦਾ ਵੀ ਦਿੱਤਾ।

Related Articles

Back to top button